8-08-2015-2ਅੰਮ੍ਰਿਤਸਰ 8 ਅਗਸਤ (   ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਜਲੀ ਦੀ ਸੁਵਿਧਾ ਨੂੰ ਨਿਰੰਤਰ ਚਾਲੂ ਰੱਖਣ ਲਈ ਨਵਾਂ ੬੬ ਕੇ.ਵੀ. ਗਰਿਡ ਸਬ ਸਟੇਸ਼ਨ ਲਗਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਸਰਕਾਰ ਨਾਲ ਲਿਖਾ ਪੜੀ ਚੱਲ ਰਹੀ ਸੀ ਜਿਸ ਨੂੰ ਸਰਕਾਰ ਵੱਲੋਂ ਮੰਨਜੂਰੀ ਦੇ ਦਿੱਤੀ ਗਈ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਡਾ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ੬੬ ਕੇ.ਵੀ. ਗਰਿਡ ਸਬ ਸਟੇਸ਼ਨ ਲਗਾਉਣ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਬਿਜਲੀ ਬੋਰਡ ਦੇ ਅਧਿਕਾਰੀ ਸ੍ਰੀ ਐਸ ਕੇ ਚਾਵਲਾ ਐਸ.ਈ., ਸ੍ਰੀ ਸਤਿੰਦਰ ਸ਼ਰਮਾ ਐਕਸੀਅਨ ਇੰਡੀਅਨ ਡਿਵੀਜਨ, ਸ੍ਰੀ ਵਿਪਨ ਖੁਰਾਨਾ ਸੁਪ੍ਰਿੰਟੈਂਡੈਂਟ ਸੁਵਿਧਾ ਸੈਂਟਰ ਤੇ ਸ. ਹਰਭਜਨ ਸਿੰਘ ਜੇ.ਈ. ਗੋਲਡਨ ਟੈਂਪਲ ਸਬ ਸਟੇਸ਼ਨ ਨਾਲ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ ਹੈ ਤਾਂ ਕਿ ਇਸ ਕਾਰਜ ਨੂੰ ਜਲਦੀ ਨੇਪਰੇ ਚਾੜਿਆ ਜਾ ਸਕੇ।ਉਨ੍ਹਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ. ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ. ਨਿਸ਼ਾਨ ਸਿੰਘ ਸੁਪਰਵਾਈਜ਼ਰ ਜਨਰੇਟਰ ਵਿਭਾਗ  ਆਦਿ ਹਾਜ਼ਰ ਸਨ।