19-02-2015  ਅੰਮ੍ਰਿਤਸਰ 19 ਫਰਵਰੀ- ਸਿੱਖ ਪੰਥ ਦੀ ਸਿਰਮੋਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਪੂਰੇ ਭਾਰਤ ਵਿੱਚੋਂ ਵੱਖ-ਵੱਖ ਸਕੂਲਾਂ/ ਕਾਲਜਾਂ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ, ਇਸ ਵਾਰ ਨਵੰਬਰ ਸਾਲ ੨੦੧੪ ਵਾਸਤੇ ਲਈ ਗਈ ਧਾਰਮਿਕ ਪ੍ਰੀਖਿਆ ਦਾ ਨਤੀਜਾ ਧਰਮ ਪ੍ਰਚਾਰ ਕਮੇਟੀ ਵੱਲੋਂ ਸ.ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਘੋਸ਼ਿਤ ਕੀਤਾ।
ਇਸ ਪ੍ਰੀਖਿਆ ਵਿੱਚ ੬ਵੀਂ ਕਲਾਸ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਕਲਾਸ ਤੱਕ ਰੈਗੂਲਰ ਵਿੱਦਿਆ ਪ੍ਰਾਪਤ ਕਰ ਰਹੇ ੫੩ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।ਨਤੀਜਾ ਘੋਸ਼ਿਤ ਕਰਦੇ ਸਮੇਂ ਸ. ਸਤਬੀਰ ਸਿੰਘ ਸਕੱਤਰ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਸਕੂਲਾਂ/ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਧਾਰਮਿਕ ਪ੍ਰੀਖਿਆ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਦਰਜਾ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਅਨੁਸਾਰ ਚਾਰ ਦਰਜਿਆਂ ਵਿੱਚ ਵੰਡਿਆ ਗਿਆ ਹੈ।ਪਹਿਲੇ ਦਰਜੇ ਵਿੱਚ ਕੁਲ ੨੩੩੬੯ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ ਐਸ ਕੇ ਡੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੁਗਲਵਾਲਾ (ਗੁਰਦਾਸਪੁਰ) ਤੋਂ ੮ਵੀਂ ਕਲਾਸ ਦੀ ਵਿਦਿਆਰਥਣ ਸਤਨਰਾਇਣ ਧਰਮਾਣੀ ਸਪੁੱਤਰੀ ਸ੍ਰੀ ਸੁਧੀਰ ਕੁਮਾਰ ਤੇ ਬੀਬੀ ਅਨਮੋਲਪ੍ਰੀਤ ਕੌਰ ਸੁਪੱਤਰੀ ਸ. ਬਲਰਾਜ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ, ਬੁੱਟਰ ਕਲਾਂ (ਗੁਰਦਾਸਪੁਰ) ਤੋਂ ਬੀਬਾ ਅਮਰਜੋਤ ਕੌਰ ਸਪੁੱਤਰੀ ਸ.ਹਰਜੀਤ ਸਿੰਘ ਕਲਾਸ ੮ਵੀਂ, ਨਵਯੁਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਧਰਮਕੋਟ (ਮੋਗਾ) ਤੋਂ ਬੀਬਾ ਜਸਪ੍ਰੀਤ ਕੌਰ ਸਪੁੱਤਰੀ ਸ.ਸੰਤੋਖ ਸਿੰਘ ਕਲਾਸ ੮ਵੀਂ ਨੇ ਦੂਜਾ ਸਥਾਨ ਅਤੇ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਫੱਤੇ ਵਾਲਾ, ਤਹਿਸੀਲ, ਜੀਰਾ (ਫਿਰੋਜ਼ਪੁਰ) ਤੋਂ ਵਿਦਿਆਰਥੀ ਸ.ਜੁਗਰਾਜ ਸਿੰਘ ਸਪੁੱਤਰ ਸ.ਦਲੀਪ ਸਿੰਘ ਕਲਾਸ ੭ਵੀਂ, ਸੰਤ ਈਸ਼ਰ ਸਿੰਘ ਗੁਰਮਤਿ ਅਕੈਡਮੀ ਚੱਪੜ (ਪਟਿਆਲਾ) ਤੋਂ ਬੀਬਾ ਜਸ਼ਨਪ੍ਰੀਤ ਕੌਰ ਸੁਪੱਤਰੀ ਸ.ਗੁਰਦੀਪ ਸਿੰਘ ਕਲਾਸ ੮ਵੀਂ ਤੇ ਐਸ ਕੇ ਡੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਤੁਗਲਵਾਲਾ (ਗੁਰਦਾਸਪੁਰ) ਤੋਂ ਸ.ਸੁਰਿੰਦਰ ਸਿੰਘ ਸਪੁੱਤਰ ਸ.ਸੁਰਜੀਤ ਸਿੰਘ ਕਲਾਸ ੮ਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਦੂਜੇ ਦਰਜੇ ਵਿੱਚ ਕੁਲ ੨੪੬੪੨ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿੰਨ੍ਹਾਂ ਵਿੱਚੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੱਟੀ ਤੋਂ ਬੀਬਾ ਜਸ਼ਨਪ੍ਰੀਤ ਕੌਰ ਸਪੁੱਤਰੀ ਸ.ਗੁਰਜਿੰਦਰ ਸਿੰਘ ਕਲਾਸ ੧੨ਵੀਂ ਨੇ ਪਹਿਲਾ ਸਥਾਨ, ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ, ਜੋਗੀ ਚੀਮਾ, (ਗੁਰਦਾਸਪੁਰ) ਤੋਂ ਬੀਬਾ ਦਲਜੀਤ ਕੌਰ ਸੁਪੱਤਰੀ ਸ.ਪ੍ਰਗਟ ਸਿੰਘ ਕਲਾਸ ੧੨ਵੀਂ ਤੇ ਖਾਲਸਾ ਕਾਲਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਤੋਂ ਬੀਬਾ ਮਨਪ੍ਰੀਤ ਕੌਰ ਸਪੁੱਤਰੀ ਸ.ਅਮਰਜੀਤ ਸਿੰਘ ਕਲਾਸ ੧੨ਵੀਂ ਨੇ ਕ੍ਰਮਵਾਰ ਦੂਜਾ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ, ਜੋਗੀ ਚੀਮਾ, (ਗੁਰਦਾਸਪੁਰ) ਤੋਂ ਬੀਬਾ ਕੰਵਲਪ੍ਰੀਤ ਕੌਰ ਸਪੁੱਤਰੀ ਸ. ਕੁਲਜੀਤ ਸਿੰਘ ਕਲਾਸ ੧੧ਵੀਂ, ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਤਹਿਸੀਲ ਦਸੂਹਾ (ਹੁਸ਼ਿਆਰਪੁਰ) ਤੋਂ ਬੀਬਾ ਰੀਤਕਮਲ ਕੌਰ ਸਪੁੱਤਰੀ ਸ. ਸੇਵਾ ਸਿੰਘ ਕਲਾਸ ੧੨ਵੀਂ ਤੇ ਨਵਚੇਤਨ ਸਕੂਲ, ਖਾਰਾ ਡਾ. ਕਾਦੀਆਂ (ਗੁਰਦਾਸਪੁਰ) ਤੋਂ ਬੀਬੀ ਨਵਦੀਪ ਕੌਰ ਸਪੁੱਤਰੀ ਸ.ਦਲੇਰ ਸਿੰਘ ਕਲਾਸ ੧੦ਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਤੀਜੇ ਦਰਜੇ ਗ੍ਰੈਜੂਏਸ਼ਨ ਵਾਸਤੇ ਕੁਲ ੪੬੧੯ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿੰਨ੍ਹਾਂ ਵਿੱਚ ਸੰਤ ਬਾਬਾ ਲਾਲ ਸਿੰਘ ਬਰਕਤ ਗਰਲਜ਼ ਡਿਗਰੀ ਕਾਲਜ, ਟੱਲੇਵਾਲ ਤਹਿਸੀਲ, ਤਪਾ, ਬਰਨਾਲਾ ਤੋਂ ਬੀਬੀ ਜਸਪ੍ਰੀਤ ਕੌਰ ਸਪੁੱਤਰੀ ਸ.