imagesਅੰਮ੍ਰਿਤਸਰ 4 ਮਈ () ਸਿੱਖ ਸਰੋਤ, ਇਤਿਹਾਸ ਗ੍ਰੰਥ ਸੰਪਾਦਨਾ ਪ੍ਰੋਜੈਕਟ ਵੱਲੋਂ ਉਨੱਤੀਵਾਂ ਲੈਕਚਰ ੮ ਮਈ ੨੦੧੫ ਨੂੰ ਸਵੇਰੇ ੧੦-੩੦ ਵਜੇ ਇਕੱਤਰਤਾ ਹਾਲ ਕਲਗੀਧਰ ਨਿਵਾਸ, ਸੈਕਟਰ ੨੭-ਬੀ, ਚੰਡੀਗੜ੍ਹ ਵਿਖੇ ‘ਸਿੱਖ ਰਹੱਸਵਾਦ’ ਵਿਸ਼ੇ ‘ਤੇ ਹੋਵੇਗਾ।
ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ‘ਚ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ, ਚੰਡੀਗੜ੍ਹ ਵੱਲੋਂ ਲੈਕਚਰ ਲੜੀ ਸ਼ੁਰੂ ਕੀਤੀ ਹੋਈ ਹੈ, ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਅਕਾਦਮਿਕ ਮਾਹਰ (ਵਿਸ਼ੇਸ਼ੱਗ) ਆਪਣੇ ਗਿਆਨ ਅਤੇ ਤਜਰਬੇ ਰਾਹੀਂ ਖੋਜਕਾਰਾਂ ਤੇ ਲੇਖਕਾਂ ਦਾ ਮਾਰਗ ਦਰਸ਼ਨ ਕਰਦੇ ਹਨ।ਉਨ੍ਹਾਂ ਕਿਹਾ ਕਿ ਹਰ ਸਾਲ ਵਿਦਵਾਨਾਂ ਵੱਲੋਂ ਪੁਰਾਤਨ ਇਤਿਹਾਸਕ ਸਰੋਤਾਂ ਦੇ ਸੰਪਾਦਨ, ਅਨੁਵਾਦ, ਵਿਆਖਿਆ ਅਤੇ ਵਿਸ਼ਲੇਸ਼ਣ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਵਿਚੋਂ ਕਿਸੇ ਇਕ ਵਿਸ਼ੇ ‘ਤੇ ਲੈਕਚਰ ਪੇਸ਼ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ‘ਸਿੱਖ ਰਹੱਸਵਾਦ’ ਵਿਸ਼ੇ ਤੇ ਉਨੱਤੀਵਾਂ ਲੈਕਚਰ ੮ ਮਈ ੨੦੧੫ ਸ਼ੁੱਕਰਵਾਰ ਨੂੰ ਸਵੇਰੇ ੧੦.੩੦ ਵਜੇ ਇਕੱਤਰਤਾ ਹਾਲ, ਕਲਗੀਧਰ ਨਿਵਾਸ, ਸੈਕਟਰ ੨੭-ਬੀ, ਚੰਡੀਗੜ੍ਹ ਵਿਖੇ ਰੱਖਿਆ ਗਿਆ ਹੈ।ਇਹ ਲੈਕਚਰ ਪ੍ਰਸਿੱਧ ਵਿਦਵਾਨ ਡਾ: ਬਲਕਾਰ ਸਿੰਘ ਸਾਬਕਾ ਪ੍ਰੋਫੈਸਰ ਤੇ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੇਸ਼ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਲੈਕਚਰ ਦੀ ਪ੍ਰਧਾਨਗੀ ਰਿਟਾਇਰਡ ਕਮਾਂਡਰ ਸ੍ਰੀ ਜੀ ਐਸ ਮਾਕਨ, ਗੁਰਬਾਣੀ ਟੀਕਾਕਾਰ ਅਤੇ ਅਨੁਵਾਦਕ ਕਰਨਗੇ।ਉਨ੍ਹਾਂ ਕਿਹਾ ਕਿ ਰਿਟਾਇਰਡ ਲੈਫਟੀਨੈਂਟ ਜਨਰਲ ਸਕੱਤਰ ਵਰਲਡ ਸਿੱਖ ਕਨਫੈਡਰੇਸ਼ਨ, ਚੰਡੀਗੜ੍ਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।