ਅੰਮ੍ਰਿਤਸਰ: 15 ਜੂਨ – (      ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਰਾ ਬਾਬਾ ਪ੍ਰੇਮ ਦਾਸ ਵਿਖੇ ਸ੍ਰੀ ਗੁਰ ਗੰ੍ਰਥ ਸਾਹਿਬ ਦੇ ਗਿਆਰਾਂ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਨੂੰ ਬੇਹੱਦ ਦੁਖਦਾਈ ਤੇ ਮੰਦ ਭਾਗਾ ਕਰਾਰ ਦਿੱਤਾ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਪ੍ਰਤੀ ਅਵੇਸਲਾਪਨ ਕਿਸੇ ਪ੍ਰਕਾਰ ਵੀ ਠੀਕ ਨਹੀਂ ਹੈ। ਸ਼੍ਰੋਮਣੀ ਕਮੇਟੀ ਵਲੋਂ ਵਾਰ-ਵਾਰ ਅਖ਼ਬਾਰਾਂ ‘ਚ ਇਸ਼ਤਿਹਾਰ ਪ੍ਰਕਾਸ਼ਤ ਕਰਵਾ ਕੇ ਹਰ ਸਾਲ ਸਭਾ ਸੁਸਾਇਟੀਆਂ, ਸਿੰਘ ਸਭਾਵਾਂ, ਡੇਰੇ ਦਾਰਾਂ ਤੇ ਗੰ੍ਰਥੀ ਸਿੰਘਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਗੁਰੂ ਘਰਾਂ ਦੀ ਵਾਇਰਿੰਗ ਠੀਕ ਕਰਾਈ ਜਾਵੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਵਨ ਸਰੂਪ ਸੁਖ ਆਸਣ ਅਸਥਾਨ ਤੇ ਜਾਣ ਉਪ੍ਰੰਤ ਗੁਰੂ ਘਰ ‘ਚ ਕੋਈ ਵੀ ਬਿਜਲੀ ਉਪਕਰਣ ਜਗਦਾ/ਚਲਦਾ ਨਾ ਛੱਡਿਆ ਜਾਵੇ ਤੇ ਘਟੋ-ਘੱਟ ਇਕ ਸਿੰਘ ੨੪ ਘੰਟੇ ਗੁਰੂ ਘਰ ‘ਚ ਹਾਜਰ ਰਹੇ। ਲੇਕਿਨ ਇਸ ਦੇ ਬਾਵਜੂਦ ਵੀ ਗੰ੍ਰਥੀ ਸਿੰਘ ਸਭਾ ਸੁਸਾਇਟੀਆਂ ਜਾਂ ਡੇਰੇਦਾਰਾਂ ਦਾ ਅਵੇਸਲਾਪਨ ਠੀਕ ਨਹੀਂ ਹੈ, ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਸਮੂਹ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਸੁਝਾਅ ਹੈ ਕਿ ਗੁਰੂ ਘਰਾਂ ‘ਚ ਨਿਤਾ ਪ੍ਰਤੀ ਸ਼ਾਰਟ ਸਰਕਟ ਕਾਰਨ ਵਾਪਰ ਰਹੀਆਂ ਅਗਜਨੀ ਵਰਗੀਆਂ ਘਨਾਵਾਂ ਬੇਹੱਦ ਦੁਖਦਾਈ ਹਨ ਜੋ ਠੀਕ ਨਹੀਂ ਹਨ। ਇਸ ਵੱਲ ਧਿਆਨ ਦਿੰਦਿਆਂ ੧੫ ਦਿਨਾਂ ਦੇ ਅੰਦਰ-ਅੰਦਰ ਹਰੇਕ ਗੁਰੂ-ਘਰ ਦੇ ਪ੍ਰਬੰਧਕ ਅੱਗ ਬੁਝਾਉਣ ਵਾਲੇ ਯੰਤਰ (ਸਿਲੰਡਰ) ਗੁਰੂ ਘਰਾਂ ‘ਚ ਲਗਾਉਣ ਜੋ ਬਹੁਤ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਬੰਗੀ ਕਲਾਂ ‘ਚ ਵਾਪਰੀ ਬੇਹੱਦ ਦੁਖਦਾਈ ਘਟਨਾ ਦੀ ਮੁਕੰਮਲ ਜਾਂਚ ਲਈ ਸ. ਮੋਹਨ ਸਿੰਘ ਬੰਗੀ ਅੰਤਿੰ੍ਰਗ ਮੈਂਬਰ ਸ਼੍ਰੋਮਣੀ ਕਮੇਟੀ ਤੇ ਸ. ਜਗਪਾਲ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਦੀ ਡਿਊਟੀ ਲਗਾਈ ਗਈ ਹੈ ਜੋ ਸਾਰੀ ਘਟਨਾ ਦੀ ਜਾਂਚ ਕਰਕੇ ਰੀਪੋਰਟ ਦੇਣਗੇ।