ਅੰਮ੍ਰਿਤਸਰ 28 ਫਰਵਰੀ (        ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਤੋਂ ਜਾਰੀ ਕੀਤੀ ਗਈ ਇਤਲਾਹ ਮੁਤਾਬਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਸਨਮਾਨਿਤ ਕਰਨ ਹਿਤ ਜੋ ਸਨਮਾਨ ਸਮਾਗਮ ੧ ਮਾਰਚ ਨੂੰ ਗਿਆਨੀ ਸੋਹਣ ਸਿੰਘ ਸੀਤਲ ਢਾਡੀ ਕਾਲਜ ਗੁਰੂ ਕੀ ਵਡਾਲੀ ਵਿਖੇ ਰੱਖਿਆ ਗਿਆ ਸੀ। ਉਸ ਵਿਚ ਪ੍ਰੋ: ਕਿਰਪਾਲ ਸਿੰਘ ਬਡੂੰਗਰ ਆਪਣੇ ਅਤੀਅੰਤ ਨਿੱਜੀ ਰੁਝੇਵਿਆਂ ਕਾਰਨ ਆਪਣੀ ਹਾਜ਼ਰੀ ਨਹੀਂ ਭਰਨਗੇ। ਇਸ ਦੌਰਾਨ ਅਗਲੇ ਆਦੇਸ਼ਾਂ ਮੁਤਾਬਕ ਰੱਖੇ ਜਾਣ ਵਾਲੇ ਸਨਮਾਨ ਸਮਾਗਮ ਸਬੰਧੀ ਨਵੀਂ ਮਿਤੀ ਦਾ ਐਲਾਨ ਹੋਣ ਉਪਰੰਤ ਸਨਮਾਨ ਸਮਾਗਮ ਰੱਖਿਆ ਜਾਵੇਗਾ।