g. harpal singhਅੰਮ੍ਰਿਤਸਰ : 25 ਅਪ੍ਰੈਲ (        ) ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਅਰਦਾਸੀਏ ਭਾਈ ਹਰਪਾਲ ਸਿੰਘ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦੇ ਨਮਿਤ ਅਰਦਾਸ ਸਮਾਗਮ ੨੬ ਅਪ੍ਰੈਲ ਨੂੰ ਹੋਵੇਗਾ। ਭਾਈ ਹਰਪਾਲ ਸਿੰਘ ਦੇ ਸਪੁੱਤਰ ਸ੍ਰ: ਸਤਿੰਦਰ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਭਾਈ ਹਰਪਾਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅੱਜ ੨੬ ਅਪ੍ਰੈਲ ੨੦੧੫ ਨੂੰ ਉਨ੍ਹਾਂ ਦੇ ਗ੍ਰਹਿ ਮਕਾਨ ਨੰਬਰ ੨੯, ਗਲੀ ਨੰਬਰ ੫, ਕ੍ਰਿਸ਼ਨਾ ਨਗਰ, ਤਰਨ-ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਵਿਖੇ ਪਵੇਗਾ। ਉਪਰੰਤ ਕੀਰਤਨ ਤੇ ਅਰਦਾਸ ਸਮਾਗਮ ਦੁਪਿਹਰ ੧੨ ਤੋਂ ੧ ਵਜੇ ਡੇਰਾ ਸੇਵਾ ਪੰਥੀ, ਸ਼ਹੀਦ ਊਧਮ ਸਿੰਘ ਨਗਰ, ਅੰਮ੍ਰਿਤਸਰ ਵਿਖੇ ਹੋਵੇਗਾ। ਜਿਸ ਵਿੱਚ ਪੰਥ ਪ੍ਰਸਿੱਧ ਧਾਰਮਿਕ ਸਖਸ਼ੀਅਤਾਂ ਸ਼ਾਮਲ ਹੋਣਗੀਆਂ।