ਗੁਰੂ ਸਾਹਿਬਾਨ ਨੇ ਸਰੀਰਕ ਤੰਦਰੁਸਤੀ ਲਈ ਸਿੱਖਾਂ ਨੂੰ ਜਾਗਰੂਕ ਕੀਤਾ: ਪ੍ਰੋ. ਕਿਰਪਾਲ ਸਿੰਘ ਬਡੂੰਗਰ


ਪਟਿਆਲਾ 25 ਫਰਵਰੀ (         ) ਗੁਰੂ ਸਾਹਿਬਾਨ ਨੇ ਲੋਕਾਈ ਦੀ ਚੜਦੀ ਕਲਾ ਲਈ ਨਾਮ ਜਪਣ, ਕਿਰਤ ਕਰਨ, ਵੰਡ ਛਕਣ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਦਾ ਸੰਦੇਸ਼ ਦਿੱਤਾ ਹੈ। ਸਰੀਰ ਨੂੰ ਰੋਗਾਂ ਤੋਂ ਦੂਰ ਰੱਖਣ ਲਈ ਗੁਰੂ ਸਾਹਿਬਾਨ ਨੇ ਆਪਣੇ ਹੱਥੀ ਜੜੀ-ਬੂਟੀਆਂ ਦੇ ਬਾਗ ਬਗੀਚੇ ਲਗਵਾਏ ਸਨ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਫ੍ਰੀ ਡਿਸਪੈਂਸਰੀ ਦੀ ਨਵੀ ਉਸਾਰੀ ਕੀਤੀ ਜਾ ਰਹੀ ਇਮਾਰਤ ਦਾ ਨੀਂਹ ਪੱਥਰ ਰੱਖਦਿਆਂ ਕੀਤਾ। ਕਾਫੀ ਲੰਬੇ ਸਮੇਂ ਤੋਂ 100 ਸਕੈਅਰ ਫੁੱਟ ਦੀ ਇਮਾਰਤ ਵਿਚ ਚੱਲ ਰਹੀ ਇਸ ਫ੍ਰੀ ਡਿਸਪੈਂਸਰੀਂ ਦੀ ਇਮਾਰਤ ਨੂੰ ਹੁਣ 600 ਸਕੈਅਰ ਫੁੱਟ ਵਿਚ ਉਸਾਰਿਆ ਜਾਵੇਗਾ। ਇਸ ਇਮਾਰਤ ਵਿਚ ਡਾਕਟਰਾਂ ਦੇ ਕੈਬਿਨ, ਮਰੀਜਾਂ ਲਈ 3 ਬੈੱਡ ਅਤੇ ਹੋਰ ਆਧੁਨਿਕ ਸਹੂਲਤਾਂ ਹੋਣਗੀਆਂ। ਇਹ ਸਾਰੀ ਇਮਾਰਤ ਵਾਤਾਅਨਕੂਲ ਹੋਵੇਗੀ। ਇਸ ਨਵੀਂ ਉਸਾਰੀ ਜਾ ਰਹੀ ਇਮਾਰਤ ‘ਤੇ 7 ਲੱਖ ਰੁਪੈ ਦੇ ਲੱਗਭਗ ਖਰਚ ਆਵੇਗਾ ਜਿਸ ਦੀ ਕਾਰ ਸੇਵਾ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਕਰਨਗੇ। ਇਸ ਡਿਸਪੈਂਸਰੀ ਵਿਚ ਸਮੇਂ-ਸਮੇਂ ਪਟਿਆਲਾ ਦੇ ਪ੍ਰਸਿਧ ਡਾਕਟਰ ਬੈਠ ਕੇ ਸੇਵਾ ਕਰਿਆ ਕਰਨਗੇ। ਬਾਅਦ ਵਿਚ ਇਕ ਐਮ.ਬੀ.ਬੀ.ਐਸ. ਡਾਕਟਰ ਦੀ ਪੱਕੇ ਤੌਰ ‘ਤੇ ਨਿਯੁਕਤੀ ਕੀਤੀ ਜਾਵੇਗੀ। ਡਿਸਪੈਸਰੀ ਦੇ ਨੀਂਹ ਪੱਥਰ ਦੀ ਰਸਮ ਦੀ ਅਰਦਾਸ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਨੇ ਕੀਤੀ। ਇਸ ਮੌਕੇ ਡਾ. ਬੀ.ਐਲ. ਭਰਦਵਾਜ, ਡਾ. ਸੁਧੀਰ ਵਰਮਾ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸਵਿੰਦਰ ਸਿੰਘ ਸਭਰਵਾਲ, ਜਥੇਦਾਰ ਲਾਭ ਸਿੰਘ ਦੇਵੀਨਗਰ ਮੈਂਬਰਾਨ ਸ਼੍ਰੋਮਣੀ ਕਮੇਟੀ, ਜਥੇਦਾਰ ਇੰਦਰਮੋਹਨ ਸਿੰਘ ਬਜਾਜ਼, ਡਾ. ਧਰਮਿੰਦਰ ਸਿੰਘ ਉੱਭਾ ਸਿੱਖਿਆ ਡਾਇਰੈਕਟਰ, ਡਾ. ਪਰਮਜੀਤ ਸਿੰਘ ਸਰੋਆ ਐਡੀਸ਼ਨਲ ਸਕੱਤਰ, ਸਿਮਰਜੀਤ ਸਿੰਘ ਮੀਤ ਸਕੱਤਰ, ਸੁਖਮਿੰਦਰ ਸਿੰਘ ਐਕਸੀਅਨ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਬਾਬਾ ਇੰਦਰ ਸਿੰਘ ਕਾਰ ਸੇਵਾ ਵਾਲੇ, ਮੈਨੇਜਰ ਜੋਗਾ ਸਿੰਘ ਤੋਂ ਇਲਾਵਾ ਪਤਵੰਤੇ ਸੱਜਣ ਹਾਜ਼ਰ ਸਨ।