15-08-2015-2ਅੰਮ੍ਰਿਤਸਰ ੧੫ ਅਗਸਤ (         ) ਸਾਬਕਾ ਰਾਜ ਸਭਾ ਮੈਂਬਰ ਅਤੇ ਐਡੀਟਰ ਇਨ ਚੀਫ਼ ਟਾਈਮਜ਼ ਆਫ਼ ਇੰਡੀਆ ਸ੍ਰੀ ਪ੍ਰਿਤਿਸ਼ ਨੰਦੀ ਆਪਣੀ ਧਰਮ ਪਤਨੀ ਸ੍ਰੀਮਤੀ ਰੀਨਾ ਪ੍ਰਿਤਿਸ਼ ਨੰਦੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਿਕ ਹੋਏ।ਉਨ੍ਹਾਂ ਨੂੰ ਸ. ਗੁਰਬਚਨ ਸਿੰਘ ਪਬਲਿਕ ਰਿਲੇਸ਼ਨ ਆਫੀਸਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਡਾ. ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣ ਆਏ ਸ੍ਰੀ ਪ੍ਰਿਤਿਸ਼ ਨੰਦੀ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀ ਰੀਨਾ ਪ੍ਰਿਤਿਸ਼ ਨੰਦੀ ਨੂੰ ਉਨ੍ਹਾਂ ਵੱਲੋਂ ਸਿਰੋਪਾਓ, ਧਾਰਮਿਕ ਪੁਸਤਕਾਂ ਦਾ ਸੈਟ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ।ਸ੍ਰੀ ਪ੍ਰਿਤਿਸ਼ ਨੰਦੀ ਨੇ ਕਿਹਾ ਕਿ ਉਹ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਧੰਨਤਾਯੋਗ ਹੋਏ ਹਨ ਜੋ ਚਹੁੰ ਵਰਨਾ ਲਈ ਸਾਂਝਾ ਅਸਥਾਨ ਹੈ।ਉਨ੍ਹਾਂ ਕਿਹਾ ਕਿ ਇਥੇ ਬਿਨਾਂ ਕਿਸੇ ਊਚ-ਨੀਚ ਅਤੇ ਭੇਦ ਭਾਵ ਦੇ ਗੁਰੂ ਸਾਹਿਬਾਨ ਵੱਲੋਂ ਚਲਾਈ ਰੀਤ ਅਨੁਸਾਰ ਸਭ ਸੰਗਤਾਂ ਇਕੱਠਿਆਂ ਬੈਠ ਕੇ ਲੰਗਰ ਛਕਦੀਆਂ ਹਨ, ਜਿਸ ਨਾਲ ਮਨ ‘ਚੋਂ ਈਰਖਾ-ਦਵੈਤ ਅਤੇ ਅਹੰਕਾਰ ਵਰਗੇ ਵਕਾਰ ਖਤਮ ਹੁੰਦੇ ਹਨ।ਇਸ ਮੌਕੇ ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵੀ ਹਾਜ਼ਰ ਸਨ।