19-09-2015-2 19-09-2015-3ਅੰਮ੍ਰਿਤਸਰ 19 ਸਤੰਬਰ : (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ ਜਸਟਿਸ ਆਫ ਇੰਡੀਆ ਹੰਡਿਆਲਾ ਸ੍ਰੀ ਲਕਸ਼ਮੀ ਨਰਾਇਣ ਸਵਾਮੀ ਦੱਤੂ ਨੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰੀਸਰਚ ਹਸਪਤਾਲ ਵੱਲਾ, ਅੰਮ੍ਰਿਤਸਰ ਦੇ ਕਂੈਸਰ ਵਿਭਾਗ ਵਿਖੇ ਇਲੈਕਟਾ ਸੀਨਰਜੀ ਲੀਨੀਅਰ ਐਕਸਲਰੇਟਰ ਅਤੇ ਸੀ ਟੀ ਸਿਮੂਲੇਟਰ ਸੋਮੈਟਮ ਡੈਫੀਨਸ਼ਨ ਏ ਐਸ ੨੦ ਓਪਨ ਮਸ਼ੀਨ ਦਾ ਉਦਘਾਟਨ ਕੀਤਾ। ਉਦਘਾਟਨ ਉਪਰੰਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਚੀਫ ਜਸਟਿਸ ਆਫ ਇੰਡੀਆ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਲੋਈ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਪ੍ਰੈਸ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਖੋਲ੍ਹਿਆ ਗਿਆ ਇਹ ਹਸਪਤਾਲ ਸਿੱਖ ਕੌਮ ਦੀ ਮਾਨਮੱਤੀ ਸੰਸਥਾ ਹੈ ਜਿਸ ਤੇ ਸਮੁੱਚੀ ਕੌਮ ਨੂੰ ਮਾਣ ਹੈ।ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਕੈਂਸਰ ਦੇ ਮਰੀਜ਼ ਇਲਾਜ ਕਰਵਾ ਕੇ ਤੰਦਰੁਸਤ ਹੋ ਕੇ ਜਾਂਦੇ ਹਨ।ਉਨ੍ਹਾਂ ਕਿਹਾ ਕਿ ਇਸ ਸੰਸਥਾ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਜੋ ਵੀ ਲੋੜੀਂਦੀਆਂ ਸਹੂਲਤਾਂ ਹੁੰਦੀਆਂ ਹਨ ਚਾਹੇ ਉਹ ਮਸ਼ੀਨਰੀ ਹੋਵੇ ਜਾਂ ਫਿਰ ਕੁਝ ਹੋਰ ਮੁਹੱਈਆ ਕਰਵਾਈ ਜਾਂਦੀ ਹੈ।ਉਨ੍ਹਾਂ ਕਿਹਾ ਕਿ ਅੱਜ ਅਸੀਂ ਕੈਂਸਰ ਵਰਗੀ ਨਾ-ਮੁਰਾਦ ਬੀਮਾਰੀ ਦਾ ਇਲਾਜ ਕਰਨ ਵਾਸਤੇ ਆਧੁਨਿਕ ਕਿਸਮ ਦੀਆਂ ਮਸ਼ੀਨਾਂ ਮੁਹੱਈਆਂ ਕਰਵਾਈਆਂ ਹਨ।ਜਿਨਾਂ ‘ਸੀ ਟੀ ਸਿਮੂਲੇਟਰ ਸੋਮੈਟਮ ਡੈਫੀਨਸ਼ਨ ਏ ਐਸ ੨੦ ਓਪਨ ਮਸ਼ੀਨ ਦੀ ਉਪਲੱਭਤਾ ਇਹ ਹੈ ਕਿ ਇਸ ਨਾਲ ਕੈਂਸਰ ਵਾਲੇ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਸੇਕਿਆਂ ਦੀ ਯੋਜਨਾ ਤਿਆਰ ਕੀਤੀ ਜਾਂਦੀ ਹੈ।ਇਹ ਮਸ਼ੀਨ ਦੱਸਦੀ ਹੈ ਕਿ ਮਰੀਜ਼ ਦੇ ਕਿਸ ਹਿੱਸੇ ਵਿੱਚ ਕੈਂਸਰ ਹੈ।