** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **

Boy recovered copyਅੰਮ੍ਰਿਤਸਰ 17 ਜੂਨ (            ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੇ ਦਿਨੀਂ ਲਾਪਤਾ ਹੋਇਆ ਬੱਚਾ ਵਿਸ਼ੂ (੫ ਸਾਲ) ਨੂੰ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ।ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੇ ਦਿਨੀਂ ਦਰਸ਼ਨ ਕਰਨ ਆਈ ਕੁਲਵਿੰਦਰ ਕੌਰ ਉਰਫ਼ ਰਾਧਿਕਾ ਪਤਨੀ ਸ੍ਰੀ ਰਾਜਨ, ਮਕਾਨ ਨੰਬਰ ੧੫੮੩/੧੨, ਗਵਾਲ ਮੰਡੀ, ਅੰਮ੍ਰਿਤਸਰ ਨਾਲ ਉਸ ਦਾ ੫ ਸਾਲਾ ਬੱਚਾ ‘ਵਿਸ਼ੂ’ ਜੋ ਲੰਗਰ ਘਰ ‘ਚੋਂ ਆਪਣੀ ਮਾਂ ਦੀ ਬਾਂਹ ਛੁਡਾ ਕੇ ਰਸਤਾ ਭੁੱਲ ਗਿਆ ਸੀ ਨੂੰ ਇਕ ਕੁਰੂਕਸ਼ੇਤਰ ਦੀ ਰਣਜੀਤ ਕੌਰ ਉਰਫ਼ ਰਾਣੋ ਪਤਨੀ ਸਾਹਿਬ ਸਿੰਘ, ਮਾਰਫ਼ਤ ਪਾਲਾ ਬਾਜੀਗਰ, ਰੂਟਰੀ ਚੌਂਕ, ਪੁਰਾਣਾ ਬੱਸ ਅੱਡਾ, ਚੌਂਕ ਗਾਂਧੀ ਨਗਰ, ਕੁਰੂਕੁਸ਼ੇਤਰ ਆਪਣੇ ਨਾਲ ਉਧਾਲ ਕੇ ਦਿੱਲੀ ਲੈ ਗਈ ਸੀ। ਪਰੰਤੂ ਸ੍ਰੀ ਦਰਬਾਰ ਸਾਹਿਬ ਦੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਇਸ ਦੀ ਫੁਟੇਜ ਮਿਲਣ ਕਾਰਣ ਜਦ ਮੀਡੀਏ ਵਿੱਚ ਇਸ ਦੀ ਖਬਰ ਅੱਗ ਵਾਂਗ ਫੈਲ ਗਈ ਤਾਂ ਇਸ ਔਰਤ ਦਾ ਪਤੀ ਸਾਹਿਬ ਸਿੰਘ ਆਪਣੀ ਪਤਨੀ ਰਾਣੋ ਨਾਲ ਵਾਪਸ ਇਸ ਬੱਚੇ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲੈ ਆਇਆ। ਇਸ ਉਪਰੰਤ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਵਿਸ਼ੂ ਨੂੰ ਉਸਦੀ ਮਾਤਾ ਰਾਧੀਕਾ ਦੇ ਹਵਾਲੇ ਕਰ ਦਿੱਤਾ ਗਿਆ। ਸ੍ਰ: ਬੇਦੀ ਨੇ ਕਿਹਾ ਕਿ ਸਕਿਉਰਿਟੀ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਚਾਰੇ ਪਾਸੇ ਚੱਪੇ-ਚੱਪੇ ਤੇ ਸੀ ਸੀ ਟੀ ਵੀ ਕੈਮਰੇ ਲੱਗਾਏ ਗਏ ਹਨ, ਇਸ ਲਈ ਕੋਈ ਵੀ ਵਿਅਕਤੀ ਅਗਰ ਕੋਈ ਹਰਕਤ ਕਰਦਾ ਹੈ ਤਾਂ ਇਨ੍ਹਾਂ ਕੈਮਰਿਆਂ ਵਿੱਚ ਤੁਰੰਤ ਕੈਦ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਔਰਤ ਸੀ ਸੀ ਟੀ ਵੀ ਦੇ ਫੂਟੇਜ ਵਿੱਚ ਬੱਚੇ ਨੂੰ ਉਧਾਲ ਕੇ ਲੈਜਾਂਦੀ ਕੈਦ ਕੀਤੀ ਗਈ ਹੈ ਤੇ ਇਨ੍ਹਾਂ ਕੈਮਰਿਆਂ ਦੀ ਬਦੌਲਤ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਟਾਫ਼ ਇਸ ਔਰਤ ਨੂੰ ਆਪਣੀ ਗ੍ਰਿਫ਼ਤ ਵਿੱਚ ਲੈਣ ਦੇ ਸਮਰੱਥ ਹੋਇਆ ਹੈ। ਸ੍ਰ: ਬੇਦੀ ਨੇ ਸਮੁੱਚੇ ਮੀਡੀਏ ਦੀ ਤਾਰੀਫ਼ ਵੀ ਕੀਤੀ ਜਿਸ ਨੇ ਇਸ ਖਬਰ ਨੂੰ ਇਸ ਕਦਰ ਫੈਲਾ ਦਿੱਤਾ ਕਿ ਇਕ ਵਿੱਛੜਿਆ ਬੱਚਾ ਵਿਸ਼ੂ ਆਪਣੇ ਮਾਂ-ਬਾਪ ਕੋਲ ਸਹੀ ਸਲਾਮਤ ਪਹੁੰਚ ਗਿਆ ।
ਸ. ਬੇਦੀ ਨੇ ਕਿਹਾ ਕਿ ਅੱਜਕੱਲ੍ਹ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ। ਉਨ੍ਹਾਂ ਨਿਮਰਤਾ ਸਹਿਤ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਲਿਆਂਦੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਤੇ ਆਪਣੇ ਤੋਂ ਦੂਰ ਨਾ ਜਾਣ ਦੇਣ। ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਨ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਵਿਚ ਅਜਿਹੀਆਂ ਦੋ ਘਟਨਾਵਾਂ ਵਾਪਰੀਆਂ ਹਨ ਪਰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੀ ਮੁਸ਼ਤੈਦੀ ਤੇ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਿਲੀ ਸਹਾਇਤਾ ਸਦਕਾ ਦੋਸ਼ੀਆਂ ਨੂੰ ਫੜਨ ਵਿਚ ਸਫਲਤਾ ਮਿਲੀ ਹੈ।