ਅੰਮ੍ਰਿਤਸਰ 19 ਮਾਰਚ- (        ) ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ੍ਰ: ਸੁਰਜੀਤ ਸਿੰਘ ਦਾ ਅੰਤਿਮ ਸਸਕਾਰ ਚਾਟੀਵਿੰਡ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਸ੍ਰ: ਸੁਰਜੀਤ ਸਿੰਘ 80 ਵਰ੍ਹਿਆਂ ਦੇ ਸਨ। ਉਹ ਆਪਣੇ ਪਿੱਛੇ ਇਕ ਬੇਟਾ ਸ੍ਰ: ਪ੍ਰਿਤਪਾਲ ਸਿੰਘ ਤੇ ਤਿੰਨ ਬੇਟੀਆਂ ਬੀਬਾ ਸਤਿੰਦਰਪਾਲ ਕੌਰ, ਪ੍ਰਮਜੀਤ ਕੌਰ ਤੇ ਰਾਜਬੀਰ ਕੌਰ ਛੱਡ ਗਏ। ਉਨ੍ਹਾਂ ਲੱਗਭਗ 45 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਬਤੌਰ ਚੀਫ਼ ਅਕਾਊਂਟੈਂਟ, ਮੀਤ ਸਕੱਤਰ (ਵਿੱਤ ਵਿਭਾਗ) ਅਤੇ ਸਕੱਤਰ ਸ਼੍ਰੋਮਣੀ ਕਮੇਟੀ ਵਜੋਂ ਸੇਵਾ ਨਿਭਾਈ।

ਉਨ੍ਹਾਂ ਦੀ ਮ੍ਰਿਤਕ ਦੇਹ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਸ੍ਰ: ਰੂਪ ਸਿੰਘ ਸਕੱਤਰ, ਸ੍ਰ: ਹਰਭਜਨ ਸਿੰਘ ਮਨਾਵਾਂ ਤੇ ਸ੍ਰ: ਰਣਜੀਤ ਸਿੰਘ ਐਡੀ: ਸਕੱਤਰ ਅਤੇ ਸ੍ਰ: ਜਗਜੀਤ ਸਿੰਘ ਮੀਤ ਸਕੱਤਰ ਨੇ ਸਿਰੋਪਾਓ ਤੇ ਲੋਈ ਪਾਈ। ਉਨ੍ਹਾਂ ਦਾ ਅਕਾਲ ਚਲਾਣਾ ਕਰ ਜਾਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸ੍ਰ: ਸੁਰਜੀਤ ਸਿੰਘ ਇਕ ਮਿਹਨਤੀ, ਇਮਾਨਦਾਰ ਅਤੇ ਸਾਊ ਸੁਭਾ ਦੇ ਵਿਅਕਤੀ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਇਕ ਬਹੁਤ ਵੱਡਾ ਘਾਟਾ ਪਿਆ ਹੈ। ਪਰ ਅਕਾਲ ਪੁਰਖ ਦਾ ਭਾਣਾ ਅਟੱਲ ਹੈ ਤੇ ਉਸ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ। ਉਨ੍ਹਾਂ ਕਿਹਾ ਕਿ ਮੈੰ ਖੁਦ ਉਨ੍ਹਾਂ ਦੇ ਅੰਤਿਮ ਸਸਕਾਰ ਤੇ ਹਾਜ਼ਰ ਹੋਣਾ ਸੀ ਪਰ ਪਹਿਲਾਂ ਤੋਂ ਮਿਥੇ ਕੁਝ ਜ਼ਰੂਰੀ ਪੰਥਕ ਰੁਝੇਵਿਆਂ ਕਾਰਣ ਹਾਜ਼ਰ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸਤਿਗੁਰੂ ਪਾਤਸ਼ਾਹ ਸ੍ਰ: ਸੁਰਜੀਤ ਸਿੰਘ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪ੍ਰੀਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