ਦੂਸਰੀ ਮਸ਼ੀਨ ਜੋ ਇਲੈਕਟਾ ਸੀਨਰਜੀ ਲੀਨੀਅਰ ਐਕਸਲਰੇਟਰ ਨਾਮ ਦੀ ਹੈ ਇਸ ਮਸ਼ੀਨ ਨਾਲ ਆਈ ਐਮ ਆਰ ਟੀ, ਆਈ ਜੀ ਆਰ ਟੀ, ਵੀ ਮੈਟ ਅਤੇ ਐਸ ਆਰ ਟੀ ਨਾਲ ਇਲਾਜ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਲਗਭਗ ੩ ਐਮ ਐਮ ਤੱਕ ਦਾ ਕੈਂਸਰ ਇਸ ਮਸ਼ੀਨ ਨਾਲ ਠੀਕ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਮਸ਼ੀਨ ਦੀ ਖਾਸੀਅਤ ਇਹ ਹੈ ਕਿ ਇਸ ਨਾਲ ਮਰੀਜ਼ ਦੇ ਸਰੀਰ ਦੇ ਤੰਦਰੁਸਤ ਹਿੱਸੇ ਤੇ ਕੋਈ ਵੀ ਬੁਰਾ ਅਸਰ ਨਹੀਂ ਪਵੇਗਾ।ਪੱਤਰਕਾਰਾਂ ਦੇ ਸਵਾਲਾਂ ਦਾ ਜੁਆਬ ਦੇਂਦਿਆਂ ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿਖੇ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕਮਿ ੨੦੦੯ ਤੋਂ ਚਾਲੂ ਹੈ। ਜਿਸ ਰਾਹੀਂ ਇਕ ਲੱਖ ਤੱਕ ਦੀ ਏਡ ਦਿੱਤੀ ਜਾਂਦੀ ਹੈ।ਇਸ ਦੇ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਕੈਂਸਰ ਰਾਹਤ ਫੰਡ ਦੀ ਸਕਮਿ ਵੀ ਚਲਾਈ ਜਾ ਰਹੀ ਹੈ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਆਪਣੀ ਤਨਖਾਹ ਵਿਚੋਂ ਹਿੱਸਾ ਪਾਉਂਦੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੈਂਸਰ ਪੀੜ੍ਹਤ ਮਰੀਜ਼ਾਂ ਨੂੰ ੨੦੦੦੦/- ਤੱਕ ਦੀ ਸਹਾਇਤਾ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾ ਰਾਹੀਂ ਇਲਾਜ ਕਰਨ ਦਾ ਖਰਚਾ ਲੱਗਭੱਗ ਸਰਕਾਰੀ ਹਸਪਤਾਲਾਂ ਜਿੰਨਾ ਹੀ ਹੋਵੇਗਾ।ਅੱਗੋਂ ਵੀ ਜੋ ਹੋ ਸਕੇਗਾ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇਗੀ।
ਇਸ ਮੌਕੇ ਸ ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਕਮੇਟੀ ਮੈਂਬਰ, ਐਡਵੋਕੇਟ ਸ੍ਰ: ਭਗਵੰਤ ਸਿੰਘ ਸਿਆਲਕਾ ਮੈਂਬਰ, ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ, ਡਾ: ਰੂਪ ਸਿੰਘ ਤੇ ਸ੍ਰ: ਮਨਜੀਤ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਤੇ  ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ.ਸਤਿੰਦਰ ਸਿੰਘ ਨਿੱਜੀ ਸਹਾਇਕ, ਸ੍ਰ: ਸਕੱਤਰ ਸਿੰਘ ਮੀਤ ਸਕੱਤਰ, ਸ੍ਰ: ਜੋਗਿੰਦਰ ਸਿੰਘ ਸਕੱਤਰ, ਡਾ: ਏ ਪੀ ਸਿੰਘ ਐਡੀ: ਸਕੱਤਰ, ਡਾ: ਮੀਨਾ ਸੂਦਨ ਪ੍ਰੌਫੈਸਰ ਹੈਡ ਕੈਂਸਰ ਵਿਭਾਗ ਤੇ ਡਾ: ਗੁਰਸ਼ਰਨ ਸਿੰਘ ਨਾਰੰਗ ਆਦਿ ਮੌਜੂਦ ਸਨ।