ਅੰਮ੍ਰਿਤਸਰ : 14 ਦਸੰਬਰ (        ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਦਾਸ ਉਪਰੰਤ ਅਧਿਆਤਮਿਕਤਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਦੇ ਕਾਊਂਟਰਾਂ ਦਾ ਉਦਘਾਟਨ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸੰਗਤਾਂ ਦੀ ਵਧ ਰਹੀ ਆਮਦ ਅਤੇ ਸੁੱਖ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ੩ ਨਵੇਂ ਕੜਾਹ ਪ੍ਰਸ਼ਾਦਿ ਦੇ ਕਾਊਂਟਰ ਹੋਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਜਗ੍ਹਾਂ ਕੁੱਲ ੭ ਕਾਊਂਟਰ ਹੋਰ ਲੱਗਣੇ ਸਨ ਜਿਨ੍ਹਾਂ ਵਿਚੋਂ ੩ ਦਾ ਅੱਜ ਉਦਘਾਟਨ ਕੀਤਾ ਜਾ ਚੁੱਕਾ ਹੈ ਤੇ ੪ ਕਾਊਂਟਰ ਹੋਰ ਨਵੇਂ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਨਵਾਂ ਸਾਫ਼ਟ ਵੇਅਰ ਤਿਆਰ ਕਰਕੇ ਸਾਰੇ ਕੰਪਿਊਟਰਾਂ ਵਿੱਚ ਪਾਇਆ ਗਿਆ ਹੈ ਜਿਸ ਨਾਲ ਵੱਟਕ ਦਾ ਹਿਸਾਬ-ਕਿਤਾਬ ਸੌਖਾ ਹੋਵੇਗਾ। ਉਨ੍ਹਾਂ ਦੱਸਿਆਂ ਕਿ ਇਸ ਨਵੇਂ ਸਿਸਟਮ ਨਾਲ ਕਿੰਨੇ ਦੀ ਪਰਚੀ ਕੱਟੀ ਗਈ, ਕਿਸ ਵਿਅਕਤੀ ਨੇ ਕੱਟੀ, ਕਿੰਨੇ ਸਮੇਂ ਤੇ ਕੱਟੀ, ਕਿੰਨੀ ਤਾਰੀਖ ਨੂੰ ਕੱਟੀ ਤੇ ਬਾਰ ਕੋਡ ਦਾ ਸਕਿਉਰਿਟੀ ਫੀਚਰ ਵੀ ਪ੍ਰਿੰਟ ਹੋਵੇਗਾ।

ਇਸ ਮੌਕੇ ਸ੍ਰ: ਸਤਿੰਦਰ ਸਿੰਘ ਨਿੱਜੀ ਸਹਾਇਕ, ਸ੍ਰ: ਸੁਲੱਖਣ ਸਿੰਘ ਮੈਨੇਜਰ, ਸ੍ਰ: ਜਸਪਾਲ ਸਿੰਘ ਸਿਸਟਮ ਐਡਮਿਨਸਟ੍ਰੇਟਰ/ਇੰਚਾਰਜ ਆਈ.ਟੀ. ਵਿਭਾਗ, ਸ੍ਰ: ਜਤਿੰਦਰ ਸਿੰਘ, ਸ੍ਰ: ਲਖਬੀਰ ਸਿੰਘ ਤੇ ਸ੍ਰ: ਬਘੇਲ ਸਿੰਘ ਵਧੀਕ ਮੈਨੇਜਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਗੁਰਿੰਦਰ ਸਿੰਘ ਨਿੱਜੀ ਸਹਾਇਕ, , ਸ੍ਰ: ਨਰਪਾਲ ਸਿੰਘ, ਸ੍ਰ: ਹਰਚਰਨ ਸਿੰਘ ਹਾਰਡ ਵੇਅਰ ਇੰਜੀਨੀਅਰ, ਸ੍ਰ: ਜਸਵਿੰਦਰ ਸਿੰਘ ਤੇ ਮਲਕੀਤ ਸਿੰਘ ਤੇ ਸ੍ਰ: ਕਸ਼ਮੀਰ ਸਿੰਘ ਇੰਚਾਰਜ, ਸ੍ਰ: ਪਰਮਜੀਤ ਸਿੰਘ ਸੁਪਰਵਾਈਜ਼ਰ, ਸ੍ਰ: ਕੁਲਦੀਪ ਸਿੰਘ ਤੇ ਸ੍ਰ: ਗੁਰਵੇਲ ਸਿੰਘ ਨਿਗਰਾਨ ਆਦਿ ਹਾਜ਼ਰ ਸਨ।