ਦਰਸ਼ਨ ਸਿੰਘ ਕਲਾਸ ਗ੍ਰੈਜੂਏਸ਼ਨ ਨੇ ਪਹਿਲਾ ਸਥਾਨ ਤੇ ਬਰਕਤ ਗਰਲਜ਼ ਕਾਲਜ ਆਫ ਐਜੂਕੇਸ਼ਨ, ਟੱਲੇਵਾਲ, ਤਪਾ, ਬਰਨਾਲਾ ਤੋਂ ਬੀਬੀ ਅਮਨਦੀਪ ਕੌਰ ਸਪੁੱਤਰੀ ਸ. ਗੁਰਮੇਲ ਸਿੰਘ ਕਲਾਸ ਗ੍ਰੈਜੂਏਸ਼ਨ ਨੇ ਦੂਜਾ ਸਥਾਨ ਤੇ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ, ਗੁਰਦਾਸਪੁਰ ਤੋਂ ਬੀਬੀ ਕੁਲਵਿੰਦਰ ਕੌਰ ਸਪੁੱਤਰੀ ਸ.ਬਲਕਾਰ ਸਿੰਘ ਕਲਾਸ ਗ੍ਰੈਜੂਏਸ਼ਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਚੌਥੇ ਦਰਜੇ ਪੋਸਟ ਗਰੈਜੂਏਸ਼ਨ ਲਈ ਕੁੱਲ ੭੭੧ ਵਿਦਿਆਰਥੀਆਂ ਨੇ ਭਾਗ ਲਿਆ ਜਿੰਨ੍ਹਾਂ ‘ਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਬੀਬਾ ਰਣਦੀਪ ਕੌਰ ਸਪੁੱਤਰੀ ਸ.ਪ੍ਰਗਟ ਸਿੰਘ ਕਲਾਸ ਪੋਸਟ ਗ੍ਰੈਜੂਏਸ਼ਨ ਨੇ ਪਹਿਲਾ ਸਥਾਨ, ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ, ਦੀਨਾਨਗਰ, ਗੁਰਦਾਸਪੁਰ ਤੋਂ ਬੀਬਾ ਕਿਰਨਦੀਪ ਕੌਰ ਸਪੁੱਤਰੀ ਸ.ਜਸਪਾਲ ਸਿੰਘ ਕਲਾਸ ਪੋਸਟ ਗ੍ਰੈਜੂਏਸ਼ਨ ਨੇ ਦੂਜਾ ਸਥਾਨ ਤੇ ਸਿੱਖ ਨੈਸ਼ਨਲ ਕਾਲਜ, ਕਾਦੀਆਂ, ਬਟਾਲਾ, ਗੁਰਦਾਸਪੁਰ ਤੋਂ ਬੀਬਾ ਬਲਜੀਤ ਕੌਰ ਸਪੁੱਤਰੀ ਸ.ਕੁਲਦੀਪ ਸਿੰਘ ਕਲਾਸ ਪੋਸਟ ਗ੍ਰੈਜੂਏਸ਼ਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਸ.ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਅੱਗੇ ਦੱਸਿਆ ਕਿ ਹਰ ਦਰਜੇ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ ੫੧੦੦, ੪੧੦੦ ਅਤੇ ੩੧੦੦ ਰੁਪਏ ਵਿਸ਼ੇਸ਼ ਇਨਾਮ ਵਜੋਂ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ੧੫੦੦ ਬੱਚਿਆਂ ਨੂੰ ਇਸ ਸਾਲ ਲਗਭਗ ੩੧ ਲੱਖ ੫੧ ਹਜ਼ਾਰ ੯੦੦ ਰੁਪਏ ਦੇ ਵਜ਼ੀਫੇ ਦਿੱਤੇ ਜਾਣਗੇ ਜੋ ਪਿਛਲੇ ਸਾਲ ਦੇ ਮੁਕਾਬਲੇ ੧੪੧੮੦੦ ਰੁਪਏ ਵੱਧ ਹਨ।ਉਨ੍ਹਾਂ ਕਿਹਾ ਕਿ ਮੈਰਿਟ ‘ਚ ਆਉਣ ਵਾਲੇ ਵਿਦਿਆਰਥੀਆਂ ਨੂੰ ਵੱਖਰੇ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਗੁਰਿੰਦਰਪਾਲ ਸਿੰਘ ਠਰੂ ਇੰਚਾਰਜ ਧਾਰਮਿਕ ਪ੍ਰੀਖਿਆ, ਸ.ਅਮਰਜੀਤ ਸਿੰਘ ਇੰਚਾਰਜ, ਸ.ਦਰਸ਼ਨ ਸਿੰਘ ਸੁਪਰਵਾਈਜ਼ਰ, ਸ.ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ.ਬਿਕਰਮਜੀਤ ਸਿੰਘ, ਸ.ਬਿਕਰ ਸਿੰਘ, ਸ. ਸੰਦੀਪ ਸਿੰਘ, ਸ.ਅਜੀਤ ਸਿੰਘ ਤੇ ਬੀਬੀ ਨਵਜੀਤ ਕੌਰ ਆਦਿ ਹਾਜ਼ਰ ਸਨ।