** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **

sਅੰਮ੍ਰਿਤਸਰ : ੨੩ ਨਵੰਬਰ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਤੇ ਡਾ. ਹਰਚੰਦ ਸਿੰਘ ਬੇਦੀ ਦੇ ਭਰਾਤਾ ਸ. ਹਰਕੇਵਲ ਸਿੰਘ ਬੇਦੀ ਦੇ ਦੋਹਤਰੇ ਅਤੇ ਬੀਬੀ ਪ੍ਰਭਜੋਤ ਕੌਰ ਤੇ ਸ. ਗੁਰਮੀਤ ਸਿੰਘ ਧੀਰ ਦੇ ਹੋਣਹਾਰ ਸਪੁੱਤਰ ਕਾਕਾ ਅੰਸ਼ਦੀਪ ਸਿੰਘ ਜਿਸ ਦਾ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਭਾਈ ਮਨੀ ਸਿੰਘ ਕੋਟ ਮੰਗਲ ਸਿੰਘ, ਤਰਨ ਤਾਰਨ ਰੋਡ ਵਿਖੇ ਹੋਇਆ, ਜਿਸ ਵਿਚ ਵੱਖ-ਵੱਖ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਸਮੇਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ਼ ਖਾਲਸਾ ਦੀਵਾਨ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਸ. ਹਰਮਿੰਦਰ ਸਿੰਘ ਫਰੀਡਮ ਮੈਂਬਰ ਚੀਫ਼ ਖਾਲਸਾ ਦੀਵਾਨ ਨੇ ਆਪਣੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਾਕਾ ਅੰਸ਼ਦੀਪ ਸਿੰਘ ਦਾ ਛੋਟੀ ਉਮਰੇ ਇਸ ਫਾਨੀ ਸੰਸਾਰ ਤੋਂ ਤੁਰ ਜਾਣਾ ਉਸ ਦੇ ਪਰਿਵਾਰ, ਸਕੇ-ਸਬੰਧੀਆਂ ਅਤੇ ਉਸ ਦੇ ਦੋਸਤਾਂ ਮਿਤਰਾਂ ਲਈ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਕਾਕਾ ਅੰਸ਼ਦੀਪ ਸਿੰਘ ਚੀਫ਼ ਖਾਲਸਾ ਦੀਵਾਨ ਸੰਸਥਾ ਦਾ ਹੋਣਹਾਰ ਵਿਦਿਆਰਥੀ ਸੀ, ਜਿਸ ਦੇ ਤੁਰ ਜਾਣ ਨਾਲ ਸੰਸਥਾ ਦੀ ਮੈਨੇਜਮੈਂਟ, ਸਟਾਫ ਅਤੇ ਵਿਦਿਆਰਥੀਆਂ ‘ਚ ਸ਼ੋਗ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਧੀਰ ਪਰਿਵਾਰ ਦਾ ਇਹ ਹੋਣਹਾਰ ਫਰਜੰਦ ਨਿਰਸੰਦੇਹ ਬੁਧੀਮਾਨ ਤੇ ਹੁਸ਼ਿਆਰ ਲੜਕਾ ਸੀ। ਜਿਸ ਦੀਆਂ ਯਾਦਾਂ ਸਦੀਵੀਂ ਤੌਰ ‘ਤੇ ਸਾਡੇ ਮਨਾ ‘ਚ ਵਸਦੀਆਂ ਰਹਿਣਗੀਆਂ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸ. ਹਰਚਰਨ ਸਿੰਘ ਚੀਫ ਸਕੱਤਰ, ਬਾਬਾ ਗਜਨ ਸਿੰਘ ਤਰਨਾਦਲ ਬਾਬਾ ਬਕਾਲਾ, ਬਾਬਾ ਮਨਜੀਤ ਸਿੰਘ ਬੇਦੀ ਡੇਹਰਾ ਬਾਬਾ ਨਾਨਕ, ਸ. ਗੁਰਬਚਨ ਸਿੰਘ ਬਚਨ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਬੁੱਢਾ ਦੱਲ ਦੇ ਮੁੱਖੀ ਬਾਬਾ ਬਲਬੀਰ ਸਿੰਘ ੯੬ ਕਰੋੜੀ, ਬਾਬਾ ਗੁਰਪਿੰਦਰ ਸਿੰਘ ਸਤਲਾਣੀ ਸਾਹਿਬ ਅਤੇ ਪੱਤਰਕਾਰ ਭਾਈਚਾਰੇ ਵਿਚੋਂ ਸ. ਹਰਜਿੰਦਰ ਸਿੰਘ ਲਾਲ, ਸ. ਐਚ.ਐਸ. ਬਾਵਾ ਵੱਲੋਂ ਸ਼ੋਕ ਸੰਦੇਸ਼ ਭੇਜੇ ਗਏ।
ਇਸ ਮੌਕੇ ਪ੍ਰਿੰਸੀਪਲ ਧਰਮਵੀਰ ਸਿੰਘ, ਸ. ਜਗਮੋਹਨ ਸਿੰਘ ਦੂਆ ਲਾਈਨਜ਼ ਕਲੱਬ ਅੰਮ੍ਰਿਤਸਰ, ਸ. ਜਸਵਿੰਦਰ ਸਿੰਘ ਦੀਨਪੁਰ ਮੀਤ ਸਕੱਤਰ ਸ਼੍ਰੋਮਣੀ ਕਮੇਟੀ, ਸ. ਗੁਲਜਾਰ ਸਿੰਘ ਆਦਿ ਨੇ ਵੀ ਵਿਛੜੀ ਰੂਹ ਨਮਿਤ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਸ. ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਸ. ਪਰਦੀਪ ਸਿੰਘ ਵਾਲੀਆ ਪ੍ਰਧਾਨ ਬਹੁਜਨ ਸਮਾਜ ਪਾਰਟੀ ਅੰਮ੍ਰਿਤਸਰ, ਸ. ਸੁਰਜੀਤ ਸਿੰਘ ਐਸ.ਡੀ.ਓ. ਬਾਬਾ ਬਕਾਲਾ, ਸ. ਦਵਿੰਦਰ ਸਿੰਘ ਪ੍ਰਧਾਨ ਵੇਰਕਾ ਸਰਕਲ ਪੰਜਾਬ ਰਾਜ ਬਿਜਲੀ ਬੋਰਡ, ਕੈਪਟਨ ਗੁਰਮੀਤ ਸਿੰਘ ਸੋਢੀ, ਸ. ਸਤਵਿੰਦਰ ਸਿੰਘ ਚਾਵਲਾ, ਸ. ਮਨਜੀਤ ਸਿੰਘ ਸੋਖਲ, ਸ. ਅਮਰਜੀਤ ਸਿੰਘ ਭਾਟੀਆ, ਸ. ਇੰਦਰਜੀਤ ਸਿੰਘ, ਸ. ਜਗਤਾਰ ਸਿੰਘ ਲਾਂਬਾ, ਸ. ਮਨਮੋਹਨ ਸਿੰਘ ਢਿੱਲੋਂ, ਸ. ਅੰਮ੍ਰਿਤਪਾਲ ਸਿੰਘ, ਸ. ਗੁਰਦਿਆਲ ਸਿੰਘ, ਸ. ਜੇ.ਪੀ. ਸਿੰਘ ਕੁੰਦਰਾ ਅਤੇ ਕਈ ਹੋਰ ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਹਾਜ਼ਰ ਸਨ।