2-03-2015-1ਅੰਮ੍ਰਿਤਸਰ ੨ ਮਾਰਚ (   ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਘਰਾਂ ‘ਚ ਸੰਗਤਾਂ ਦੀ ਵੱਧਦੀ ਆਮਦ ਨੂੰ ਮੁੱਖ ਰੱਖਦਿਆਂ ਆਟਾ ਮੰਡੀ ਵਾਲੇ ਪਾਸੇ ਇਸ਼ਨਾਨ ਘਰ ਤੇ ਬਾਥਰੂਮਾਂ ਦੀ ਸੇਵਾ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਨੂੰ ਸੌਂਪੀ ਗਈ ਸੀ ਜੋ ਬਾਬਾ ਬਲਵਿੰਦਰ ਸਿੰਘ ਰਾਜਸਥਾਨੀ ਦੀ ਨਿਗਰਾਨੀ ਹੇਠ ਸੰਗਤਾਂ ਦੇ ਸਹਿਯੋਗ ਨਾਲ ਛੇ ਮਹੀਨਿਆਂ ‘ਚ ਮੁਕੰਮਲ ਹੋਈ।ਇਨ੍ਹਾਂ ੮ ਬਾਥਰੂਮਾਂ ਦਾ ਰਸਮੀ ਉਦਘਾਟਨ ਸ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਸਾਂਝੇ ਤੌਰ ਤੇ ਕੀਤਾ।

ਇਸ ਮੌਕੇ ਸ. ਰੂਪ ਸਿੰਘ ਸਕੱਤਰ ਨੇ ਦੱਸਿਆ ਕਿ ਇਹ ਸੇਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਨੂੰ ਸੌਂਪੀ ਗਈ ਸੀ।ਉਨ੍ਹਾਂ ਦੇ ਪੈਰੋਕਾਰ ਬਾਬਾ ਬਲਵਿੰਦਰ ਸਿੰਘ ਰਾਜਸਥਾਨੀ ਦੀ ਨਿਗਰਾਨੀ ‘ਚ ਇਹ ਸੇਵਾ ਮੁਕੰਮਲ ਹੋਈ ਜੋ ਸੰਗਤਾਂ ਦੀ ਸਹੂਲਤ ਲਈ ਅੱਜ ਬਾਥਰੂਮ ਚਾਲੂ ਕਰ ਦਿੱਤੇ ਗਏ ਹਨ।ਇਸ ਮੌਕੇ ਬਾਬਾ ਮਹਿੰਦਰ ਸਿੰਘ, ਬਾਬਾ ਬਚਨ ਸਿੰਘ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਸਤਨਾਮ ਸਿੰਘ ਮਾਂਗਾਸਰਾਏ ਐਡੀਸ਼ਨਲ ਮੈਨੇਜਰ ਤੇ ਸ. ਪਰਮਜੀਤ ਸਿੰਘ ਸੁਪਰਵਾਈਜ਼ਰ ਆਦਿ ਹਾਜ਼ਰ ਸਨ।