29-04-2015-3ਅੰਮ੍ਰਿਤਸਰ 29 ਅਪ੍ਰੈਲ (  ) ਨੇਪਾਲ ਵਿਖੇ ਆਏ ਭਿਆਨਕ ਭੂਚਾਲ ਕਾਰਨ ਬਹੁਤ ਸਾਰੇ ਲੋਕ ਆਪਣਿਆਂ ਤੋਂ ਵਿਛੜ ਗਏ ਹਨ ਤੇ ਲੱਖਾਂ ਲੋਕ ਘਰੋਂ ਬੇ-ਘਰ ਹੋ ਕੇ ਰਾਹਤ ਕੈਂਪਾਂ ‘ਚ ਰਹਿਣ ਲਈ ਮਜਬੂਰ ਹਨ।ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਲੋਕਾਂ ਦੇ ਦੁਖ ਦਰਦ ‘ਚ ਸ਼ਰੀਕ ਹੁੰਦਿਆਂ ਦਰਦ ਵੰਡਾਉਣ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ. ਰਜਿੰਦਰ ਸਿੰਘ ਮਹਿਤਾ, ਸ. ਮੋਹਣ ਸਿੰਘ ਬੰਗੀ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਸ. ਸਤਬੀਰ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ ‘ਤੇ ਆਧਾਰਿਤ ਤੁਰੰਤ ਸਬ ਕਮੇਟੀ ਬਣਾ ਕੇ ਇਸ ਦਾ ਕੋਆਰਡੀਨੇਟਰ ਸ. ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ ਨੂੰ ਥਾਪਦਿਆਂ ਨੇਪਾਲ ਲਈ ਰਵਾਨਾ ਕੀਤਾ।
ਇਹ ਸਬ ਕਮੇਟੀ ਨੇਪਾਲ ਦੇ ਸ਼ਹਿਰ ਕਾਠਮੰਡੂ ਵਿਖੇ ਵੱਖ-ਵੱਖ ਸਥਾਨਾਂ ਪੁਰ ਜਾ ਕੇ ਪੀੜਤਾਂ ਨੂੰ ਮਿਲ ਰਹੀ ਹੈ ਤੇ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਬਾਰੇ ਜਾਇਜ਼ਾ ਲੈ ਰਹੀ ਹੈ।