ਅੰਮ੍ਰਿਤਸਰ : 1 ਜੁਲਾਈ ( ) ਸੰਤ ਜਸਵੀਰ ਸਿੰਘ ਜੀ ਖਾਲਸਾ (ਕਾਲਾਮਲ੍ਹਾ) ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਤਿਮ ਸੰਸਕਾਰ ੨ ਜੁਲਾਈ ਸ਼ਨੀਵਾਰ ਨੂੰ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸੰਤ ਜਸਵੀਰ ਸਿੰਘ ਜੀ ਖਾਲਸਾ (ਕਾਲਾਮਲ੍ਹਾ) ਦਾ ਅੰਤਿਮ ਸੰਸਕਾਰ ੨ ਜੁਲਾਈ ੨੦੧੬ ਦਿਨ ਸ਼ਨੀਵਾਰ ਨੂੰ ਸਵੇਰੇ ੧੦ ਵਜੇ ਗੁਰਦੁਆਰਾ ਕਾਲਾਮਲ੍ਹਾ ਸਾਹਿਬ, ਛਾਪਾ (ਬਰਨਾਲਾ) ਵਿਖੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਤ ਜਸਵੀਰ ਸਿੰਘ ਜੀ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਕਾਰਣ ਪਹਿਲਾਂ ਉਨ੍ਹਾਂ ਦਾ ਅੰਤਿਮ ਸੰਸਕਾਰ ੧ ਜੁਲਾਈ ਨੂੰ ਹੋਣਾ ਸੀ, ਪਰੰਤੂ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਦੇ ਵਿਦੇਸ਼ੋਂ ਸਮੇਂ ਸਿਰ ਨਾ ਪਹੁੰਚ ਸਕਣ ਕਾਰਣ ਹੁਣ ਉਨ੍ਹਾਂ ਦਾ ਅੰਤਿਮ ਸੰਸਕਾਰ ੨ ਜੁਲਾਈ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਸਮੂਹ ਸੰਗਤਾਂ ਮਿਤੀ ੨ ਜੁਲਾਈ ਨੂੰ ਸਵੇਰੇ ੧੦ ਵਜੇ ਉਕਤ ਸਥਾਨ ਤੇ ਪਹੁੰਚ ਕੇ ਸੰਤ ਜਸਵੀਰ ਸਿੰਘ ਜੀ ਖਾਲਸਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਣ।