avtar ਅੰਮ੍ਰਿਤਸਰ, 1 ਅਕਤੂਬਰ (      ) ਸਿੱਖਾਂ ਦੀ ਸਿਰਮੋਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ( ਧਰਮ ਪ੍ਰਚਾਰ ਕਮੇਟੀ) ਵੱਲੋ ੨੩-੨੪ ਅਕਤੂਬਰ ਨੂੰ ਅੰਤਰ – ਰਾਸ਼ਟਰੀ ਪੱਧਰ ਤੇ ਵਿਸ਼ਵ ਪੰਜਾਬੀ ਭਾਸ਼ਾ ਸਮੇਲਨ ਫਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦੇਣ ਲਈ ਇਕ ਵਿਸ਼ੇਸ਼ ਇਕੱਤਰਤਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ। ਜਿਸ ਵਿੱਚ ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਗਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਜਥੇਦਾਰ ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ੍ਰੋਮਣੀ ਕਮੇਟੀ, ਸ੍ਰਰਾਜਿੰਦਰ ਸਿੰਘ ਮਹਿਤਾ ਤੇ ਸ੍ਰ. ਕਰਨੈਲ ਸਿੰਘ ਪੰਜੋਲੀ ਅੰਤ੍ਰਿਮੈਂਬਰ, ਡਾ. ਅਨੁਰਾਗ ਸਿੰਘ, ਡਾ. ਧਰਮਿੰਦਰ ਸਿੰਘ ਉੱਭਾ, ਡਾ. ਜੋਗਾ ਸਿੰਘ, ਡਾ. ਕਸ਼ਮੀਰ ਸਿੰਘ, ਡਾ. ਰੂਪ ਸਿੰਘ ਸਕੱਤਰ , ਸ੍ਰ. ਦਿਲਜੀਤ ਸਿੰਘ ਬੇਦੀ, ਡਾ. ਪਰਮਜੀਤ ਸਿੰਘ ਸਰੋਆ, ਸ੍ਰ. ਬਲਵਿੰਦਰ ਸਿੰਘ ਜੋੜਾਸਿੰਘਾ ਵਧੀਕ ਸਕੱਤਰ ਅਤੇ ਸ੍ਰ. ਜਗਜੀਤ ਸਿੰਘ ਮੀਤ ਸਕੱਤਰ ਨੇ ਸ਼ਮੂਲੀਅਤ ਕੀਤੀ।ਇਸ ਇਕੱਤਰਤਾ ਵਿੱਚ ਵਿਸ਼ਵ ਪੰਜਾਬੀ ਭਾਸ਼ਾ ਦੇ ਦੋ ਰੋਜਾ ਸੰਮੇਲਨ ਨੂੰ ਅੰਤਿਮ ਛੋਹਾਂ ਦੇਦਿਆਂ ਛੇ ਭਾਗਾਂ ਵਿੱਚ ਵੰਡਿਆ ਗਿਆ। ਪ੍ਰੈਸ ਨਾਲ ਗੱਲਬਾਤ ਦੌਰਾਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਉਦਘਾਟਨੀ ਸਮਾਗਮ ਸਮੇਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸਰਕਾਰ ਦੇਸ਼ ਵਿਦੇਸ਼ ਤੋ ਆਏ ਮਹਿਮਾਨਾ ਨੂੰ ਜੀ ਆਇਆਂ ਕਹਿੰਦਿਆਂ ਸੰਬੋਧਨ ਕਰਨਗੇ।