ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਧਨਾਸਰੀ ਮਹਲਾ ੩ ॥ ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥ ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥ ਗੁਰਮਤਿ ਸਾਚੀ ਸਾਚਾ ਵੀਚਾਰੁ ॥ ਆਪੇ ਬਖਸੇ ਦੇ ਵੀਚਾਰੁ ॥੧॥ ਐਤਵਾਰ, ੮ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੨੦ ਅਪ੍ਰੈਲ, ੨੦੨੫ (ਅੰਗ: ੬੬੬)

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ** ਇਸ ਲਈ 20 ਅਪ੍ਰੈਲ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ। ** ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ [email protected] ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

unnamed-1ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 41ਵੇਂ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਦਾ ਜਨਮ 14 ਜਨਵਰੀ 1942 ਨੂੰ ਮਾਤਾ ਇੰਦਰ ਕੌਰ ਦੀ ਕੁੱਖੋਂ ਪਿਤਾ ਸ. ਗੁਰਚਰਨ ਸਿੰਘ ਜੀ ਦੇ ਘਰ ਹੋਇਆ। ਆਪ ਬੀ.ਐਨ. ਖਾਲਸਾ ਕਾਲਜ ਦੀ ਮੁੱਢਲੀ ਪੜ੍ਹਾਈ ਗਿਆਨੀ, ਬੀ.ਏ. ਅਤੇ ਫਿਰ ਮਹਿੰਦਰਾ ਕਾਲਜ ਤੋਂ ਐਮ.ਏ. ਅੰਗਰੇਜ਼ੀ ਕਰਦਿਆਂ ਵਿਦਿਆਰਥੀਆਂ ਸਰਗਰਮੀਆਂ ਵਿਚ ਹਿੱਸਾ ਲੈਂਦਿਆਂ ਵਿਦਿਆਰਥੀ ਲੀਡਰ ਵਜੋਂ ਉਭਰੇ। ਆਪ ਦਿਨ ਰਾਤ ਸਾਹਿਤ ਪੜ੍ਹਦੇ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਕ੍ਰਾਂਤੀਕਾਰੀ ਤਰੀਕੇ ਨਾਲ ਅਵਾਜ਼ ਉਠਾਉਂਦੇ ਰਹੇ।ਆਪ ਨੇ ਪਬਲਿਕ ਹੈਲਥ, ਮਿਊਂਸੀਪਲ ਕਮੇਟੀ ਤੇ ਭਾਸ਼ਾ ਵਿਭਾਗ ਵਿੱਚ ਵੀ ਕੰਮ ਕੀਤਾ। ਆਪ ਹਾਈਰ ਸੈਕੰਡਰੀ ਸਕੂਲ ਲੋਪੋਕੇ ਵਿਚ ਲੈਕਚਰਾਰ ਨਿਯੁਕਤ ਹੋਏ ਅਤੇ ਫਿਰ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਪੜ੍ਹਾਉਂਦੇ ਰਹੇ। ਆਪ ਦਾ ਅਨੰਦ ਕਾਰਜ ਬੀਬੀ ਨਿਰਮਲ ਕੌਰ ਜੀ ਨਾਲ ਹੋਇਆ। ਆਪ ਦੇ ਬੱਚੇ-ਬੱਚੀਆਂ, ਪੋਤਰੇ-ਪੋਤਰੀਆਂ ਤੇ ਦੋਹਤਰੇ-ਦੋਹਤਰੀਆਂ ਨੇ ਸਿੱਖੀ ਸਰੂਪ ਵਿੱਚ ਰਹਿ ਕੇ ਆਪ ਦਾ ਸਿਰ ਉੱਚਾ ਕੀਤਾ।

