ਅੰਮ੍ਰਿਤਸਰ : 16 ਮਈ ( ) ਟੀ ਵੀ ਐਸ ਮੋਟਰ ਕੰਪਨੀ ਦਿੱਲੀ ਵੱਲੋਂ ਆਪਣੇ ਨਵੇਂ ਲਾਂਚ ਕੀਤੇ ਗਏ ਟੀ ਵੀ ਐਸ ਵਿਕਟਰ ੧੧੦ ਸੀ ਸੀ ਮੋਟਰ ਸਾਈਕਲ ਅਤੇ ਟੀ ਵੀ ਐਸ ਐਕਸਲ ੧੦੦ ਸੀ ਸੀ ਮੋਪਿਡ ਦਾ ਪਹਿਲਾ ਮਾਡਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ ਗਿਆ। ਕੰਪਨੀ ਦੇ ਜਨਰਲ ਮੈਨੇਜਰ ਸ੍ਰੀ ਯੂ ਬੀ ਪਾਂਡੇ ਨੇ ਦੋਨਾਂ ਵਹੀਕਲਾਂ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ: ਗੁਰਮੀਤ ਸਿੰਘ ਬੂਹ, ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ, ਸ੍ਰ: ਪਰਮਜੀਤ ਸਿੰਘ ਮੁੰਡਾਪਿੰਡ ਨਿਜੀ ਸਹਾਇਕ ਪ੍ਰਧਾਨ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਸ੍ਰ: ਲਖਬੀਰ ਸਿੰਘ ਨੂੰ ਸੌਂਪੀਆਂ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਦੇ ਦਰ-ਘਰ ਤੋਂ ਹਮੇਸ਼ਾਂ ਬਖਸ਼ਿਸ਼ਾਂ ਦਾ ਖਜਾਨਾ ਮਿਲਦਾ ਰਿਹਾ ਹੈ ਇਸ ਲਈ ਜਦੋਂ ਵੀ ਕੋਈ ਨਵੇਂ ਮਾਡਲ ਦੀ ਵਹੀਕਲ ਕੰਪਨੀ ਵੱਲੋਂ ਤਿਆਰ ਕੀਤੀ ਜਾਂਦੀ ਹੈ ਤਾਂ ਉਸਦੀ ਪਹਿਲੀ ਗੱਡੀ ਸ੍ਰੀ ਦਰਬਾਰ ਸਾਹਿਬ ਵਿਖੇ ਭੇਟ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ।।
ਇਸ ਮੌਕੇ ਉਨ੍ਹਾਂ ਨਾਲ ਸ੍ਰੀ ਅਰਵਿੰਦ ਗੁਪਤਾ ਏਰੀਆ ਮੈਨੇਜਰ ਪੰਜਾਬ, ਸੀ੍ਰ ਐਮ ਐਲ ਗੋਇਲ ਏਰੀਆ ਸਰਵਿਸ ਮੈਨੇਜਰ ਪੰਜਾਬ, ਸ੍ਰ: ਜਸਵੰਤ ਸਿੰਘ ਬੇਦੀ ਡੀਲਰ ਗੁਰੂ ਨਾਨਕ ਟੀ ਵੀ ਐਸ ਪੁਤਲੀਘਰ, ਅੰਮ੍ਰਿਤਸਰ, ਮੋੰਟੀ ਅਹੂਜਾ ਸੰਗਮ ਟੀ ਵੀ ਐਸ ਬਟਾਲਾ ਰੋਡ, ਸ੍ਰੀ ਸੰਜੇ ਕੁਮਾਰ ਟੀ ਐਮ ਸਰਵਿਸ ਅਤੇ ਸ੍ਰੀ ਸੰਜੀਵ ਅਰੋੜਾ ਟੀ ਐਮ ਸੇਲਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਲਈ ਆਏ।