26.3.2015ਅੰਮ੍ਰਿਤਸਰ 26 ਮਾਰਚ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸ. ਸੁਰਜੀਤ ਸਿੰਘ (ਹੋਠੀ) ਦੇ ਅਕਾਲ ਚਲਾਣਾ ਕਰ ਜਾਣ ਤੇ ਉਨ੍ਹਾਂ ਦੇ ਸਪੁੱਤਰ ਸ. ਪ੍ਰਿਤਪਾਲ ਸਿੰਘ ਅਤੇ ਪ੍ਰੀਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਸ. ਸੁਰਜੀਤ ਸਿੰਘ (ਹੋਠੀ) ੮੦ ਸਾਲਾਂ ਦੇ ਸਨ ਤੇ ਉਹ ਲੱਗਭਗ ੪੬ ਸਾਲ ਵੱਖ-ਵੱਖ ਸਨਮਾਨ ਯੋਗ ਅਹੁਦਿਆਂ ਤੇ ਰਹਿੰਦੇ ਹੋਏ ਬਤੌਰ ਸਕੱਤਰ ਸ਼੍ਰੋਮਣੀ ਕਮੇਟੀ ਸੇਵਾ ਮੁਕਤ ਹੋਏ।
ਜਥੇਦਾਰ ਅਵਤਾਰ ਸਿੰਘ ਨੇ ਉਨ੍ਹਾਂ ਦੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਸ. ਸੁਰਜੀਤ ਸਿੰਘ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਇਨਸਾਨ ਸਨ। ਉਨ੍ਹਾਂ ਆਪਣੇ ਸੇਵਾ ਕਾਲ ਦਾ ਸਫਰ ਇਕ ਕਲਰਕ ਤੋਂ ਸ਼ੁਰੂ ਕੀਤਾ ਅਤੇ ਆਪਣੇ ਕੰਮ ਪ੍ਰਤੀ ਸੁਰਿਹਦਤਾ ਕਾਰਣ ਹੀ ਉਹ ੪੬ ਸਾਲਾਂ ਦੇ ਅਰਸੇ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਅਤੇ ਸ਼੍ਰੋਮਣੀ ਕਮੇਟੀ ਵਿਖੇ ਬਤੌਰ ਚੀਫ਼ ਅਕਾਊਂਟੈਂਟ, ਮੀਤ ਸਕੱਤਰ, ਐਡੀ: ਸਕੱਤਰ ਅਤੇ ਸਕੱਤਰ ਸ਼੍ਰੋਮਣੀ ਕਮੇਟੀ ਦੇ ਸਨਮਾਣਯੋਗ ਅਹੁਦੇ ਤੇ ਰਹੇ।ਉਨ੍ਹਾਂ ਕਿਹਾ ਕਿ ਸ. ਸੁਰਜੀਤ ਸਿੰਘ ਨੇ ਆਪਣੀ ਸਰਵਿਸ ਦੌਰਾਨ ਇਮਾਨਦਾਰੀ ਦਾ ਮੀਲ ਪੱਥਰ ਸਥਾਪਿਤ ਕੀਤਾ ਤੇ ਉਹ ਬਾਕੀ ਅਧਿਕਾਰੀਆਂ ਲਈ ਇਕ ਰੋਲ ਮਾਡਲ ਬਣੇ।ਉਨ੍ਹਾਂ ਕਿਹਾ ਕਿ ਸ.ਸੁਰਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਨਾਲ ਪ੍ਰਵਾਰਿਕ ਮੈਂਬਰਾਂ ਤੇ ਸਨਬੰਧੀਆਂ ਨੂੰ ਇਕ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।ਪਰ ਅਕਾਲ ਪੁਰਖ ਦਾ ਭਾਣਾ ਅਟੱਲ ਹੈ ਤੇ ਉਸ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ।ਉਨ੍ਹਾਂ ਕਿਹਾ ਕਿ ਮੇਰੀ ਅਕਾਲ ਪੁਰਖ ਦੇ ਚਰਨਾ ਵਿੱਚ ਅਰਦਾਸ ਹੈ ਕਿ ਉਹ ਸ. ਸੁਰਜੀਤ ਸਿੰਘ ਦੀ ਵਿੱਛੜੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਪਿੱਛੇ ਪ੍ਰੀਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਇਸ ਮੌਕੇ ਉਨ੍ਹਾਂ ਨਾਲ ਸ. ਮਨਜੀਤ ਸਿੰਘ ਸਕੱਤਰ, ਸ. ਪਰਮਜੀਤ ਸਿੰਘ ਸਰੋਆ ਐਡੀ: ਸਕੱਤਰ ਤੇ ਸ. ਸਤਿੰਦਰ ਸਿੰਘ ਮੀਤ ਸਕੱਤਰ (ਨਿਜੀ ਸਹਾਇਕ) ਆਦਿ ਹਾਜ਼ਰ ਸਨ।