21-07-2015-2ਅੰਮ੍ਰਿਤਸਰ 21 ਜੁਲਾਈ- ਸਿੱਖ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਪੂਰੇ ਭਾਰਤ ਵਿੱਚੋਂ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ, ਸਾਲ ੨੦੧੪ ਵਿੱਚ ਲਈ ਗਈ ਧਾਰਮਿਕ ਪ੍ਰੀਖਿਆ ਅਤੇ ਪੱਤਰ-ਵਿਹਾਰ ਕੋਰਸ ਵਿਚ ਕੁਲ ੫੩੪੦੧ ਵਿਦਿਆਰਥੀਆਂ ਨੇ ਭਾਗ ਲਿਆਂ ਜਿਨ੍ਹਾਂ ਵਿਚੋਂ ੧੬੬੬ ਵਿਦਿਆਰਥੀ ਵਜ਼ੀਫੇ ਲਈ ਚੁਣੇ ਗਏ ਨੂੰ ੩੫ ਲੱਖ ੫੦੦ ਰੁਪਏ ਵਜ਼ੀਫੇ ਵਜੋਂ ਦਿੱਤੇ ਜਾਣਗੇ ਜਿਨ੍ਹਾਂ ਵਿਚੋਂ ਪਹਿਲੇ ਸਥਾਨ ਲਈ ਪੰਜ, ਦੂਜੇ ਸਥਾਨ ਲਈ ਛੇ ਅਤੇ ਤੀਜੇ ਸਥਾਨ ਲਈ ਅੱਠ ਕੁਲ ੧੯ ਬੱਚਿਆਂ ਨੂੰ ੫੧੦੦, ੪੧੦੦ ਤੇ ੩੧੦੦ ਰੁਪਏ ਦੇ ਹਿਸਾਬ ਨਾਲ ੭੪੯੦੦ ਰੁਪਏ ਵਜ਼ੀਫੇ ਦੀ ਰਕਮ, ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਨਮਾਨਿਤ ਕੀਤਾ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਵੱਖ-ਵੱਖ ਦਰਜਿਆਂ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਸਕੂਲਾਂ/ਕਾਲਜਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਹਰ ਸਾਲ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਵਿੱਚ ਸਿੱਖੀ ਪ੍ਰਫੁੱਲਤ ਕਰਨ ਲਈ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ ਤੇ ਇਨ੍ਹਾਂ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਧਾਰਮਿਕ ਪ੍ਰੀਖਿਆ ਵਿਚੋਂ ਈਸਾਈ ਮੱਤ ਨਾਲ ਸਬੰਧਤ ਲੜਕੀ ਸਤਨਰਾਇਣ ਧਰਮਾਣੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਪੱਤਰ ਵਿਹਾਰ ਕੋਰਸ ਵਿਚੋਂ ਹਿੰਦੂ ਮੱਤ ਨਾਲ ਸਬੰਧਤ ਲੜਕੀ ਰਜਨੀ ਬਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।ਉਨ੍ਹਾਂ ਕਿਹਾ ਕਿ ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਵਿੱਚ ੯੦% ਲੜਕੀਆਂ ਹੀ ਪਹਿਲੇ, ਦੂਜੇ ਅਤੇ ਤੀਜੇ ਸਥਾਨ ਪੁਰ ਆਈਆਂ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚੀਆਂ ਨੇ ਘਰ ਬਾਹਰ ਸੰਭਾਲਣਾ ਹੈ ਤੇ ਉਸ ਦਾ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੁੜਨਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਵਜ਼ੀਫੇ ਦੀ ਰਕਮ ਸਮੇਂ-ਸਮੇਂ ਅਨੁਸਾਰ ਵਧਾਈ ਜਾਂਦੀ ਹੈ ਤੇ ਇਹ ਰਕਮ ੨੦੧੩ ਵਿੱਚ ਵਧਾਈ ਗਈ ਸੀ।
