12-06-2015-1 12-06-2015-2ਹਜ਼ਾਰਾਂ ਸੇਜ਼ਲ ਅੱਖਾਂ ਨੇ ਭਾਵ ਭਿੰਨੀ ਵਿਦਾਇਗੀ ਦਿੱਤੀ
ਅੰਮ੍ਰਿਤਸਰ : ੧੨ ਜੂਨ (        ) ਪ੍ਰਸਿਧ ਸਮਾਜ ਸੇਵਕ ਤੇ ਉੱਘੇ ਸਾਹਿਤਕਾਰ ਸ੍ਰ: ਹਰਜੀਤ ਸਿੰਘ ਬੇਦੀ ਪੰਜ ਤੱਤ ‘ਚ ਵਲੀਨ ਹੋ ਗਏ। ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਰਾਜਨੀਤਕ, ਸਮਾਜਿਕ, ਧਾਰਮਿਕ ਸਖਸ਼ੀਅਤਾਂ ਦੇ ਇਲਾਵਾ ਸਾਹਿਤ ਜਗਤ ਦੀਆਂ ਨਾਮਵਰ ਹਸਤੀਆਂ ਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋਏ। ਹਜ਼ਾਰਾਂ ਹੀ ਸੇਜ਼ਲ ਅੱਖਾਂ ਨੇ ਸ੍ਰ: ਹਰਜੀਤ ਸਿੰਘ ਬੇਦੀ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ। ਸ੍ਰ: ਹਰਜੀਤ ਸਿੰਘ ਬੇਦੀ, ਨਾਮਵਾਰ ਸਾਹਿਤਕਾਰ ਸਵਰਗਵਾਸੀ ਬੇਦੀ ਲਾਲ ਸਿੰਘ ਦੇ ਸਪੁੱਤਰ, ਡਾ: ਹਰਚੰਦ ਸਿੰਘ ਬੇਦੀ ਤੇ ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਦੇ ਵੱਡੇ ਭਰਾਤਾ ਸਨ। ਉਹ ਆਪਣੇ ਪਿੱਛੇ ਚਾਰ ਬੇਟੀਆਂ ਤੇ ਇਕ ਬੇਟਾ ਸ੍ਰ: ਰੂਪਿੰਦਰ ਸਿੰਘ ਬੇਦੀ ਛੱਡ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਸਪੁੱਤਰ ਸ੍ਰ: ਰੂਪਿੰਦਰ ਸਿੰਘ ਬੇਦੀ ਨੇ ਅਗਨੀ ਦਿੱਤੀ। ਸ੍ਰ: ਹਰਜੀਤ ਸਿੰਘ ਬੇਦੀ ਦੀ ਮ੍ਰਿਤਕ ਦੇਹ ਤੇ ਸ੍ਰ: ਰੂਪ ਸਿੰਘ, ਸ੍ਰ: ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ੍ਰ: ਸਤਬੀਰ ਸਿੰਘ ਸਾਬਕਾ ਸਕੱਤਰ ਤੇ ਸ੍ਰ: ਜਤਿੰਦਰ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਦੁਸ਼ਾਲਾ ਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾਇਆ। ਉਨ੍ਹਾਂ ਦੇ ਅੰਤਿਮ ਸਸਕਾਰ ਸਮੇਂ ਨਾਮਵਰ ਹਸਤੀਆਂ ਵਿੱਚ ਸ੍ਰ: ਹਰਭਜਨ ਸਿੰਘ ਪ੍ਰਧਾਨ ਸਾਈਂ ਮੀਆਂ ਮੀਰ ਫਾਊਂਡੇਸ਼ਨ, ਸ੍ਰ: ਸਤਨਾਮ ਸਿੰਘ ਕੰਡਾ ਪ੍ਰਧਾਨ ਵਪਾਰ ਮੰਡਲ, ਉੱਘੇ ਸਾਹਿਤਕਾਰ ਡਾ: ਸ਼ਾਇਰ ਯਾਰ, ਡਾ: ਰਬਿੰਦਰ ਸਿੰਘ ਬਾਠ, ਡਾ: ਅਮਰਜੀਤ ਸਿੰਘ, ਪ੍ਰੋ: ਰਘਬੀਰ ਸਿੰਘ ਅਰੋੜਾ, ਡਾ: ਏ ਐਸ ਪੁਰੀ, ਡਾ: ਪ੍ਰੇਮ ਸਾਗਰ ਸ਼ਰਮਾ, ਬਾਬਾ ਗੁਰਪਿੰਦਰ ਸਿੰਘ ਵਡਾਲਾ ਗੁਰੂਸਰ ਸਤਲਾਣੀ, ਬਾਬਾ ਅਜੀਤ ਸਿੰਘ ਬੇਦੀ, ਬਾਬਾ ਮੇਜਰ ਸਿੰਘ ਲੁਧਿਆਣਾ, ਸ੍ਰ: ਇੰਦਰਜੀਤ ਸਿੰਘ ਬਾਸਰਕੇ ਕਾਂਗਰਸੀ ਆਗੂ, ਬਾਬਾ ਮਹਿੰਦਰ ਸਿੰਘ ਸ਼ੇਖੂਪੁਰਾ, ਸ੍ਰ: ਹਰਜਿੰਦਰ ਸਿੰਘ ਬੱਗਾ ਟ੍ਰੈਫਿਕ ਮੈਨੇਜਰ ਪੰਜਾਬ ਰੋਡਵੇਜ਼, ਸ੍ਰ: ਨਵਤੇਜ ਸਿੰਘ ਬੇਦੀ, ਸ੍ਰ: ਦਿਸ਼ਾਦੀਪ ਸਿੰਘ ਬੇਦੀ ਫੈਡਰੇਸ਼ਨ ਆਗੂ, ਸ੍ਰ: ਮਨਪ੍ਰੀਤ ਸਿੰਘ ਬੇਦੀ, ਸ੍ਰ: ਸੁਰਜੀਤ ਸਿੰਘ ਰਾਹੀ ਸਾਬਕਾ ਜਨਰਲ ਮੈਨੇਜਰ ਪਿੰਗਲਵਾੜਾ ਭਗਤ ਪੂਰਨ ਸਿੰਘ, ਸ੍ਰ: ਰਜਿੰਦਰ ਸਿੰਘ ਰੂਬੀ ਮੈਨੇਜਰ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’, ਸ੍ਰ: ਬਲਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਸ੍ਰ: ਜਗਤਾਰ ਸਿੰਘ ਮੈਨੇਜਰ ਗੁਰਦੁਆਰਾ ਛਿਹਰਟਾ ਸਾਹਿਬ, ਸ੍ਰ: ਹਰਭਜਨ ਸਿੰਘ ਮੈਨੇਜਰ ਗੁਰਦੁਆਰਾ ਬਾਬਾ ਬੁੱਢਾ ਸਾਹਿਬ, ਰਮਦਾਸ ਆਦਿ ਸਖਸ਼ੀਅਤਾਂ ਨੇ ਨਮ ਅੱਖਾਂ ਨਾਲ ਸ੍ਰ: ਹਰਜੀਤ ਸਿੰਘ ਬੇਦੀ ਨੂੰ ਅੰਤਿਮ ਵਿਦਾਇਗੀ ਦਿੱਤੀ।
ਸ੍ਰ: ਦਿਲਜੀਤ ਸਿੰਘ ਬੇਦੀ ਨਾਲ ਉਨ੍ਹਾਂ ਦੇ ਵੱਡੇ ਭਰਾਤਾ ਸ੍ਰ: ਹਰਜੀਤ ਸਿੰਘ ਬੇਦੀ ਦੇ ਅਕਾਲ ਚਲਾਣਾ ਕਰ ਜਾਣ ਤੇ ਉਨ੍ਹਾਂ ਦੇ ਸਸਕਾਰ ਸਮੇਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰ: ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ੍ਰ: ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ੍ਰ: ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ੍ਰ: ਰਣਜੀਤ ਸਿੰਘ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਬਾਬਾ ਬਲਵੀਰ ਸਿੰਘ ਮੁਖੀ ਬਾਬਾ ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀ ਤੇ, ਸ੍ਰ: ਜਗਜੀਤ ਸਿੰਘ ਦਰਦੀ, ਸ੍ਰ: ਰਘਬੀਰ ਸਿੰਘ ਰਾਜਾਸਾਂਸੀ ਅਤੇ ਹੋਰ ਨਾਮਵਰ ਹਸਤੀਆਂ ਨੇ ਫੋਨ ਤੇ ਦੁੱਖ ਸਾਂਝਾ ਕੀਤਾ।
ਸ੍ਰ: ਹਰਜੀਤ ਸਿੰਘ ਬੇਦੀ ਦੀ ਵਿੱਛੜੀ ਰੂਹ ਦੀ ਸ਼ਾਂਤੀ ਲਈ ੧੯ ਜੂਨ ੨੦੧੫ ਸ਼ੁਕਰਵਾਰ ਨੂੰ ਉਨ੍ਹਾਂ ਦੇ ਗ੍ਰਹਿ ੨੧- ਪ੍ਰੋਫੈਸਰ ਇਨਕਲੇਵ, ਸਾਹਮਣੇ ਸੰਧੂ ਕਲੌਨੀ, ਛਿਹਰਟਾ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੀ ਅਰੰਭਤਾ ਹੋਵੇਗੀ ਤੇ ੨੧ ਜੂਨ ੨੦੧੫ ਐਤਵਾਰ ਨੂੰ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪੈਣਗੇ। ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਕਬੀਰ ਪਾਰਕ ਵਿਖੇ ਹੋਵੇਗੀ।