12-02-2015-1ਅੰਮ੍ਰਿਤਸਰ ੧੨ ਫਰਵਰੀ (      ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਨਤਮਸਤਿਕ ਹੋਏ।ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦੀਆਂ ਸੁੰਦਰ ਇਮਾਰਤਾਂ ਆਦਿ ਦੀ ਸੇਵਾ ਕਰਵਾਈ ਜਾ ਰਹੀ ਹੈ ਤੇ ਇਸੇ ਸੰਦਰਭ ਵਿੱਚ ਲੰਗਰ ਅਤੇ ਸੰਗਤਾਂ ਦੀ ਸਹੂਲਤ ਲਈ ਨਵੀਂ ਉਸਾਰੀ ਗਈ ਇਕ ਲੱਖ ਲੀਟਰ ਦੀ ਪਾਣੀ ਵਾਲੀ ਟੈਂਕੀ ਤੇ ਯਾਤਰੀ ਨਿਵਾਸ ਦਾ ਉਦਘਾਟਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸੇਵਾ ਸਿੱਖ ਨੂੰ ਅਕਾਲ ਪੁਰਖ ਨਾਲ ਜੋੜਦੀ ਹੈ ਅਤੇ ਉਸ ਦੇ ਹਿਰਦੇ ਨੂੰ ਸ਼ੁੱਧ, ਆਤਮਾ ਨੂੰ ਨਿਰਮਲ ਤੇ ਮਨ ਨੂੰ ਸੁੱਚਾ ਤੇ ਨੀਵਾਂ ਰੱਖਦੀ ਹੈ।
ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਦੀ ਕਾਰ ਸੇਵਾ ਬਾਬਾ ਅਜੈਬ ਸਿੰਘ ਮੱਖਣਵਿੰਡੀ ਵਾਲਿਆਂ ਵੱਲੋਂ ਕਰਵਾਈ ਗਈ ਹੈ ਤੇ ਯਾਤਰੀ ਨਿਵਾਸ ‘ਚ ਅਠਾਰਾਂ ਕਮਰੇ ਤੇ ਇਕ ਹਾਲ ਅਟੈਚ ਬਾਥਰੂਮ ਤਿਆਰ ਕਰਕੇ ਸੰਗਤਾਂ ਨੂੰ ਸਮਰਪਿਤ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਦੀ ਸਹੂਲਤ ਲਈ ਇਕ ਲੱਖ ਲੀਟਰ ਸਮੱਰਥਾ ਦੀ ਪਾਣੀ ਵਾਲੀ ਟੈਂਕੀ ਬਣਾਈ ਗਈ ਹੈ ਜਿਸ ਤੇ ੧੮ ਲੱਖ ਰੁਪਏ ਦਾ ਖਰਚਾ ਆਇਆ ਹੈ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਬਾਬਾ ਅਜੈਬ ਸਿੰਘ ਮੱਖਣਵਿੰਡੀ ਵੱਲੋਂ ਪਹਿਲਾਂ ਵੀ ਦੀਵਾਨ ਹਾਲ ਵਿੱਚ ਪੱਥਰ ਲਗਾਉਣ, ਕੜਾਹ ਪ੍ਰਸ਼ਾਦਿ ਦੇ ਕਾਊਂਟਰ ਤਿਆਰ ਕਰਨ, ਸੁਖਆਸਨ ਵਾਲੇ ਸਥਾਨ ਅਤੇ ਲੰਗਰ ਤਿਆਰ ਕਰਨ ਵਾਸਤੇ ਸੈਡ ਦੀ ਸੇਵਾ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਸ. ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਸਿਆਲਕਾ ਐਡਵੋਕੇਟ, ਸ. ਅਮਰਜੀਤ ਸਿੰਘ ਬੰਡਾਲਾ, ਸ. ਜੋਧ ਸਿੰਘ ਸਮਰਾ, ਸ. ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸ਼੍ਰੋਮਣੀ ਕਮੇਟੀ, ਸ. ਮਨਜੀਤ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਜਸਪਾਲ ਸਿੰਘ ਢੱਡੇ ਮੈਨੇਜਰ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀ ਕੱਥੂਨੰਗਲ, ਸ. ਸੁਲੱਖਣ ਸਿੰਘ ਮੈਨੇਜਰ ਗੁਰਦੁਆਰਾ ਸ਼ਹੀਦਗੰਜ ਸਾਹਿਬ, ਸ. ਸਤਨਾਮ ਸਿੰਘ ਮੈਨੇਜਰ, ਬਾਬਾ ਅਜੈਬ ਸਿੰਘ ਟਾਹਲੀ ਸਾਹਿਬ, ਸ.ਤਲਬੀਰ ਸਿੰਘ ਗਿੱਲ ਸਿਆਸੀ ਸਲਾਹਕਾਰ ਕੈਬਨਿਟ ਮੰਤਰੀ ਪੰਜਾਬ, ਸ. ਅਮਰੀਕ ਸਿੰਘ ਸਰਪੰਚ ਢੱਡੇ, ਸ. ਮਨਜੀਤ ਸਿੰਘ ਸਾਬਕਾ ਸਰਪੰਚ ਢੱਡੇ ਤੇ ਜਥੇਦਾਰ ਹਰਪ੍ਰੀਤ ਸਿਘ ਰੂਪੋਵਾਲੀ ਆਦਿ ਹਾਜ਼ਰ ਸਨ।