ਇਸ ਪ੍ਰੀਖਿਆ ਵਿੱਚ ੭ਵੀਂ ਕਲਾਸ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਕਲਾਸ ਤੱਕ ਰੈਗੂਲਰ ਵਿੱਦਿਆ ਪ੍ਰਾਪਤ ਕਰ ਰਹੇ ਹਜ਼ਾਰਾਂ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੀਖਿਆ ਨੂੰ ਦਰਜਾ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਅਨੁਸਾਰ ਚਾਰ ਦਰਜਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਦਰਜੇ ਵਿੱਚ ਕੁਲ ੨੩੩੬੯ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ ਐਸ ਕੇ ਡੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਤੁਗਲਵਾੜਾ (ਗੁਰਦਾਸਪੁਰ) ਦੇ ੮ਵੀਂ ਕਲਾਸ ਦੇ ਵਿਦਿਆਰਥੀ ਸਤਨਰਾਇਣ ਧਰਮਾਣੀ ਸਪੁੱਤਰ ਸ੍ਰੀ ਸੁਧੀਰ ਕੁਮਾਰ, ਰੋਲ ਨੰਬਰ ੭੭੭੬ ਅਤੇ ਇਸੇ ਹੀ ਸਕੂਲ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਸਪੁੱਤਰੀ ਸ. ਬਲਰਾਜ ਸਿੰਘ ਕਲਾਸ ਅਠਵੀਂ, ਰੋਲ ਨੰਬਰ ੭੮੦੧ ਨੇ ਕਰਮਵਾਰ ੧੪੦ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ, ਬੁੱਟਰ ਕਲਾਂ, ਗੁਰਦਾਸਪੁਰ ਦੀ ਅਮਰਜੋਤ ਕੌਰ ਸਪੁੱਤਰੀ ਸ੍ਰ: ਹਰਜੀਤ ਸਿੰਘ ਕਲਾਸ ੮ਵੀਂ, ਰੋਲ ਨੰਬਰ ੧੧੨੭੮ ਨੇ ੧੩੯ ਅੰਕ ਪ੍ਰਾਪਤ ਕਰਕੇ ਅਤੇ ਨਵਯੁਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਧਰਮਕੋਟ (ਮੋਗਾ) ਦੀ ਜਸਪ੍ਰੀਤ ਕੌਰ ਸਪੁੱਤਰੀ ਸ. ਸੰਤੋਖ ਸਿੰਘ, ਕਲਾਸ ੮ਵੀਂ, ਰੋਲ ਨੰਬਰ ੧੫੪੯੫ ਨੇ ੧੩੯ ਅੰਕ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਰਮਵਾਰ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਫੱਤੇ ਵਾਲਾ, ਤਹਿ: ਜੀਰਾ (ਫਿਰੋਜਪੁਰ) ਦੇ ਜੁਗਰਾਜ ਸਿੰਘ ਸਪੁੱਤਰ ਸ. ਦਲੀਪ ਸਿੰਘ ਕਲਾਸ ੭ਵੀਂ, ਰੋਲ ਨੰਬਰ ੧੨੧੨੩ ਨੇ ੧੩੮ ਅੰਕ, ਸੰਤ ਈਸ਼ਰ ਸਿੰਘ ਜੀ ਗੁਰਮਤਿ ਅਕੈਡਮੀ ਚੱਪੜ (ਪਟਿਆਲਾ) ਦੀ ਜਸ਼ਨਪ੍ਰੀਤ ਕੌਰ ਸਪੁੱਤਰੀ ਸ੍ਰ: ਗੁਰਦੀਪ ਸਿੰਘ ਕਲਾਸ ੮ਵੀਂ, ਰੋਲ ਨੰ: ੧੬੦੦੨ ਨੇ ੧੩੮ ਅੰਕ ਅਤੇ ਐਸ ਕੇ ਡੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਤੁਗਲਵਾਲਾ (ਗੁਰਦਾਸਪੁਰ) ਦੇ ਸੁਰਿੰਦਰ ਸਿੰਘ ਸਪੁੱਤਰ ਸ. ਸੁਰਜੀਤ ਸਿੰਘ ਕਲਾਸ ੮ਵੀਂ, ਰੋਲ ਨੰ: ੨੨੧੧੯ ਨੇ ੧੩੮ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਦੂਸਰੇ ਦਰਜੇ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ:ਸੈ: ਪਬਲਿਕ ਸਕੂਲ, ਪੱਟੀ (ਤਰਨ-ਤਾਰਨ) ਦੀ ੧੦+੨ ਦੀ ਜਸ਼ਨਪ੍ਰੀਤ ਕੌਰ ਸਪੁੱਤਰੀ ਸ੍ਰ: ਗੁਰਜਿੰਦਰ ਸਿੰਘ, ਰੋਲ ਨੰਬਰ ੧੮੧੮੭ ਨੇ ੧੫੩ ਅੰਕ ਲੈ ਕੇ ਪਹਿਲਾ ਸਥਾਨ, ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ, ਜੋਗੀ ਚੀਮਾ (ਗੁਰਦਾਸਪੁਰ) ਦੀ ਦਲਜੀਤ ਕੌਰ ਸਪੁੱਤਰੀ ਸ੍ਰ: ਪ੍ਰਗਟ ਸਿੰਘ ੧੦+੨, ਰੋਲ ਨੰ: ੨੫੭੯ ਨੇ ੧੫੦ ਅੰਕ, ਅਤੇ ਖਾਲਸਾ ਕਾਲਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਦੀ ਮਨਪ੍ਰੀਤ ਕੌਰ ਸਪੁੱਤਰੀ ਸ੍ਰ: ਅਮਰਜੀਤ ਸਿੰਘ ੧੦+੨, ਰੋਲ ਨੰਬਰ ੯੪੯੧ ਨੇ ੧੫੦ ਅੰਕ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸੀ: ਸੈ: ਸਕੂਲ, ਜੋਗੀ ਚੀਮਾ, ਗੁਰਦਾਸਪੁਰ ਦੀ ਕੰਵਲਪ੍ਰੀਤ ਕੌਰ ਸਪੁੱਤਰੀ ਸ੍ਰ: ਕੁਲਜੀਤ ਸਿੰਘ ੧੦+੨, ਰੋਲ ਨੰ: ੨੫੫੯ ਨੇ ੧੪੯ ਅੰਕ, ਖਾਲਸਾ ਸੀ:ਸੈ:ਸਕੂਲ, ਗੜ੍ਹਦੀਵਾਲਾ, ਤਹਿ: ਦਸੂਹਾ (ਹੁਸ਼ਿਆਰਪੁਰ) ਦੀ ਰੀਤਕਮਲ ਕੌਰ ਸਪੁੱਤਰੀ ਸ੍ਰ: ਸੇਵਾ ਸਿੰਘ ੧੦+੨, ਰੋਲ ਨੰ: ੩੮੪੬ ਨੇ ੧੪੯ ਅੰਕ ਅਤੇ ਨਵਚੇਤਨ ਸਕੂਲ, ਖਾਰਾ, ਡਾ. ਕਾਦੀਆਂ (ਗੁਰਦਾਸਪੁਰ) ਦੀ ਨਵਦੀਪ ਕੌਰ ਸਪੁੱਤਰੀ ਸ੍ਰ: ਦਲੇਰ ਸਿੰਘ ਕਲਾਸ ੧੦ਵੀਂ, ਰੋਲ ਨੰ: ੧੮੮੩੯ ਨੇ ੧੪੯ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ।ਦਰਜਾ ਤੀਜਾ ਵਿੱਚ ਪਹਿਲਾ ਸਥਾਨ ਸੰਤ ਬਾਬਾ ਲਾਲ ਸਿੰਘ ਜੀ ਬਰੱਕਤ ਗਰਲਜ਼ ਡਿਗਰੀ ਕਾਲਜ, ਟੱਲੇਵਾਲ, ਤਹਿਸੀਲ਼ ਤਪਾ, ਬਰਨਾਲਾ ਦੀ ਜਸਪ੍ਰੀਤ ਕੌਰ ਸਪੁੱਤਰੀ ਸ੍ਰ: ਦਰਸ਼ਨ ਸਿੰਘ, ਗ੍ਰੈਜੂਏਸ਼ਨ, ਰੋਲ ਨੰਬਰ ੧੦੫੬ ਨੇ ੧੪੨ ਅੰਕ ਲੈ ਕੇ ਹਾਸਲ ਕੀਤਾ। ਇਸੇ ਤਰ੍ਹਾਂ ਬਰੱਕਤ ਗਰਲਜ਼ ਕਾਲਜ ਆਫ ਐਜੂਕੇਸ਼ਨ, ਟੱਲੇਵਾਲ, ਤਪਾ, ਬਰਨਾਲਾ ਦੀ ਅਮਨਦੀਪ ਕੌਰ ਸਪੁੱਤਰੀ ਸ੍ਰ: ਗੁਰਮੇਲ ਸਿੰਘ, ਗ੍ਰੈਜੂਏਸ਼ਨ, ਰੋਲ ਨੰ: ੪੧੦੨ ਨੇ ੧੩੬ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਸ਼ਾਂਤੀ ਦੇਵੀ ਆਰੀਆ, ਮੋਹਲਾ ਕਾਲਜ, ਦੀਨਾ ਨਗਰ, ਗੁਰਦਾਸਪੁਰ ਦੀ ਕੁਲਵਿੰਦਰ ਕੌਰ ਸਪੁੱਤਰੀ ਸ੍ਰ: ਬਲਕਾਰ ਸਿੰਘ ਗ੍ਰੈਜੂਏਸ਼ਨ, ਰੋਲ ਨੰ: ੨੨੭੨ ਨੇ ੧੩੫ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਦਰਜਾ ਚੌਥਾ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਰਣਦੀਪ ਕੌਰ ਸਪੁੱਤਰੀ ਸ੍ਰ: ਪ੍ਰਗਟ ਸਿੰਘ, ਕਲਾਸ ਪੋਸਟ ਗ੍ਰੈਜੂਏਸ਼ਨ, ਰੋਲ ਨੰਬਰ ੨੬੯ ਨੇ ੧੪੭ ਅੰਕ ਲੈ ਕੇ ਹਾਸਲ ਕੀਤਾ। ਇਸੇ ਤਰ੍ਹਾਂ ਸ਼ਾਂਤੀ ਦੇਵੀ ਆਰੀਆਂ ਮਹਿਲਾ ਕਾਲਜ, ਦੀਨਾ ਨਗਰ, ਗੁਰਦਾਸਪੁਰ ਦੀ ਕਿਰਨਦੀਪ ਕੌਰ ਸਪੁੱਤਰੀ ਸ੍ਰ: ਜਸਪਾਲ ਸਿੰਘ, ਪੋਸਟ ਗ੍ਰੈਜੂਏਸ਼ਨ, ਰੋਲ ਨੰ: ੨੩੧ ਨੇ ੧੪੨ ਅੰਕ ਲੈ ਕੇ ਦੂਸਰਾ ਸਥਾਨ ਅਤੇ ਸਿੱਖ ਨੈਸ਼ਨਲ ਕਾਲਜ, ਕਾਦੀਆਂ, ਤਹਿ: ਬਟਾਲਾ, ਗੁਰਦਾਸਪੁਰ ਦੀ ਬਲਜੀਤ ਕੌਰ ਸਪੁੱਤਰੀ ਸ੍ਰ: ਕੁਲਦੀਪ ਸਿੰਘ, ਪੋਸਟ ਗ੍ਰੈਜੂਏਸ਼ਨ, ਰੋਲ ਨੰ: ੩੧੩ ਨੇ ੧੩੯ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ।ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਨਾਲ ਸਨਮਾਨਿਤ ਕੀਤਾ ਗਿਆ।ਪੱਤਰ ਵਿਹਾਰ ਕੋਰਸ ਵਿੱਚ ਕੁੱਲ ੮੨੩੦ ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ਸਨ, ਜਿਨ੍ਹਾਂ ਵਿਚੋਂ ਮੈਰਿਟ ਵਿੱਚ ਆਏ ੯ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ. ਮਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਡਾਕਟਰ ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਹਰਭਜਨ ਸਿੰਘ ਮਨਾਵਾਂ, ਸ.ਕੇਵਲ ਸਿੰਘ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਸੰਤੋਖ ਸਿੰਘ ਤੇ ਸ. ਜਸਵਿੰਦਰ ਸਿੰਘ ਦੀਨਪੁਰ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ, ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ. ਬਲਵਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ. ਗੁਰਵਿੰਦਰ ਸਿੰਘ ਨਿਜੀ ਸਹਾਇਕ, ਸ. ਜਗਤੇਸ਼ਵਰ ਸਿੰਘ ਇੰਚਾਰਜ ਪੱਤਰ-ਵਿਹਾਰ ਕੋਰਸ, ਸ. ਗੁਰਿੰਦਰਪਾਲ ਸਿੰਘ ਠਰੂ ਤੇ ਸ. ਦਰਸ਼ਨ ਸਿੰਘ ਸੁਪਰਵਾਈਜ਼ਰ ਤੇ ਸ਼੍ਰੋਮਣੀ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।