ਅੰਮ੍ਰਿਤਸਰ 15 ਅਕਤੂਬਰ (        ) ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਪੂਰੇ ਭਾਰਤ ਵਿਚੋਂ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ/ਕਾਲਜਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਗੁਰਮਤਿ ਨਾਲ ਜੋੜਨ ਲਈ ਇਕ ਵਿਸ਼ੇਸ਼ ਸਿਲੇਬਸ ਅਨੁਸਾਰ ਪਹਿਲੇ ਤੇ ਦੂਜੇ ਦਰਜੇ ਦਾ ਪੇਪਰ ੯ ਤੇ ੧੦ ਨਵੰਬਰ ੨੦੧੬ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਤੇ ਰਹਿਤ ਮਰਯਾਦਾ ਦਾ ਹੋਵੇਗਾ।
ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਪ੍ਰੀਖਿਆ ‘ਚੋਂ ਮੈਰਿਟ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਵਜ਼ੀਫੇ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ੩੧ ਅਕਤੂਬਰ ੨੦੧੬ ਤੀਕ ਰੋਲ ਨੰਬਰ ਪਹੁੰਚ ਜਾਣਗੇ।ਉਨ੍ਹਾਂ ਵਧੇਰੇ ਜਾਣਕਾਰੀ ਦੇਂਦਿਆਂ ਕਿਹਾ ਕਿ ਅਗਰ ਕਿਸੇ ਸਕੂਲ ਜਾਂ ਕਾਲਜ ਨੂੰ ੫ ਨਵੰਬਰ ੨੦੧੬ ਤੀਕ ਰੋਲ ਨੰਬਰ ਪ੍ਰਾਪਤ ਨਹੀਂ ਹੁੰਦੇ ਤਾਂ ਉਹ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਵਿਖੇ ਫੋਨ ਨੰਬਰ 0183-2553956, 57, 58, 59, 60 ਜਾਂ ਐਕਸਟੈਨਸ਼ਨ ਨੰਬਰ 305 ‘ਤੇ ਸਵੇਰੇ ੧੦:੦੦ ਤੋਂ ੧:੦੦ ਵਜੇ ਅਤੇ ਦੁਪਹਿਰ ੨:੦੦ ਤੋਂ ਸ਼ਾਮ ੪:੦੦ ਵਜੇ ਤੀਕ ਸੰਪਰਕ ਕਰ ਸਕਦਾ ਹੈ।