ਆਪ ਨੇ ਆਪਣੇ ਬੌਧਿਕ ਚਰਿੱਤਰ ਦੇ ਬਲਬੂਤੇ ਰਾਜਨੀਤੀ ਵਿਚ ਪ੍ਰਵੇਸ਼ ਕੀਤਾ।ਰਾਜਨੀਤਿਕ ਵਿਸ਼ਾਲਤਾ ਹੋਣ ਸਦਕਾ ਅਕਾਲੀ ਦਲ ਦਿਹਾਤੀ ਪਟਿਆਲਾ ਦੇ ਜਨਰਲ ਸਕੱਤਰ ਬਣੇ।ਐਮਰਜੈਂਸੀ ਮੋਰਚੇ ਸਮੇਂ ਵੱਡੇ ਜਥੇ ਦੀ ਅਗਵਾਈ ਵਿਚ ਉਨ੍ਹਾਂ ਜੇਲ੍ਹ ਯਾਤਰਾ ਵੀ ਕੀਤੀ।ਮੇਰਠ ਗੁਰਦੁਆਰੇ ਦੇ ਮੋਰਚੇ, ਕਪੂਰੀ ਮੋਰਚੇ, ਧਰਮ ਯੁੱਧ ਮੋਰਚੇ ਸਮੇਂ ਲੰਮਾ ਸਮਾਂ ਜੇਲ੍ਹ ਵਿਚ ਬੰਦ ਰਹੇ। ਆਪ ਨੇ ਸੰਨ 1990 ਵਿੱਚ ਸਮਾਣਾ ਹਲਕੇ ਤੋਂ ਐਮ.ਐਲ.ਏ. ਦੀ ਚੋਣ ਲੜੀ। ਬਰਨਾਲਾ ਸਰਕਾਰ ਦੌਰਾਨ ਆਪ ਅਕਾਲੀ ਦਲ ਦੇ ਆਰਗੇਨਾਈਜ਼ਿੰਗ ਸੈਕਟਰੀ ਰਹੇ। 1996 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਾਮਜ਼ਦ ਹੋਏ ਅਤੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵਿਚ ਬਤੌਰ ਸਕੱਤਰ ਅਹਿਮ ਭੂਮਿਕਾ ਨਿਭਾਈ। ਆਪ ਆਪਣੀ ਸੂਖਮਤਾ, ਸਹਿਜਤਾ ਸਦਕਾ ਸਿਰਮੌਰ ਕੱਦਾਵਾਰ ਆਗੂਆਂ ਵਿਚ ਸ਼ਾਮਲ ਹਨ। ਉਸਾਰੂ ਕਾਰਜਸ਼ੈਲੀ ਸਦਕਾ ਬਾਦਲ ਸਰਕਾਰ ਦੇ ਸਮੇਂ ਓ.ਐਸ.ਡੀ. ਦੇ ਵਿਸ਼ੇਸ਼ ਅਹੁਦੇ ‘ਤੇ ਬਿਰਾਜਮਾਨ ਹੋ ਕੇ ਆਪ ਨੇ ਸਰਕਾਰੀ ਕਾਰਜ ਪ੍ਰਣਾਲੀ ਚਲਾਉਣ ‘ਚ ਅਹਿਮ ਭੂਮਿਕਾ ਨਿਭਾਈ। ਆਪ ਆਪਣੇ ਸਿਰੜ, ਸਿਦਕ, ਇਮਾਨਦਾਰੀ, ਮਿਹਨਤ ਅਤੇ ਦੂਰ ਦ੍ਰਿਸ਼ਟੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਨਿਰੰਤਰ ਸੇਵਾ ਕਰਦੇ ਹੋਏ 30 ਨਵੰਬਰ 2001 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਪਦ ‘ਤੇ ਸੁਸ਼ੋਭਿਤ ਹੋਏ। ਆਪ 2 ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਅਤੇ ਜੁਲਾਈ 2003 ਤੀਕ ਇਸ ਪਦ ‘ਤੇ ਰਹੇ।

ਆਪ ਆਪਣੇ ਸਾਊਪੁਣੇ, ਦੀਰਘ ਦ੍ਰਿਸ਼ਟੀ ਕਰਕੇ ਸਮੁੱਚੇ ਸਿੱਖ ਪੰਥ ‘ਚ ਸਤਿਕਾਰੇ ਜਾਂਦੇ ਹਨ। ਆਪ ਦਾ ਬਤੌਰ ਪ੍ਰਧਾਨ ਕਾਰਜ ਸ਼੍ਰੋਮਣੀ ਕਮੇਟੀ, ਸਿੱਖ ਸੰਸਾਰ ਅਤੇ ਇਸ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਤੇ ਵਰਤਾਰਿਆਂ ਲਈ ਲਾਭਕਾਰੀ ਸਿੱਧ ਹੋਇਆ ਹੈ। ਆਪ ਦੀ ਮਿੱਠਬੋਲੜੀ ਸ਼ਖਸੀਅਤ ਨੇ ਆਪ ਦੇ ਵਿਰੋਧੀਆਂ ਨੂੰ ਵੀ ਆਪਣੇ ਬਣਾ ਲੈਣ ਦੀ ਯੋਗਤਾ ਦਾ ਪ੍ਰਦਰਸ਼ਨ ਕੀਤਾ।