ਉਨ੍ਹਾਂ ਕਿਹਾ ਕਿ ਬਾਕੀ ਚਾਰ ਅਕਾਦਮਿਕ ਸੈਸ਼ਨਾ ਵਿੱਚ ਦੇਸ਼ ਵਿਦੇਸ਼ ਤੋ ਆਏ ਵਿਦਵਾਨ ਪੰਜਾਬੀ ਭਾਸ਼ਾ ਦੀ ਦਸ਼ਾ ਤੇ ਦਿਸ਼ਾ , ਗੁਰਮਤਿ ਪਰੰਪਰਾ ਤੇ ਪੰਜਾਬੀ ਭਾਸ਼ਾ, ਪੰਜਾਬੀ ਭਾਸ਼ਾ ਸਮਾਜਿਕ ਅਤੇ ਸੱਭਿਆਚਾਰਕ ਸਰੋਕਾਰ ਅਤੇ ਪੰਜਾਬੀ ਭਾਸ਼ਾ ਦੇ ਵਿਸ਼ਵ ਵਿਆਪੀ ਸਰੋਕਾਰ ਤੇ ਪਰਚੇ ਪੜਨਗੇ।ਉਨ੍ਹਾਂ ਦੱਸਿਆ ਕਿ ਸਾਡੇ ਪਾਸ ਡਾ. ਬੂਟਾ ਸਿੰਘ ਬਰਾੜ, ਪੰਜਾਬੀ ਭਾਸ਼ਾ ਦੀਆਂ ਉੱਪ ਭਾਸਾਵਾਂ, ਡਾ. ਬਲਦੇਵ ਸਿੰਘ ਚੀਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾਈ ਜੁਗਤ, ਡਾ. ਬ੍ਰਹਮਜਗਦੀਸ਼ ਸਿੰਘ ਪੰਜਾਬੀ ਭਾਸ਼ਾ ਦੇ ਬਦਲਦੇ ਸਰੂਪ, ਡਾ. ਜਗਦੀਸ ਕੌਰ ਪੰਜਾਬੀ ਭਾਸ਼ਾ ਦੀ ਦਸ਼ਾ ਤੇ ਦਿਸ਼ਾ, ਡਾ. ਗੁਰਮੋਹਨ ਸਿੰਘ ਸਭਿਆਚਾਰਕ ਸਾਂਝ ਦੀ ਪ੍ਰਤੀਕ ਪੰਜਾਬੀ ਭਾਸ਼ਾ, ਡਾ. ਤਰਲੋਚਨ ਸਿੰਘ ਪੰਜਾਬੀ ਭਾਸ਼ਾ ਉਤਪਤੀ ਤੇ ਵਿਕਾਸ, ਡਾ. ਸੋਹਣ ਸਿੰਘ ਗੁਰਬਾਣੀ ਵਿੱਚ ਭਾਸ਼ਾ ਅਤੇ ਉਪ ਭਾਸ਼ਾਵਾਂ, ਡਾ. ਮੁਹੰਮਦ ਹਬੀਬ ਪੰਜਾਬੀ ਸੂਫੀ ਸੰਤਾਂ ਦੀ ਗੁਰਮਤਿ ਨੂੰ ਦੇਣ, ਡਾ. ਸੀ. ਪੀ. ਕੰਬੋਜ ਪੰਜਾਬੀ ਭਾਸ਼ਾ ਅਤੇ ਕੰਪਿਊਟਰ ਤਕਨਾਲੋਜੀ, ਡਾ. ਸੀ. ਆਰ ਮੋਦਗਿਲ ਪੰਜਾਬੀ ਭਾਸ਼ਾ ਤੇ ਭਾਰਤੀ ਗਣਰਾਜ, ਡਾ. ਜੋਗਾ ਸਿੰਘ ਪੰਜਾਬੀ ਭਾਸ਼ਾ ਸਿੱਖਿਆ ਦਾ ਮਾਧਿਅਮ, ਡਾ. ਤਰਲੋਚਨ ਸਿੰਘ ਬੇਦੀ ਗੁਰਮੁਖੀ ਲਿੱਪੀ ਦਾ ਇਤਿਹਾਸ, ਡਾ. ਪਰਮਜੀਤ ਸਿੰਘ ਸਿੱਧੂ ਗੁਰੂ ਗ੍ਰੰਥ ਸਾਹਿਬ ਵਿੱਚ ਲਿੱਪੀ ਅੰਤਰ ਭਾਸ਼ਾਵਾਂ ਅਤੇ ਉੱਪ -ਭਾਸ਼ਾਵਾਂ, ਸ੍ਰ. ਗੁਰਬਖਸ ਸਿੰਘ ਗਿੱਲ ਤੇ ਡਾ. ਜਸਬੀਰ ਕੌਰ ਗੁਰਮੁਖੀ ਲਿਪੀ ਤੇ ਵਿਕਾਸ ਕਾਰਜਾਂ ਦੀ ਤਰਤੀਬ, ਡਾ. ਸੁਖਵਿੰਦਰ ਸਿੰਘ ਸੰਘਾ ਗੁਰਮੁਖੀ ਲਿਪੀ ਦੀਆ ਧੁਨੀਆਂ, ਡਾ. ਰਤਨ ਸਿੰਘ ਜੱਗੀ ਹੁਕਮਨਾਮਿਆ ਦੀ ਲਿੱਪੀ ਦਾ ਪਿਛੋਕੜ, ਡਾ. ਗੁਰਸ਼ਰਨ ਕੋਰ ਜੱਗੀ  ਗੋਇਦਵਾਲ ਪੋਥੀਆਂ ਦੀ ਲਿੱਪੀ ਦਾ ਅਧਿਅਨ, ਡਾ. ਨਾਸ਼ਿਰ ਨਕਵੀ ਸ਼ਾਹਮੁਖੀ ਲਿੱਪੀ ਦੀ ਪੰਜਾਬੀ ਭਾਸ਼ਾ ਨੂੰ ਦੇਣ, ਡਾ. ਰਾਜਿੰਦਰ ਸਿੰਘ ਤੇ ਡਾ. ਚਿਰੰਜੀਵ ਸਿੰਘ ਗੁਰਮੁਖੀ ਲਿੱਪੀ ਤੇ ਨਵੀ ਤਕਨੀਕ ਦੇ ਵਿਸ਼ੇ ਤੇ ਪਰਚੇ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿੱਚ ਅਮਰੀਕਾ, ਕੈਨੇਡਾ, ਅਸਟੇਰਲੀਆਂ , ਇੰਗਲੈਂਡ ਅਤੇ ਪਾਕਿਸਤਾਨ ਆਦਿ ਦੇਸ਼ਾਂ ਤੋਂ ਵਿਸ਼ੇਸ ਤੌਰ ਤੇ ਵਿਦਵਾਨ ਅਤੇ ਡੇਲੀਗੇਟ ਵੀ ਭਾਗ ਲੈਣਗੇ।ਉਨ੍ਹਾਂ ਕਿਹਾ ਕਿ ਇਸ ਸਮਾਗਮ ਦੇ ਵੱਖ- ਵੱਖ ਸੈਪੰਜਾਬੀ ਦੇ ਨਾਮਵਾਰ ਸਹਿਤਕਾਰਾਂ ਨੂੰ ਸਮਰਪਿਤ ਹੋਣਗੇ।ਉਨ੍ਹਾਂ ਕਿਹਾ ਕਿ ਪੁਰਾਤਨ ਰਵਾਇਤੀ ਤੰਤੀ ਸਾਜਾਂ ਨਾਲ ਡਾ. ਗੁਰਨਾਮ ਸਿੰਘ ਪ੍ਰੋਫੈਸਰ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ , ਭਾਈ ਗੁਰਮੀਤ ਸਿੰਘ ਸ਼ਾਤ ਤੇ ਭਾਈ ਸਰਬਜੀਤ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅਤੇ ਪ੍ਰਿੰਸੀਪਲ ਸੁਖਵੰਤ ਸਿੰਘ, ਗੁਰਬਾਣੀ ਦਾ ਮਨੋਹਰ ਕੀਰਤਨ ਕਰਨਗੇ।ਉਨ੍ਹਾਂ ਕਿਹਾ ਕਿ ਸਮਾਪਤੀ ਸੈਸ਼ਨ ਵਿੱਚ ਸ੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵਿਸ਼ੇਸ ਤੌਰ ਤੇ ਸ਼ਾਮਲ ਹੋਣਗੇ।