ਇਸ ਮੌਕੇ ਸ੍ਰ: ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ੍ਰ: ਸਤਬੀਰ ਸਿੰਘ ਸਾਬਕਾ ਸਕੱਤਰ, ਸ੍ਰ: ਭੂਪਿੰਦਰਪਾਲ ਸਿੰਘ ਤੇ ਸ੍ਰ: ਪਰਮਜੀਤ ਸਿੰਘ ਮੀਤ ਸਕੱਤਰ, ਪ੍ਰਿੰਸੀਪਲ ਪਰਮਜੀਤ ਕੌਰ ਟਿਵਾਣਾ, ਸ੍ਰ: ਸਤਨਾਮ ਸਿੰਘ ਸੁਪ੍ਰਿੰਟੈਂਡੈਂਟ,  ਸ੍ਰ: ਕੁਲਵਿੰਦਰ ਸਿੰਘ ਇੰਚਾਰਜ ਪਬਲੀਸਿਟੀ, ਸ੍ਰ: ਤਰਵਿੰਦਰ ਸਿੰਘ, ਸ੍ਰ: ਗੁਰਿੰਦਰ ਸਿੰਘ ਠਰੂ, ਸ੍ਰ: ਗੁਰਦੇਵ ਸਿੰਘ ਉਬੋਕੇ, ਸ੍ਰ: ਜਸਵਿੰਦਰਦੀਪ ਸਿੰਘ ਤੇ ਸ੍ਰ: ਪ੍ਰਵਿੰਦਰ ਸਿੰਘ ਇੰਚਾਰਜ, ਸ੍ਰ: ਜਸਵਿੰਦਰ ਸਿੰਘ, ਸ੍ਰ: ਹਰਿੰਦਰ ਸਿੰਘ ਚੀਫ਼ ਅਕਾਊਂਟੈਂਟ , ਸ੍ਰ: ਗੋਪਾਲ ਸਿੰਘ ਅਕਾਊਂਟੈਂਟ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’, ਸ੍ਰ: ਦਰਸ਼ਨ ਸਿੰਘ ਪੁਰੀਆਂ ਸੁਪਰਵਾਈਜ਼ਰ, ਸ੍ਰ: ਤੇਜਿੰਦਰ ਸਿੰਘ ਚੀਫ਼ ਗੁਰਦੁਆਰਾ ਇੰਸਪੈਕਟਰ, ਸ੍ਰ: ਸੂਰਤ ਸਿੰਘ, ਸ੍ਰ: ਲਖਵਿੰਦਰ ਸਿੰਘ,  ਸ੍ਰ: ਅਮਰੀਕ ਸਿੰਘ, ਸ੍ਰ: ਕੁਲਵੰਤ ਸਿੰਘ ਸਾਬਕਾ ਸਕੱਤਰ, ਸ੍ਰ: ਬਲਬੀਰ ਸਿੰਘ ਸਾਬਕਾ ਮੈਨੇਜਰ, ਸ੍ਰ:ਕਸ਼ਮੀਰ ਸਿੰਘ ਪੱਟੀ ਸਾਬਕਾ ਮੀਤ ਸਕੱਤਰ, ਸ੍ਰ: ਬਲਵਿੰਦਰ ਸਿੰਘ ਭਿੰਡਰ ਸਾਬਕਾ ਐਡੀ: ਮੈਨੇਜਰ, ਸ੍ਰ: ਸੁਰਿੰਦਰ ਸਿੰਘ ਸਾਬਕਾ ਖਜਾਨਚੀ ਆਦਿ ਹਾਜ਼ਰ ਸਨ।

ਸ੍ਰ: ਸੁਰਜੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਉਨ੍ਹਾਂ ਦੀ ਅੰਤਿਮ ਅਰਦਾਸ  ੨੮ ਮਾਰਚ ੨੦੧੫ ਦਿਨ ਸ਼ਨੀਵਾਰ  ਨੂੰ ਭਾਈ ਸੇਵਾ ਸਿੰਘ ਹਾਲ, ਅਜੀਤ ਨਗਰ, ਅੰਮ੍ਰਿਤਸਰ ਵਿਖੇ ੧-੦੦ ਤੋਂ ੨-੦੦ ਵਜੇ ਤੀਕ ਹੋਵੇਗੀ।