** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **

4567ਅੰਮ੍ਰਿਤਸਰ 6 ਅਪ੍ਰੈਲ (        ) ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾ. ਜਸਬੀਰ ਸਿੰਘ ਸਰਨਾ ਦਾ ਕਾਵਿ ਸੰਗ੍ਰਹਿ ‘ਨਾਮਾ-ਏ-ਜਸਬੀਰ ਸਿੰਘ’ ਲੋਕ ਅਰਪਣ ਕੀਤਾ।ਸ. ਬੇਦੀ ਨੇ ਜਾਣਕਾਰੀ ਦੇਂਦਿਆਂ ਕਿਹਾ ਕਿ ਲੇਖਣੀ ਦੀ ਆਪਣੀ ਨਿਵੇਕਲੀ ਪ੍ਰਤਿਭਾ ਨਾਲ ਜਾਣੇ ਜਾਂਦੇ ਪ੍ਰਸਿੱਧ ਨਾਮਵਰ ਲੇਖਕ ਤੇ ਸ਼ਾਇਰ ਡਾ: ਜਸਬੀਰ ਸਿੰਘ ਨੇ ਪਹਿਲਾਂ ਵੀ ਆਪਣੀ ਸੁਚੱਜੀ ਤੇ ਬੇਬਾਕ ਲੇਖਣੀ ਰਾਹੀਂ ਅਨੇਕਾਂ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਕੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕੀਤਾ ਹੈ।ਉਨ੍ਹਾਂ ਕਿਹਾ ਕਿ ਅਸੀਂ ਸਾਂਝੇ ਤੌਰ ਤੇ ਇਕ ਪੁਸਤਕ ‘ਗੁਰਦੁਆਰਾ ਕੋਸ਼’ ਜੋ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਪ੍ਰਕਾਸ਼ਿਤ ਕੀਤੀ ਗਈ ਲਿਖੀ ਹੈ।ਇਸ ਦੇ ਇਲਾਵਾ ਡਾ. ਸਰਨਾ ਨੇ ‘ਬਾਜ ਨਾਮਾ’, ਅਨੇਕਾਂ ਕਾਵਿ ਸੰਗ੍ਰਹਿ ਤੇ ਅੰਗਰੇਜ਼ੀ ਦੀਆਂ ਪੁਸਤਕਾਂ ਵੀ ਲਿਖੀਆਂ।ਉਨ੍ਹਾਂ ਕਿਹਾ ਕਿ ਡਾ: ਸਰਨਾ ਨੇ ਆਪਣੀਆਂ ਲਿਖਤਾਂ ਵਿੱਚ ਹੱਕ ਅਤੇ ਸੱਚ ਦਾ ਪਹਿਰਾ ਡਟ ਕੇ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਆਪਣੇ ਦਿਲ ਦੀ ਗੱਲ ਕਹਿਣ ਦਾ ਨਵੇਕਲਾ ਅਤੇ ਵਿਲੱਖਣ ਅੰਦਾਜ ਹੈ, ਜੋ ਪਾਠਕਾਂ ਦੇ ਦਿਲ ਨੂੰ ਟੁੰਬਦਾ ਨਜ਼ਰ ਆਉਂਦਾ ਹੈ। ਸ੍ਰ: ਬੇਦੀ ਨੇ ਕਿਹਾ ਕਿ ਡਾ: ਸਰਨਾ ਦੀ ਹਥਲੀ ਪੁਸਤਕ ਨਾਮਾ-ਏ-ਜਸਬੀਰ ਸਿੰਘ ‘ਕਾਵਿ ਸੰਗ੍ਰਹਿ’ ਵਿੱਚ ਸ਼ਬਦਾਂ ਦੀ ਜੜਤ ਅਤੇ ਲੇਖਕ ਵੱਲੋਂ ਆਪਣੀ ਗੱਲ ਦੇ ਅਰਥ ਸਮਝਾਉਣ ਵਾਲੀ ਕਾਵਿਕ ਪ੍ਰਤਿਭਾ ‘ਬੇਜੋੜ’ ਹੈ।ਕਵੀ ਆਪਣੇ ਨਵੀਨਤਮ ਵਿਚਾਰਾਂ, ਤਿੱਖੇ ਵਿਅੰਗਾਂ ਅਤੇ ਪ੍ਰਪੱਕ-ਸੰਵੇਦਨਾ ਰਾਹੀਂ ਜ਼ਿੰਦਗੀ ਦੇ ਯਥਾਰਥ ਦੀ ਗੱਲ ਕਰਦਾ ਹੈ ਅਤੇ ਕਵਿਤਾ ਦੋਹਾਂ ਪ੍ਰਤੀ ਹੀ ਬਹੁਤ ਚੇਤੰਨ ਅਤੇ ਸੁਹਿਰਦ ਲੱਗਦਾ ਹੈ।ਉਨ੍ਹਾਂ ਕਿਹਾ ਕਿ ਡਾ: ਸਰਨਾ ਵੀ ਆਪਣੇ ਸਮਕਾਲ ਦੇ ਅਸੰਤੋਸ਼ ਵਿਚੋਂ ਇਕ ਹੱਕ ਤੇ ਸੱਚ ਦਾ ਸੰਘਰਸ਼ ਕਰਨ ਵਾਲਾ ਕਵੀ ਹੈ।ਉਸ ਦੀ ਕਵਿਤਾ ਵਿੱਚ ਛੋਹੇ ਗਏ ਹਰ ਨੁਕਤੇ ਨੂੰ ਬਹੁਤ ਹੀ ਕਲਾਮਈ ਢੰਗ ਨਾਲ ਪਰਿਕਾਸ਼ਤ ਕਰਦਾ ਹੈ। ਡਾ: ਸਰਨਾ ਦੀ ਕਵਿਤਾ ਸਿੱਖ ਨਵ-ਉਸਾਰੀ ਤੇ ਪੁਨਰ ਉਥਾਨ ਦੀ ਕਵਿਤਾ ਹੈ।ਸ੍ਰ: ਬੇਦੀ ਨੇ ਕਿਹਾ ਕਿ ਡਾ: ਸਰਨਾ ਦੀਆਂ ਬਹੁਤੀਆ ਕਵਿਤਾਵਾਂ ਦਾ ਵਸਤੂ ਜਗਤ ਉਕਤ ਵਿਸ਼ਵਾਸ ਤੋਂ ਲੈ ਕੇ ਸਮਕਾਲੀ ਜੀਵਨ-ਸੰਘਰਸ਼ ਤੱਕ ਫੈਲਿਆ ਹੋਇਆ ਹੈ। ਅੱਜ ਡਾ. ਜਸਬੀਰ ਸਿੰਘ ਸਰਨਾ ਦਾ ਕਾਵਿ ਸੰਗ੍ਰਹਿ ਸ. ਬੇਦੀ ਨੇ ਰਿਲੀਜ਼ ਕੀਤਾ ਤਾਂ ਉਸ ਸਮੇਂ ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ. ਹਰਭਜਨ ਸਿੰਘ ‘ਵਕਤਾ’, ਸ. ਭੂਪਿੰਦਰ ਸਿੰਘ, ਸ. ਜਗਤਾਰ ਸਿੰਘ, ਸ. ਜਸਬੀਰ ਸਿੰਘ ਤੇਗ ਤੇ ਸ. ਗੁਰਮੁਖ ਸਿੰਘ ਰਾਹੀਂ ਆਦਿ ਹਾਜ਼ਰ ਸਨ।