ਅੰਮ੍ਰਿਤਸਰ, 18 ਮਈ-  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ (ਸਰਾਵਾਂ) ਸ. ਗੁਰਿੰਦਰ ਸਿੰਘ ਦੇ ਸਤਿਕਾਰਯੋਗ ਮਾਤਾ ਬੀਬੀ ਗੁਰਮੀਤ ਕੌਰ ਜੀ ਦੇ ਅਕਾਲ ਚਲਾਣਾ ਕਰ ਜਾਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ, ਸਕੱਤਰ ਡਾ. ਰੂਪ ਸਿੰਘ ਤੇ ਸ. ਅਵਤਾਰ ਸਿੰਘ, ਐਡੀਸ਼ਨਲ ਸਕੱਤਰ ਸ. ਹਰਭਜਨ ਸਿੰਘ ਮਨਾਵਾਂ ਤੇ ਸ. ਸੁਖਦੇਵ ਸਿੰਘ ਭੂਰਾ ਕੋਹਨਾ ਅਤੇ ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਸਿਮਰਜੀਤ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਔਲਾਦ ਲਈ ਮਾਂ ਦਾ ਰਿਸ਼ਤਾ ਇੱਕ ਬਹੁਤ ਅਹਿਮ ਰਿਸ਼ਤਾ ਹੈ। ਮਾਂ ਹੀ ਇਨਸਾਨ ਦਾ ਪਹਿਲਾ ਅਧਿਆਪਕ ਹੁੰਦੀ ਹੈ ਤੇ ਮਾਂ ਹੀ ਇਨਸਾਨ ਨੂੰ ਰੱਬ ਅਤੇ ਸੱਚਾਈ ਦੇ ਰਾਹ ‘ਤੇ ਚੱਲਣ ਦੀ ਸਿੱਖਿਆ ਦਿੰਦੀ ਹੈ। ਇਸ ਲਈ ਮਾਂ ਦਾ ਵਿਛੋੜਾ ਹਰ ਇਨਸਾਨ ਲਈ ਅਤੀ ਦੁੱਖਦਾਈ ਹੁੰਦਾ ਹੈ ਪਰ ਮੌਤ ਵੀ ਕੁਦਰਤ ਦਾ ਇੱਕ ਅਟੱਲ ਵਰਤਾਰਾ ਹੈ। ਜੋ ਇਨਸਾਨ ਇਸ ਦੁਨੀਆਂ ‘ਤੇ ਆਇਆ ਹੈ ਉਸਨੇ ਵਾਹਿਗੁਰੂ ਦੇ ਹੁਕਮ ਅਨੁਸਾਰ ਇਕ ਦਿਨ ਇਥੋਂ ਜਾਣਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਦੱਸਣਯੋਗ ਹੈ ਕਿ ਸ. ਗੁਰਿੰਦਰ ਸਿੰਘ ਮੈਨੇਜਰ (ਸਰਾਵਾਂ) ਦੇ ਸਤਿਕਾਰਯੋਗ ਮਾਤਾ ਬੀਬੀ ਗੁਰਮੀਤ ਕੌਰ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਸਨ। ਜਿਨ੍ਹਾਂ ਨਮਿੱਤ ਰੱਖੇ ਜਾ ਰਹੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ੨੬ ਮਈ ੨੦੧੭ ਨੂੰ ਉਨ੍ਹਾਂ ਦੇ ਗ੍ਰਹਿ ਫੋਰ ਫੀਲਡ ਐਵੀਨਿਊ ਨੇੜੇ ਆਈ.ਟੀ.ਬੀ.ਪੀ. ਕੈਂਪ ਜਲੰਧਰ ਰੋਡ, ਸ੍ਰੀ ਅੰਮ੍ਰਿਤਸਰ ਵਿਖੇ ਪੈਣਗੇ। ਉਪਰੰਤ ਭਾਈ ਗੁਰਦਾਸ ਹਾਲ ਨੇੜੇ ਕੋਤਵਾਲੀ ਵਿਖੇ ਦੁਪਹਿਰ ੧੨:੦੦-੧:੦੦ ਵਜੇ ਅਰਦਾਸ ਸਮਾਗਮ ਹੋਵੇਗਾ।