imagesਅੰਮ੍ਰਿਤਸਰ: ੧੮ ਅਪ੍ਰੈਲ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਦਾ ਜੋ ਸਟਾਲ ਸਬੰਧੀ ਮਾਮਲਾ ਸੀ, ਉਸ ਨੂੰ ਬਹੁਤ ਸਦਭਾਵਨਾ ਨਾਲ ਨਿਪਟਾ ਲਿਆ ਹੈ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਆਦੇਸ਼ ਲੈ ਕੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਪਿੰਗਲਵਾੜਾ ਸੰਸਥਾ ਦੀ ਮੁੱਖੀ ਡਾ. ਇੰਦਰਜੀਤ ਕੌਰ ਨਾਲ ਗਲਬਾਤ ਕੀਤੀ। ਜਿਸ ‘ਤੇ ਸੰਸਥਾ ਦਾ ਸਟਾਲ ਮੁੜ  ਢੁੱਕਵੀਂ ਜਗ੍ਹਾ ਲਗਾ ਦਿਤਾ ਗਿਆ। ਜਿਸ ‘ਤੇ ਡਾ. ਇੰਦਰਜੀਤ ਕੌਰ ਨੇ ਸਹਿਮਤੀ ਪ੍ਰਗਟਾਉਂਦਿਆਂ ਆਪਣਾ ਰੋਸ ਧਰਨਾ ਵਾਪਸ ਲੈ ਲਿਆ।