ਅੰਮ੍ਰਿਤਸਰ, 30 ਮਈ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਪ੍ਰੇਰਣਾ ਨਾਲ ਜਗਰਾਉਂ ਦੀ ਸੰਗਤ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 129 ਕੁਇੰਟਲ ਕਣਕ ਭੇਟ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਲੰਗਰ ਲਈ 52 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਵੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ ਨੂੰ ਸੌਂਪਿਆ। ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚੋਂ ਲੱਖਾਂ ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਕੁਦਰਤੀ ਆਫ਼ਤਾਂ ਅਤੇ ਹਰ ਸੰਕਟ ਸਮੇਂ ਗੁਰੂ ਘਰ ਦੇ ਲੰਗਰ ਤੋਂ ਲੋੜਵੰਦਾਂ ਤੱਕ ਕੀਤੀ ਜਾਂਦੀ ਪਹੁੰਚ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਲੰਗਰ ਸੇਵਾਵਾਂ ਨੂੰ ਦੇਖਦਿਆਂ ਸੰਗਤਾਂ ਵੱਲੋਂ ਆਪਣੀ ਸਮਰੱਥਾ ਅਨੁਸਾਰ ਰਸਦਾਂ ਅਤੇ ਮਾਇਆ ਭੇਜੀ ਜਾ ਰਹੀ ਹੈ। ਇਸੇ ਤਹਿਤ ਹੀ ਜਗਰਾਉਂ ਦੀ ਸੰਗਤ ਵੱਲੋਂ ਵੀ 129 ਕੁਇੰਟਲ ਕਣਕ ਇਕੱਤਰ ਕਰਕੇ ਭੇਜੀ ਗਈ ਹੈ। ਉਨ੍ਹਾਂ ਕਣਕ ਇਕੱਤਰ ਕਰਨ ਲਈ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ।  ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ ਨੇ ਭਾਈ ਗਰੇਵਾਲ ਅਤੇ ਉਨ੍ਹਾਂ ਨਾਲ ਆਈ ਜਗਰਾਉਂ ਦੀ ਸੰਗਤ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਵਧੀਕ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਸ. ਸੁਖਬੀਰ ਸਿੰਘ, ਸ. ਅਜੀਤ ਸਿੰਘ ਠੁਕਰਾਲ, ਸ. ਸਰਪ੍ਰੀਤ ਸਿੰਘ ਕਾਉਂਕੇ, ਸ. ਪਰਮਜੀਤ ਸਿੰਘ ਪੰਮਾ, ਸ. ਸਤਨਾਮ ਸਿੰਘ, ਸ. ਸੁਖਵਿੰਦਰ ਸਿੰਘ ਭਸੀਸ, ਸ. ਗਰਚਰਨ ਸਿੰਘ ਗੁਰੂਸਰ, ਸ. ਮਨਜਿੰਦਰ ਸਿੰਘ ਮੱਖਣ, ਸ. ਗੁਰਪ੍ਰੀਤ ਸਿੰਘ ਗੁਰੂਸਰ, ਸ. ਰੇਸ਼ਮ ਸਿੰਘ ਮਾਣੂਕੇ, ਸ. ਅਜਮੇਰ ਸਿੰਘ, ਸ. ਜਗਮੋਹਣ ਸਿੰਘ, ਸ. ਗੁਰਕਮਲਪ੍ਰੀਤ ਸਿੰਘ ਢਿੱਲੋਂ, ਸ. ਜਗਰਾਜ ਸਿੰਘ, ਮੈਨੇਜਰ ਸ. ਕਰਮਜੀਤ ਸਿੰਘ, ਸ. ਭੁਪਿੰਦਰ ਸਿੰਘ ਆਦਿ ਮੌਜੂਦ ਸਨ।