ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ:ਪ੍ਰ:ਕਮੇਟੀ) ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ
ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ (ਲੁਧਿਆਣਾ) ਵਿਖੇ ਭਾਈ ਨਿਗਾਹੀਆ
ਸਿੰਘ ਜੀ ਖ਼ਾਲਸਾ ਪਬਲਿਕ ਸਕੂਲ ਫਾਰ ਡੈੱਫ਼ ਦੀ ਸੁੰਦਰ ਇਮਾਰਤ ਵਿੱਚ ਸਾਲ ੨੦੧੫-੧੬ ਤੋਂ
ਚੱਲ ਰਿਹਾ ਹੈ। ਸਕੂਲ ਵਿੱਚ ਦਾਖਲ ਹੋਏ ਵਿਦਿਆਰਥੀਆਂ ਨੂੰ ਹੇਠ ਲਿਖੇ ਅਨੁਸਾਰ ਸਹੂਲਤਾਂ
ਦਿੱਤੀਆਂ ਜਾ ਰਹੀਆਂ ਹਨ:-
੧. ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸ਼ਰਤਾਂ ਮੁਤਾਬਿਕ ਤਜ਼ਰਬੇਕਾਰ ਸਟਾਫ਼।
੨. ਸਕੂਲ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੀਕ ਲੜਕੇ ਅਤੇ ਲੜਕੀਆਂ ਨੂੰ ਫਰੀ ਸਿੱਖਿਆ।
੩. ਲੰਗਰ ਦੀ ਸਹੂਲਤ।
੪. ਆਉਣ ਤੇ ਜਾਣ ਲਈ ਬੱਸਾਂ ਦੀ ਸਹੂਲਤ।
੫. ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ੧੦੦੦/ ਅੱਖਰੀਂ ਇੱਕ ਹਜ਼ਾਰ ਰੁਪਏ ਕੇਵਲ ਵਜੀਫਾ।