ਅੰਮ੍ਰਿਤਸਰ, ੨੨ ਫਰਵਰੀ- ਕੈਨੇਡਾ ਨਿਵਾਸੀ ਸ. ਖੁਸ਼ਵੰਤ ਸਿੰਘ ਬਾਜਵਾ ਨੂੰ ਦਸਤਾਰ ਪਹਿਨ ਕੇ ਮੋਟਰਸਾਈਕਲ ਚਲਾਉਣ ਦੀ ਆਗਿਆ ਪ੍ਰਾਪਤ ਕਰਨ ‘ਤੇ ਸ੍ਰੀ ਅੰਮ੍ਰਿਤਸਰ ਪਹੁੰਚਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਨਮਾਨਿਤ ਕੀਤਾ। ਖੁਸ਼ਵੰਤ ਸਿੰਘ ਨੇ ਕੈਨੇਡਾ ਵਿਚ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਬਣਾਇਆ ਹੋਇਆ ਹੈ, ਜਿਸ ਵਿਚ ੧੨੫ ਦੇ ਕਰੀਬ ਦਸਤਾਰਧਾਰੀ ਨੌਜੁਆਨ ਹਨ। ਇਹ ਸੰਨ ੧੯੭੬ ਈ: ਤੋਂ ਕੈਨੇਡਾ ਸਰਕਾਰ ਨਾਲ ਦਸਤਾਰ ਬੰਨ ਕੇ ਮੋਟਰਸਾਈਕਲ ਚਲਾਉਣ ਲਈ ਕਾਨੂੰਨੀ ਲੜਾਈ ਲੜ ਰਹੇ ਸਨ। ਉਨ੍ਹਾਂ ਨੇ ਇਹ ਲੰਬੀ ਲੜਾਈ ਲੜ ਕੇ ਜਿੱਤ ਪ੍ਰਾਪਤ ਕੀਤੀ ਹੈ। ਇਸ ਸਮੇਂ ਉਨ੍ਹਾਂ ਨਾਲ ਸ. ਭੁਪਿੰਦਰ ਸਿੰਘ ਚੀਮਾ ਵੀ ਹਾਜ਼ਰ ਹਨ, ਜਿਨ੍ਹਾਂ ਨੇ ਆਪਣੇ ਸਵਰਗੀ ਪੁੱਤਰ ਦੀ ਯਾਦ ਵਿਚ ਰਾਈਡ ਫਾਰ ਰਾਜਾ ਸੰਸਥਾ ਕਾਇਮ ਕੀਤੀ ਹੋਈ ਹੈ। ਇਹ ਸੰਸਥਾ ਹਰ ਸਾਲ ਮੋਟਰਸਾਈਕਲ ਦੀਆਂ ਦੌੜਾਂ ਕਰਵਾਉਂਦੀ ਹੈ ਅਤੇ ਯਤੀਮ ਬੇਸਹਾਰਾ ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਵੀ ਆਪਣੇ ਕੋਲੋਂ ਦਿੰਦੀ ਹੈ। ਇਸ ਸਮੇਂ ਇਨ੍ਹਾਂ ਨਾਲ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਅਮਰੀਕ ਸਿੰਘ ਵਛੋਆ, ਸ. ਅਜਾਇਬ ਸਿੰਘ ਅਭਿਆਸੀ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਰਤਨ ਸਿੰਘ ਜੱਫਰਵਾਲ, ਸ. ਖੁਸ਼ਵਿੰਦਰ ਸਿੰਘ ਭਾਟੀਆ, ਸ. ਸ਼ਿੰਗਾਰਾ ਸਿੰਘ ਲੋਹੀਆ, ਸ. ਅਵਤਾਰ ਸਿੰਘ ਰਿਆ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ, ਸ. ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ, ਸ. ਜਗਦੀਪ ਸਿੰਘ ਚੀਮਾ ਆਦਿ ਮੌਜੂਦ ਸਨ।