15-09-2015ਅੰਮ੍ਰਿਤਸਰ 15 ਸਤੰਬਰ- ਇੰਟਰਨੈਸ਼ਨਲ ਸੰਤ ਸਮਾਜ ਨੇ ਹਰ ਸਾਲ ਦੀ ਤਰ੍ਹਾਂ ਪੰਥਕ ਕਾਜ ਅਤੇ ਕਲਮ ਰਾਹੀਂ ਗੁਰਮਤਿ ਅਤੇ ਸਿੱਖ ਪੰਥ ਦੀ ਸੇਵਾ ਨਿਭਾਉਣ ਵਾਲੇ ਵਿਸ਼ੇਸ਼ ਵਿਦਵਾਨ ਨੂੰ ਐਵਾਰਡ ਦੇਣ ਦੀ ਪ੍ਰੰਪਰਾ ਅੱਗੇ ਤੋਰਦਿਆਂ ਇਸ ਵਾਰ ਬਾਬਾ ਕੁੰਦਨ ਸਿੰਘ ਦੀ ੨੧ਵੀਂ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਵਿੱਚ ਪੰਥਕ ਲਿਖਾਰੀ ਸ. ਦਿਲਜੀਤ ਸਿੰਘ ਬੇਦੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ ਹੈ।
ਗੁਰਦੁਆਰਾ ਸੰਤਸਰ ਵਿਖੇ ਹੋਏ ਗੁਰਮਤਿ ਸਮਾਗਮ ਵਿੱਚ ਇੰਟਰਨੈਸ਼ਨਲ ਸੰਤ ਸਮਾਜ ਦੇ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਜਗੇੜਾ ਅਤੇ ਜਨਰਲ ਸਕੱਤਰ ਬਾਬਾ ਸੁਲੱਖਣ ਸਿੰਘ ਨੇ ਸ. ਦਿਲਜੀਤ ਸਿੰਘ ਬੇਦੀ ਵੱਲੋਂ ਕਲਮ ਰਾਹੀਂ ਨਿਭਾਈਆਂ ਜਾ ਰਹੀਆਂ ਪੰਥਕ ਸੇਵਾਵਾਂ ਲਈ ‘ਰਾਸ਼ਟਰੀ ਸੰਤ ਸਮਾਜ ਪੁਰਸਕਾਰ’ ਨਾਲ ਸਨਮਾਨਤ ਕੀਤਾ।ਇਸ ਤੋਂ ਪਹਿਲਾਂ ਸ. ਦਿਲਜੀਤ ਸਿੰਘ ਬੇਦੀ ਵੱਲੋਂ ਨਿਭਾਈਆਂ ਸਾਹਿਤਕ ਸੇਵਾਵਾਂ ਬਾਰੇ ਬਾਬਾ ਸ਼ਮਸ਼ੇਰ ਸਿੰਘ ਨੇ ਵਿਸਥਾਰਪੂਰਕ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਬੇਦੀ ਪਰਿਵਾਰ ਦੀ ਪੰਥ ਨੂੰ ਖਾਸ ਕਰ ਸਾਹਿਤ ਨੂੰ ਅਦੁੱਤੀ ਦੇਣ ਹੈ।ਇਸ ਮੌਕੇ ਪ੍ਰੋ: ਤੇਜਾ ਸਿੰਘ ਅਲੀਗੜ੍ਹ ਯੂਨੀਵਰਸਿਟੀ, ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ. ਇਕਬਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਸ. ਗੁਲਾਬਬੀਰ ਸਿੰਘ ਸਰਪੰਚ, ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸੰਤ ਮਹਿੰਦਰ ਸਿੰਘ ਨਾਨਕਸਰ ਮੋਗਾ ਵਾਲੇ, ਭਾਈ ਨਿਰਮਲ ਸਿੰਘ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ, ਗਿਆਨੀ ਇਕਬਾਲ ਸਿੰਘ ਮੀਰਾਂਕੋਟ, ਸ. ਦੀਦਾਰ ਸਿੰਘ ਮਲੇਸ਼ੀਆ, ਬਾਬਾ ਪ੍ਰੇਮ ਸਿੰਘ ਸੁਰਸਿੰਘ ਵਾਲੇ ਤੇ ਬਾਬਾ ਗੁਰਪਿੰਦਰ ਸਿੰਘ ਵਡਾਲਾ ਆਦਿ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਹਾਜ਼ਰ ਸਨ।