DPC_5562 copyਅੰਮ੍ਰਿਤਸਰ : 24 ਅਗਸਤ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਰੀਸਰਚ ਬੋਰਡ ਵੱਲੋਂ ਪ੍ਰਕਾਸ਼ਿਤ ਪੁਸਤਕ ‘ਸਰਦਾਰ ਹਰੀ ਸਿੰਘ ਨਲਵਾ-ਵਾਰਾਂ ਤੇ ਜੰਗਨਾਮੇ’ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਬੁੱਧੀਜੀਵੀ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਲੋਕ ਅਰਪਣ ਕੀਤੀ। ਇਸ ਪੁਸਤਕ ਨੂੰ ਸ. ਦਿਲਜੀਤ ਸਿੰਘ ‘ਬੇਦੀ’ ਤੇ ਡਾ. ਜਸਬੀਰ ਸਿੰਘ ਸਰਨਾ ਨੇ ਸੰਪਾਦਿਤ ਕੀਤਾ ਹੈ।
ਜਥੇ. ਅਵਤਾਰ ਸਿੰਘ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ‘ਸਰਦਾਰ ਹਰੀ ਸਿੰਘ ਨਲਵਾ-ਵਾਰਾਂ ਤੇ ਜੰਗਨਾਮੇ’ ਇਹ ਕਿਤਾਬ ਇੱਕ ਵੱਖਰੀ ਕਿਸਮ ਦੀ ਨਿਵੇਕਲੀ, ਇਤਿਹਾਸਕ ਅਤੇ ਸਾਹਿਤਕ ਗੁਣਾਂ ਨਾਲ ਭਰਪੂਰ ਹੈ। ਉਨ੍ਹਾਂ ਕਿਹਾ ਕਿ ਅਜੋਕੇ ਮਹੌਲ ਵਿਚ ਜੇਕਰ ਬੌਧਿਕ ਖੇਤਰ ਵਿਚ ਸਿੱਖ ਇਤਿਹਾਸ ਬਾਬਤ ਮਿਲਦੇ ਲਿਖਤੀ ਸਬੂਤਾਂ ਨੂੰ ਨਾ ਸੰਭਾਲਿਆ ਗਿਆ ਤਾਂ ਖਾਲਸਾ ਪੰਥ ਨੂੰ ਭਵਿੱਖ ਵਿਚ ਇਸ ਦਾ ਕੀ ਖਮਿਆਜ਼ਾ ਭੁਗਤਣਾਂ ਪੈ ਸਕਦਾ ਇਹ ਇਸ ਬਾਰੇ ਅਸੀਂ ਸਾਰੇ ਭਲੀਭਾਂਤ ਜਾਣੂੰ ਹਾਂ।
ਉਨ੍ਹਾਂ ਕਿਹਾ ਕਿ ਸ. ਦਿਲਜੀਤ ਸਿੰਘ ‘ਬੇਦੀ’ ਤੇ ਡਾ. ਜਸਬੀਰ ਸਿੰਘ ਸਰਨਾ ਨੇ ਸ. ਹਰੀ ਸਿੰਘ ਨਲਵਾ ਸਬੰਧੀ ਪੁਰਾਤਨ ਵਾਰਾਂ ਤੇ ਜੰਗਨਾਮਿਆਂ ਨੂੰ ਮਿਹਨਤ ਤੇ ਲਗਨ ਨਾਲ ਇਸ ਪੁਸਤਕ ਰੂਪ ਵਿਚ ਸੰਪਾਦਿਤ ਕੀਤਾ ਹੈ। ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਨੇ ਬੋਲਦਿਆਂ ਕਿਹਾ ਕਿ ਇਤਿਹਾਸ ਅਤੇ ਸਾਹਿਤ ਮੁੱਢ-ਕਦੀਮ ਤੋਂ ਇਕ-ਦੂਜੇ ਦੇ ਪ੍ਰੇਰਕ ਰਹੇ ਹਨ। ਇਤਿਹਾਸ ਨੇ ਸਾਹਿਤ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸਾਹਿਤ ਨੇ ਇਤਿਹਾਸ ਨੂੰ ਸੇਧ ਦਿੱਤੀ ਹੈ। ਡਾ. ਜੋਗਿੰਦਰ ਸਿੰਘ ਸ਼ਾਨ ਨੇ ਕਿਹਾ ਕਿ ਪੰਜਾਬ ਨੇ ਵੀਰ ਨਾਇਕਾਂ ਬਾਰੇ ਢੇਰ ਸਾਰੇ ਸੁਤੰਤਰ ਕਾਵਿ ਗ੍ਰੰਥ ਅਤੇ ਕਈ ਕਵਿਤਾਵਾਂ ਲਿਖੀਆਂ ਗਈਆਂ ਹਨ, ਪਰ ਖੋਜਕਾਰਾਂ ਨੇ ਉਨ੍ਹਾਂ ਨੂੰ ਸਾਂਭਣ ਅਤੇ ਸੰਪਾਦਿਤ ਕਰਨ ਦਾ ਬਹੁਤਾ ਉਪਰਾਲਾ ਨਹੀਂ ਕੀਤਾ। ਸ. ਦਿਲਜੀਤ ਸਿੰਘ ‘ਬੇਦੀ’ ਤੇ ਡਾ. ਜਸਬੀਰ ਸਿੰਘ ਸਰਨਾ ਨੇ ਇਸ ਕੰਮ ਨੂੰ ਸ਼ਕਤੀਸ਼ਾਲੀ ਰੂਪ ਵਿਚ ਅੱਗੇ ਤੋਰਨ ਦਾ ਉਪਰਾਲਾ ਕੀਤਾ ਹੈ।
ਲੋਕ ਅਰਪਣ ਸਮਾਗਮ ਸਮੇਂ ਸ. ਖੁਸ਼ਵਿੰਦਰ ਸਿੰਘ ਭਾਟੀਆ, ਡਾ. ਪਰਮਜੀਤ ਸਿੰਘ ਸਰੋਆ ਤੇ ਸ. ਪ੍ਰਤਾਪ ਸਿੰਘ, ਪ੍ਰੋ. ਸੁਖਦੇਵ ਸਿੰਘ, ਸ. ਜਗਤਾਰ ਸਿੰਘ ਖੋਦੇਬੇਟ, ਸ. ਪਰਮਜੀਤ ਸਿੰਘ ਮੁੰਡਾਪਿੰਡ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਇੰਦਰ ਮੋਹਣ ਸਿੰਘ ਅਨਜਾਣ, ਸ. ਮਲਕੀਤ ਸਿੰਘ ਬਹਿੜਵਾਲ, ਸ. ਗੁਰਿੰਦਰ ਸਿੰਘ ਦੇਵੀਦਾਸਪੁਰਾ, ਆਦਿ ਹਾਜ਼ਰ ਸਨ।