6-copyਵਾਤਾਵਰਣ ਦੀ ਸਾਂਭ-ਸੰਭਾਲ ਲਈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਮੁੱਚੀਆਂ ਸੰਸਥਾਵਾਂ ਦੀ ਇਕੱਤਰਤਾ ਬੁਲਾਈ ਗਈ

ਸ੍ਰੀ ਅੰਮ੍ਰਿਤਸਰ 10 ਦਸੰਬਰ (        ) ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੀ ਅਗਵਈ ਹੇਠ ਸ਼ਹੀਦਾਂ ਦੀ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ (ਸਰਹਿੰਦ) ਵਿਖੇ ਵਿਸ਼ੇਸ਼ ਇਕਤਰਤਾ ਹੋਈ। ਇਸ ਇਕੱਤਰਤਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸੰਦੇਸ਼ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਗੰਭੀਰ ਵਿਚਾਰਾ ਕੀਤੀਆਂ ਗਈਆਂ। ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸੁਧਾਰਨ ਹੋਈ ਇਸ ਇਕੱਤਰਤਾ ਵਿਚ ਸੰਤਾਂ-ਮਹਾਂਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ, ਹਰ ਧਰਮ ਦੇ ਵਾਤਾਵਰਣ ਪ੍ਰੇਮੀਆਂ ਅਤੇ ਸੁਸਾਇਟੀਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਇਕੱਤਰਤਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਾਤਾਵਰਣ ਸ਼ੁੱਧਤਾ ਲਹਿਰ ਨੂੰ ਵੱਡੇ ਪੱਧਰ ‘ਤੇ ਉਲੀਕਣ ਸਬੰਧੀ ਗੰਭੀਰ ਵਿਚਾਰਾਂ ਹੋਈਆਂ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਉੱਘੇ ਸਿੱਖ ਚਿੰਤਕ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਖਾਲਸਾ ਪੰਥ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਹੁਤ ਵੱਡੀਆਂ ਉਮੀਦਾਂ ਹਨ। ਉਨ੍ਹਾਂ ਕਿਹਾ ਮੈਂ ਅੱਜ ਇਸ ਇਕੱਤਰਤਾ ਵਿੱਚ ਹਾਜ਼ਰ ਸਮੁੱਚੀਆਂ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਸ ਸੰਸਥਾ ਨੂੰ ਗੁਰੂ ਸਾਹਿਬਾਨ ਦੇ ਆਸੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਕੋਈ ਐਸਾ ਪੀਰ-ਪੈਗੰਬਰ ਨਹੀਂ ਹੋਇਆ ਜਿਸ ਨੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਆਪਣਾ ਸਰਬੰਸ ਵਾਰਿਆ ਹੋਵੇ ਪਰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋੱਿਬੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਕੇ ਸਮੁੱਚੀ ਲੋਕਾਈ ਦਾ ਭਲਾ ਕੀਤਾ ਤੇ ਖਾਲਸੇ ਨੂੰ ਆਪਣੇ ਤੋਂ ਵੱਡਾ ਦਰਜਾ ਦਿੱਤਾ। ਉਨ੍ਹਾਂ ਕਿਹਾ ਮੇਰੀ ਦਿਲੀ ਇੱਛਾ ਹੈ ਕਿ ਵਾਤਾਵਰਣ ਸਬੰਧੀ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਕੇਵਲ ਸਿੱਖ ਪੰਥ ਹੀ ਨਹੀਂ ਹਰ ਧਰਮ, ਹਰ ਵਰਗ, ਹਰ ਖਿੱਤੇ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਇਸ ਨਿਸ਼ਾਨੇ ਨਾਲ ਅੱਜ ਹਰ ਸੰਸਥਾ ਨੂੰ ਇਸ ਇਕੱਤਰਤਾ ਵਿੱਚ ਬੁਲਾਇਆ ਗਿਆ ਹੈ ਅਤੇ ਜੋ ਰਹਿ ਗਏ ਹਨ ਉਨ੍ਹਾਂ ਨਾਲ ਵੀ ਬਹੁਤ ਜਲਦ ਸੰਪਰਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਤਰਵਰਣ ਦੀ ਸਾਂਭ ਸੰਭਾਲ ਲਈ ਇਕ ਵੱਖਰਾ ਵਿਭਾਗ ਸ੍ਰ: ਕੇਵਲ ਸਿੰਘ ਵਧੀਕ ਸਕੱਤਰ ਦੀ ਨਿਗਰਾਨੀ ਹੇਠ ਖੋਹਲ ਦਿੱਤਾ ਗਿਆ ਹੈ।ਕੋਈ ਵੀ ਲਹਿਰ ਹਮੇਸ਼ਾਂ ਜਨਤਾ ਤੋਂ ਹੀ ਉਜਾਗਰ ਹੁੰਦੀ ਹੈ ਤੇ ਇਨਕਲਾਬ ਵੀ ਜਨਤਾ ਹੀ ਲਿਆਉਂਦੀ ਹੈ। ਸਮੁੱਚੇ ਸੰਸਾਰ ਵਿੱਚ ਵਾਤਾਵਰਣ ਦੀ ਸ਼ੁੱਧਤਾ ਸਬੰਧੀ ਲਹਿਰ ਨੂੰ ਪ੍ਰਚੰਡ ਕਰਨ ਲਈ ਜਨਤਾ ਨੇ ਹੀ ਹੰਭਲਾ ਮਾਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੇਰੀ ਆਵਾਜ਼ ਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਵਧ ਰਹੇ ਪ੍ਰਦੂਸ਼ਣ ਤੇ ਕੰਟਰੋਲ ਕਰਨ ਤੇ ਪਵਣ ਪਾਣੀ ਦੀ ਸ਼ੁੱਧਤਾ ਲਈ ਯੋਗਦਾਨ ਪਾਉਣ ਵਿੱਚ ਵਿਸ਼ਵਾਸ ਦਿਵਾਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਬੰਧੀ ਗੰਭੀਰ ਅਤੇ ਚਿੰਤਤ ਹੈ। ਪ੍ਰਧਾਨ ਸਾਹਿਬ ਨੇ ੧੪ ਮਾਰਚ ਵਾਲੇ ਦਿਨ ਨੂੰ ‘ਸਿੱਖ ਵਾਤਾਵਰਣ ਦਿਵਸ’ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ।
