ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

Cancer Relief Fund

ਕੈਂਸਰ ਪੀੜਤਾਂ ਲਈ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਉਪਰਾਲਾ “ਕੈਂਸਰ ਰਾਹਤ ਫੰਡ”

Detailed list of Cancer Patients, who helped by SGPC (Click above to see)
ਇਸ ਸਮੇਂ ਕੈਂਸਰ ਨਾਮਕ ਭਿਆਨਕ ਬਿਮਾਰੀ ਬਹੁਤ ਵੱਡੀ ਪੱਧਰ ‘ਤੇ ਫੈਲ ਚੁੱਕੀ ਹੈ, ਜਿਸ ਦੇ ਇਲਾਜ਼ ‘ਤੇ ਬਹੁਤ ਜ਼ਿਆਦਾ ਖਰਚ ਆ ਜਾਂਦਾ ਹੈ। ਗਰੀਬ ਵਰਗ ਦੇ ਲੋਕਾਂ ਵੱਲੋਂ ਪੈਸੇ ਦੀ ਘਾਟ ਕਾਰਨ ਇਸ ਬਿਮਾਰੀ ਦਾ ਇਲਾਜ਼ ਕਰਵਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਗਰੀਬਾਂ ਦੀ ਮਦਦ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ “ਕੈਂਸਰ ਰਲੀਫ਼ ਫੰਡ” ਸਥਾਪਿਤ ਕੀਤਾ ਗਿਆ ਹੈ, ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਮੁਲਾਜ਼ਮਾਂ ਵੱਲੋਂ ਵਧ-ਚੜ ਕੇ ਯੋਗਦਾਨ ਪਾਇਆ ਗਿਆ ਹੈ। ਕੈਂਸਰ ਪੀੜਤ ਵਿਅਕਤੀ ਮਾਣਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਪੁਰ ਬਿਨੈ ਕਰ ਕੇ ਕੈਂਸਰ ਦੇ ਇਲਾਜ਼ ਲਈ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਬੈਂਕ ਵਿਚ ਇਕ ਖਾਤਾ ਖੋਲਿਆ ਗਿਆ ਹੈ, ਜਿਸ ਵਿਚ ਸੰਗਤਾਂ ਆਪਣੀ ਕਮਾਈ ਵਿਚੋਂ ਕੈਂਸਰ ਪੀੜਤ ਵਿਅਕਤੀਆਂ ਦੀ ਸਹਾਇਤਾ ਲਈ ਫੰਡ ਭੇਜ ਸਕਦੀਆਂ ਹਨ, ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਨੋਟ: ਸੰਗਤਾਂ ਦੀ ਸੇਵਾ ਵਿਚ ਬੇਨਤੀ ਹੈ ਕਿ ਫੰਡ ਭੇਜਣ ਸਮੇਂ ਆਪਣਾ ਮੁਕੰਮਲ ਪਤਾ ਸ਼੍ਰੋਮਣੀ ਕਮੇਟੀ ਦੇ ਈ-ਮੇਲ ([email protected]) ‘ਤੇ ਭੇਜ ਦਿੱਤਾ ਜਾਵੇ ਤਾਂ ਕਿ ਰਕਮ ਦੀ ਰਸੀਦ ਆਪ ਜੀ ਨੂੰ ਭੇਜੀ ਜਾ ਸਕੇ।
ਨਾਮ : ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
ਖਾਤਾ ਨੰ: 0018000100032423
ਪੰਜਾਬ ਨੈਸ਼ਨਲ ਬੈਂਕ, ਹਾਲ ਬਜ਼ਾਰ, ਨੇੜੇ ਕੋਤਵਾਲੀ, ਅੰਮ੍ਰਿਤਸਰ, ਪੰਜਾਬ।
IFSC Code : PUNB0001800
SWIFT Code: PUNBINBBMRD