Pardan Jiਫਿਲਮ ‘ਚੋਂ ਇਤਰਾਜਯੋਗ ਸੀਨ ਕੱਟ ਕੇ ਸ਼੍ਰੋਮਣੀ ਕਮੇਟੀ ਨੂੰ ਵਿਖਾ ਕੇ ਰਿਲੀਜ ਕੀਤੀ ਜਾਵੇਗੀ  :  ਡਾਇਰੈਕਟਰ
ਅੰਮ੍ਰਿਤਸਰ : 4 ਅਪ੍ਰੈਲ (       ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਫਿਲਮ ‘ਵਨਸ ਅਪੌਨ ਅ ਟਾਈਮ ਇੰਨ ਅੰਮ੍ਰਿਤਸਰ’ ਦੇ ਟਰੇਲਰ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਹਿੰਸਾ ਹੁੰਦੀ ਦਿਖਾਏ ਜਾਣ ਤੇ ਸਖ਼ਤ ਨੋਟਿਸ ਲਿਆ ਹੈ।ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸੰਗਤਾਂ ਵੱਲੋਂ ਇਹ ਇਤਰਾਜ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਸ਼ੂਟਿੰਗ ਪਰਿਕਰਮਾ ਵਿੱਚ ਕਰਵਾਉਣ ਦੀ ਇਜਾਜਤ ਦਿੱਤੀ ਗਈ ਹੈ, ਜੋ ਸਰਾਸਰ ਗਲਤ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਦਾਚਿਤ ਵੀ ਕਿਸੇ ਨਿਰਮਾਤਾ ਨਿਰਦੇਸ਼ਕ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਕੋਈ ਦ੍ਰਿਸ਼ ਫਿਲਮਾਉਣ ਦੀ ਇਜਾਜਤ ਨਹੀਂ ਦੇਂਦੀ।ਉਨ੍ਹਾਂ ਕਿਹਾ ਕਿ ਭਾਵੇਂ ਇਹ ਦ੍ਰਿਸ਼ ਫਿਲਮ ਦੇ ਨਿਰਦੇਸ਼ਕ ਵੱਲੋਂ ਸ਼ੂਟ ਕਰੋਮਾ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬੈਕ ਗਰਾਊਂਡ ਤੇ ਰੱਖ ਕੇ ਫਿਲਮਾਏ ਗਏ ਹਨ, ਪਰ ਇਹ ਮਰਯਾਦਾ ਦੇ ਬਿਲਕੁਲ ਉਲਟ ਹਨ।ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼-ਵਿਦੇਸ਼ ਵਿੱਚ ਰਹਿੰਦੀਆਂ ਸਿੱਖ ਸੰਗਤਾਂ ਦੇ ਮਨ ਵਿੱਚ ਭਾਰੀ ਰੋਸ ਤੇ ਰੋਹ ਹੈ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਫਿਲਮ ਦੇ ਡਾਇਰੈਕਟਰ ਸ੍ਰ: ਹਰਜੀਤ ਸਿੰਘ ਨਾਲ ਗੱਲਬਾਤ ਕਰਕੇ ਫਿਲਮ ਨੂੰ ਰਿਲੀਜ ਹੋਣ ਤੋਂ ਰੋਕ ਦਿੱਤਾ ਹੈ।ਸ੍ਰ: ਬੇਦੀ ਨੇ ਦੱਸਿਆ ਕਿ ਫਿਲਮ ਦੇ ਡਾਇਰੈਕਟਰ ਸ੍ਰ: ਹਰਜੀਤ ਸਿੰਘ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਹੈ ਕਿ ਉਹ ਤੁਰੰਤ ਇਹ ਸੀਨ ਫਿਲਮ ਵਿਚੋਂ ਹਟਾ ਕੇ ਸ਼੍ਰੋਮਣੀ ਕਮੇਟੀ ਨੂੰ ਵਿਖਾ ਕੇ ਰਿਲੀਜ਼ ਕਰਨਗੇ।