imagesਅੰਮ੍ਰਿਤਸਰ : 3 ਜੂਨ (      ) ਸ੍ਰ: ਸੁਰਜੀਤ ਸਿੰਘ ਸਭਰਾਂ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਦੇ ਸਪੁੱਤਰ ਕਾਕਾ ਬਲਰਾਜ ਸਿੰਘ ਦੇ ਭਰ ਜਵਾਨੀ ‘ਚ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਸ੍ਰ: ਰੂਪ ਸਿੰਘ ਤੇ ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰ: ਹਰਭਜਨ ਸਿੰਘ ਮਨਾਵਾਂ ਤੇ ਸ੍ਰ: ਸੁਖਦੇਵ ਸਿੰਘ ਭੂਰਾ ਕੋਹਨਾ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।ਇਥੋਂ ਜਾਰੀ ਪ੍ਰੈਸ ਨੋਟ ‘ਚ ਉਨ੍ਹਾਂ ਕਿਹਾ ਕਿ ਕਾਕਾ ਬਲਰਾਜ ਸਿੰਘ ਬਹੁਤ ਹੀ ਹੋਣਹਾਰ ਲੜਕਾ ਸੀ।ਜਿਸ ਨੇ ੧੭ ਸਾਲ ਦੀ ਉਮਰ ਵਿੱਚ ਹੀ ਵਿਦਿਆ ਦੇ ਨਾਲ-ਨਾਲ  ਗੁਰਬਾਣੀ ਕੀਰਤਨ ਵਿੱਚ ਵੀ ਚੰਗਾ ਨਾਂ ਖੱਟਿਆ ਅਤੇ ਹੋਰ ਖੇਤਰਾਂ ਵਿੱਚ ਵੀ ਮੱਲਾਂ ਮਾਰੀਆਂ।
ਉਨ੍ਹਾਂ ਕਿਹਾ ਕਿ ਮਾਂ ਬਾਪ ਨੂੰ ਆਪਣੀ ਔਲਾਦ ਤੋਂ ਪਿਆਰਾ ਹੋਰ ਕੋਈ ਨਹੀਂ ਹੁੰਦਾ ਤੇ ਏਨੀ ਛੋਟੀ ਉਮਰ ਵਿੱਚ ਕਾਕਾ ਬਲਰਾਜ ਸਿੰਘ ਦੇ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਜਾਣਾ ਬਹੁਤ ਹੀ ਅਕਹਿ ਤੇ ਅਸਹਿ ਵਿਛੋੜਾ ਹੈ, ਜੋ ਮਾਂ ਬਾਪ ਅਤੇ ਸਨੇਹੀਆਂ ਲਈ ਝੱਲਣਾ ਬਹੁਤ ਹੀ ਕਠਿਨ ਹੈ। ਉਨ੍ਹਾਂ ਕਿਹਾ ਕਿ ਅਕਾਲ ਪੁਰਖ ਦਾ ਭਾਣਾ ਅਟੱਲ ਹੈ ਤੇ ਉਸ ਦੇ ਲਿਖੇ ਨੂੰ ਕੋਈ ਨਹੀਂ ਮੇਟ ਸਕਦਾ। ਉਨ੍ਹਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਿਸ਼ਾਹ ਕਾਕਾ ਬਲਰਾਜ ਸਿੰਘ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪ੍ਰੀਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਕਾਕਾ ਬਲਰਾਜ ਸਿੰਘ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ੭ ਜੂਨ ੨੦੧੫ ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਤਲਾਬ ਸੰਮਦੂ ਅਕਾਲੀ ਕਲੌਨੀ ਵਿਖੇ ਦੁਪਹਿਰ ੧੨ ਵਜੇ ਪੈਣਗੇ। ਉਪਰੰਤ ਅਰਦਾਸ ਸਮਾਗਮ ਭਾਈ ਗੁਰਦਾਸ ਹਾਲ ਵਿਖੇ ੧੨ ਤੋਂ ੨-੦੦ ਵਜੇ ਤੀਕ ਹੋਣਗੇ। ਇਸ ਸਮਾਗਮ ਵਿੱਚ ਪੰਥ ਪ੍ਰਸਿੱਧ ਧਾਰਮਿਕ ਹਸਤੀਆਂ ਇਸ ਵਿੱਛੜੀ ਰੂਹ ਨੂੰ ਬੜੇ ਪਿਆਰ ਤੇ ਸ਼ਰਧਾ ਨਾਲ ਸ਼ਰਧਾਂਜਲੀ ਭੇਂਟ ਕਰਨਗੀਆਂ।