ਇਸ ਮੌਕੇ ‘ਤੇ ਸੰਤ ਬਲਬੀਰ ਸਿੰਘ ਨਿਰਮਲ ਕੁਟੀਆ ਸੀਚੇਵਾਲ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਕੇਵਲ ਸ਼੍ਰੋਮਣੀ ਕਮੇਟੀ ਹੀ ਨਹੀਂ ਬਲਕਿ ਹਰ ਗੁਰੂ ਘਰ ਦੇ ਨਾਲ-ਨਾਲ ਮੰਦਰ, ਮਸੀਤਾਂ, ਗਿਰਜਾ ਘਰ, ਡੇਰਿਆਂ ਅਤੇ ਹੋਰ ਧਾਰਮਿਕ ਅਸਥਾਨਾ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਇਸ ਲਹਿਰ ਨੂੰ ਅੱਗੇ ਤੋਰਨ ਲਈ ਨਾਲ ਚੱਲਣਾ ਚਾਹੀਦਾ ਹੈ। ਪਾਣੀ ਤੇ ਹਵਾ ਦੇ ਪ੍ਰਦੂਸ਼ਿਤ ਹੋਣ ਨਾਲ ਅਸੀਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਾਂ। ਅੱਜ ਲੋੜ ਹੈ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਵਾਤਾਵਰਣ ਦੀ ਸਾਂਭ ਸੰਭਾਲ ਕੀਤੀ ਜਾਵੇ।
ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਕਿਹਾ ਕਿ ਵਿਚਾਰਾਂ ਦੇ ਨਾਲ-ਨਾਲ ਹਰ ਕੰਮ ਨੂੰ ਪ੍ਰੀਕਟੀਕਲੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੱਧ ਤੋਂ ਵੱਧ ਬੂਟੇ ਲਾਉਣੇ ਹਨ ਓਥੇ ਉਨ੍ਹਾਂ ਦੀ ਸੇਵਾ ਸੰਭਾਲ ਕਰਨ ਦੀ ਵੀ ਬਹੁਤ ਜ਼ਰੂਰਤ ਹੈ। ਹਰ ਗੁਰੂ ਘਰ ਦੇ ਪੰਜ ਕਿੱਲੋਂ ਮੀਟਰ ਦੇ ਘੇਰੇ ਨੂ ਹਰਿਆ ਭਰਿਆ ਰੱਖਣ ਲਈ ਬੂਟੇ ਲਗਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ।
ਈਕੋ ਸਿੱਖ ਦੀ ਪ੍ਰਧਾਨ ਬੀਬਾ ਸੁਪ੍ਰੀਤ ਕੌਰ ਨੇ ਕਿਹਾ ਕਿ ਦੀਵਾਲੀ ਤੇ ਹੋਲਾ ਮਹੱਲਾ ਪ੍ਰਦੂਸ਼ਣ ਰਹਿਤ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਹੌਲਾ ਮਹੱਲਾ ਤੇ ਦੀਵਾਲੀ ਵੀ ਗਰੀਨ ਮਨਾਈ ਜਾਵੇ।

ਇਸ ਉਪਰੰਤ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਬੀਬੀ ਸੁਰਿੰਦਰ ਕੌਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਮੋਤੀ ਰਾਮ ਮਹਿਰਾ ਯਾਦਾਰੀ ਟਰੱਸਟ ਵੱਲੋਂ ਸਿਰੋਪਾਓ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆਇਨ੍ਹਾਂ ਪ੍ਰਮੁੱਖ ਸਖ਼ਸ਼ੀਅਤਾਂ ਦੇ ਇਲਾਵਾ ਸ੍ਰ: ਗੁਰਮੀਤ ਸਿੰਘ ਅਤੇ ਸ੍ਰ: ਮੁੱਖ ਪ੍ਰਬੰਧਕ ਤੇ ਸ੍ਰ: ਗੁਰਿੰਦਰਪਾਲ ਸਿੰਘ ਫਾਊਂਡਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਬਾਬਾ ਸੰਤੋਖ ਸਿੰਘ ਹਮੀਰਾ, ਸ੍ਰ: ਹਰਦੀਪ ਸਿੰਘ ਸਨੌਲ, ਸ੍ਰ: ਗੁਰਦਿਆਲ ਸਿੰਘ ਸੀਤਲ, ਬਾਬਾ ਇੰਦਰ ਸਿੰਘ ਬੁੱਢਾ ਦਲ, ਸੰਤ ਦਰਵਾਰਾ ਸਿੰਘ ਰੋਹੀ ਸਾਹਿਬ ਵਾਲੇ, ਸ੍ਰ: ਗੁਰਮੇਲ ਸਿੰਘ ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ, ਸ੍ਰ: ਰਣਧੀਰ ਸਿੰਘ ਚੀਮਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਵੀ ਸੰਬੌਧਨ ਕੀਤਾ। ਇਕੱਤਰਤਾ ਦੇ ਅਖੀਰ ਵਿੱਚ ਸ੍ਰ: ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਨੇ ਹਾਜ਼ਰ ਸੰਤਾਂ-ਮਹਾਂਪੁਰਸ਼ਾਂ, ਨਿਹੰਗ ਸਿੰਘ ਜਥੇਬੀਦੀਆਂ, ਧਾਰਮਿਕ ਸੁਸਾਇਟੀਆਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ ।
ਇਸ ਮੌਕੇ ਸ. ਬਲਦੇਵ ਸਿੰਘ ਕਾਇਮਪੁਰ ਸੀਨੀਅਰ ਮੀਤ ਪ੍ਰਧਾਨ, ਸ. ਕਰਨੈਲ ਸਿੰਘ ਪੰਜੋਲੀ, ਸ. ਅਵਤਾਰ ਸਿੰਘ ਰਿਆ, ਸ. ਰਵਿੰਦਰ ਸਿੰਘ ਖਾਲਸਾ, ਸ. ਰਣਧੀਰ ਸਿੰਘ ਚੀਮਾ ਤੇ ਸ. ਦਵਿੰਦਰ ਸਿੰਘ ਖਟੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਸੁਖਦੇਵ ਸਿੰਘ ਭੂਰਾ ਕੋਹਨਾ ਨਿੱਜੀ ਸਕੱਤਰ, ਡਾ. ਪਰਮਜੀਤ ਸਿੰਘ ਸਰੋਆ ਤੇ ਸ. ਕੇਵਲ ਸਿੰਘ ਵਧੀਕ ਸਕੱਤਰ, ਸ. ਸਿਮਰਜੀਤ ਸਿੰਘ ਸਕੱਤਰ ਮੀਡੀਆ, ਸ. ਨੱਥਾ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਸ. ਗੁਰਮੀਤ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਮਾਛੀਵਾੜਾ, ਸ. ਜੋਗਾ ਸਿੰਘ ਗੁਰਦੁਆਰਾ ਸਾਹਿਬ ਪਾ: ਨੌਵੀਂ ਬਹਾਦਰਗੜ੍ਹ, ਸ. ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਅੰਬ ਸਾਹਿਬ ਮੋਹਾਲੀ, ਸ. ਜਸਬੀਰ ਸਿੰਘ ਮੈਨੇਜਰ ਗੁਰਦੁਆਰਾ ਭੱਠਾ ਸਾਹਿਬ ਰੋਪੜ, ਸ. ਗੁਰਦੀਪ ਸਿੰਘ ਕੰਗ ਮੈਨੇਜਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਰਾਣਵਾਂ, ਬਾਬਾ ਗੁਰਜੀਤ ਸਿੰਘ ਜੀ, ਸੰਤ ਬਾਬਾ ਅਵਤਾਰ ਸਿੰਘ ਜੀ ਬਾਬਾ ਬਿਧੀ ਚੰਦ ਦਲ ਤੇ ਬਾਬਾ ਨਿਹਾਲ ਸਿੰਘ ਜੀ, ਸੰਤ ਬਾਬਾ ਘੋਲਾ ਸਿੰਘ ਜੀ ਕਾਰਸੇਵਾ ਸਰਹਾਲੀ ਤੇ ਬਾਬਾ ਗੁਰਪਾਲ ਸਿੰਘ ਜੀ, ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਤੇ ਬਾਬਾ ਬਲਜਿੰਦਰ ਸਿੰਘ ਜੀ, ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਰੋਪੜ ਤੇ ਬਾਬਾ ਅਜੇ ਸਿੰਘ ਜੀ, ਸੰਤ ਬਾਬਾ ਮੱਖਣ ਸਿੰਘ ਜੀ ਤਰਨਾਦਲ ਬਾਬਾ ਬਕਾਲਾ ਤੇ ਬਾਬਾ ਸੁੱਖਾ ਸਿੰਘ ਜੀ, ਸੰਤ ਬਾਬਾ ਲਾਭ ਸਿੰਘ ਜੀ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਤੇ ਬਾਬਾ ਸ਼ਮਸ਼ੇਰ ਸਿੰਘ ਜੀ, ਸੰਤ ਬਾਬਾ ਬਲਵੀਰ ਸਿੰਘ ਜੀ ਬੁੱਢਾਦਲ ਤੇ ਬਾਬਾ ਜੱਸਾ ਸਿੰਘ ਜੀ, ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ, ਸੰਤ ਬਾਬਾ ਅਮਰੀਕ ਸਿੰਘ ਜੀ ਖੁਖਰੈਣ, ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ, ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ, ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ, ਸੰਤ ਬਾਬਾ ਜਗਤਾਰ ਸਿੰਘ ਜੀ ਕਾਰਸੇਵਾ ਤਰਨਾਦਲ ਤੇ ਬਾਬਾ ਜੋਗਾ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਮਹਿਤਾ ਚੌਂਕ ਤੇ ਬਾਬਾ ਹਰਮਨਦੀਪ ਸਿੰਘ ਜੀ, ਸੰਤ ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਬਟਾਲਾ ਤੇ ਬਾਬਾ ਰਾਮ ਸਿੰਘ ਜੀ, ਸੰਤ ਬਾਬਾ ਮੇਜਰ ਸਿੰਘ ਜੀ ਦਸਮੇਸ਼ ਦਲ ਬਟਾਲਾ ਤੇ ਬਾਬਾ ਕੁਲਵੰਤ ਸਿੰਘ ਜੀ, ਸੰਤ ਬਾਬਾ ਜੋਗਾ ਸਿੰਘ ਜੀ ਸ਼ਹੀਦ ਬਾਬਾ ਜੀਵਨ ਸਿੰਘ ਦਲ ਬਟਾਲਾ, ਸੰਤ ਬਾਬਾ ਹਰਜੀਤ ਸਿੰਘ ਜੀ ਗਰੀਬ ਨਿਵਾਜ ਟਰੱਸਟ ਬਟਾਲਾ, ਭਾਈ ਰਜਿੰਦਰ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਟਾਲਾ, ਬਾਬਾ ਪਰਮਜੀਤ ਸਿੰਘ ਜੀ ਰਾੜਾ ਸਾਹਿਬ ਵਾਲੇ, ਬਾਬਾ ਕਸ਼ਮੀਰਾ ਸਿੰਘ ਜੀ ਗੁ:ਸਿੱਧਸਰ ਸਾਹਿਬ ਅਲੋਹਰਾ (ਨਾਭਾ), ਬਾਬਾ ਅਮਰੀਕ ਸਿੰਘ ਜੀ ਕਾਰਸੇਵਾ ਪਟਿਆਲੇ ਵਾਲੇ, ਬਾਬਾ ਪਰਮਜੀਤ ਸਿੰਘ ਜੀ ਹੰਸਲੀ ਵਾਲੇ, ਬਾਬਾ ਗੁਲਜ਼ਾਰ ਸਿੰਘ ਜੀ ਕਾਰਸੇਵਾ ਦਿੱਲੀ ਵਾਲੇ (ਗੁਰਦੁਆਰਾ ਫਤਹਿਗੜ੍ਹ ਸਾਹਿਬ), ਜਥੇਦਾਰ ਬਾਬਾ ਬਹਾਦਰ ਸਿੰਘ ਜੀ ਬਾਬਾ ਬਿਕਰਮ ਸਿੰਘ ਜੀ ਗੁ:ਥੇਹ ਸਾਹਿਬ ਧੂੰਦਾ (ਨਿਰਮਲੇ) ਬਾਬਾ ਮੁਖਤਿਆਰ ਸਿੰਘ ਜੀ ਕਾਰਸੇਵਾ ਝੰਡੇਰ, ਬਾਬਾ ਨੰਦ ਸਿੰਘ ਜੀ ਬਾਬਾ ਬਿਧੀ ਚੰਦ ਦਲ ਮੁੰਡਾਪਿੰਡ, ਬਾਬਾ ਬੰਤਾ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ ਕਾਰਸੇਵਾ ਗੁਰਪੁਰੀ ਸਰਹਾਲੀ ਸਾਹਿਬ, ਬਾਬਾ ਸਰਦਾਰਾ ਸਿੰਘ ਜੀ ਕਾਰਸੇਵਾ ਛਾਪੜੀ ਸਾਹਿਬ, ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਬੋਪਾਰਾਏ (ਅੰਮ੍ਰਿਤਸਰ), ਬਾਬਾ ਮੇਜਰ ਸਿੰਘ ਜੀ ਮਾਂਗਾਸਰਾਏ (ਅੰਮ੍ਰਿਤਸਰ), ਬਾਬਾ ਅਮਰ ਸਿੰਘ ਜੱਬੋਵਾਲ (ਅੰਮ੍ਰਿਤਸਰ), ਬਾਬਾ ਸੁਰਜਣ ਸਿੰਘ ਬੁਤਾਲਾ (ਅੰਮ੍ਰਿਤਸਰ), ਬਾਬਾ ਜਸਵੰਤ ਸਿੰਘ ਗੁ:ਢਾਲਸਰ ਦੋਲੋਨੰਗਲ, ਭਾਈ ਜਤਿੰਦਰ ਸਿੰਘ ਜੀ ਪ੍ਰਧਾਨ ਕਲਗੀਧਰ ਸਭਾ, ਬਾਬਾ ਬਕਾਲਾ, ਭਾਈ ਪ੍ਰਭਜੀਤ ਸਿੰਘ ਜੀ ਪ੍ਰਧਾਨ ਗੁਰਮਤਿ ਪ੍ਰਚਾਰ ਨਾਭਾ, ਬਾਬਾ ਬਲਜਿੰਦਰ ਸਿੰਘ ਜੀ ਡੇਰਾ ਬਾਬਾ ਸੰਤੋਖ ਸਿੰਘ ਜੀ ਸ਼ੁਰਾਪੁਰ ਵਾਲੇ, ਬਾਬਾ ਹਰਦੀਪ ਸਿੰਘ ਜੀ ਡੇਰਾ ਰਾੜਾ ਸਾਹਿਬ, ਬਾਬਾ ਆਤਮਾ ਸਿੰਘ ਜੀ ਡੇਰਾ ਭੂਰੀ ਵਾਲੇ, ਬਾਬਾ ਹਰਨੇਕ ਸਿੰਘ ਜੀ ਡੇਰਾ ਨਸਲਪੁਰ ਵਾਲੇ, ਬਾਬਾ ਦਰਬਾਰਾ ਸਿੰਘ ਜੀ ਡੇਰਾ ਪਿੰਡ ਮਹਦੀਆ, ਬਾਬਾ ਬਲਬੀਰ ਸਿੰਘ ਡੇਰਾ ਸਿਹੋੜੇ ਵਾਲੇ, ਬਾਬਾ ਭਿੰਦਰ ਸਿੰਘ ਡੇਰਾ ਬਾਬਾ ਸ੍ਰੀ ਚੰਦ ਵਾਲੇ, ਬਾਬਾ ਬਲਵਿੰਦਰ ਸਿੰਘ ਜੀ ਡੇਰਾ ਬਾਬਾ ਬਲਵਿੰਦਰ ਸਿੰਘ ਨੇੜੇ ਜੋਤੀ ਸਰੂਪ ਸਾਹਿਬ, ਸੰਤ ਹਰੀ ਸਿੰਘ ਜੀ ਡੇਰਾ ਰੰਧਾਵੇ ਵਾਲਿਆਂ ਦਾ, ਬਾਬਾ ਅਜੈਬ ਸਿੰਘ ਜੀ ਕਾਰ ਸੇਵਾ ਮੱਖਣ ਵਿੰਡੀ, ਬਾਬਾ ਮਨਮੋਹਣ ਸਿੰਘ ਜੀ, ਗੁ:ਬੀਰ ਸਿੰਘ ਜੀ ਭੰਗਾਨੀ, ਸੰਤ ਬਾਬਾ ਕ੍ਰਿਪਾਲ ਦਾਸ ਜੀ ਸਰਹਾਨਾ ਵਾਲੇ, ਬਾਬਾ ਸਵਿੰਦਰ ਸਿੰਘ ਜੀ ਟਾਹਲੀ ਸਾਹਿਬ, ਬਾਬਾ ਸੱਜਣ ਸਿੰਘ ਗੁ:ਬੇਰ ਸਾਹਿਬ ਬੋਧਰਾਏ, ਬਾਬਾ ਮੁਹਤੇਜ ਸਿੰਘ ਖਜਾਨਾ, ਬਾਬਾ ਕਰਨੈ ਸਿੰਘ ਜੀ ਭੇਗੇ ਵਾਲ, ਮਾਸਟਰ ਅਵਤਾਰ ਸਿੰਘ ਜੀ ਬਾਬਾ ਬੁੱਢਾ ਸਾਹਿਬ ਜੀ, ਸ. ਸੁਖਵੰਤ ਸਿੰਘ ਜੀ ਜਥਾ ਇਸ਼ਨਾਨ ਰਾਮਦਾਸ, ਸ. ਸਵਿੰਦਰ ਸਿੰਘ ਜੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਾਮਦਾਸ, ਸ. ਅਵਤਾਰ ਸਿੰਘ ਗੁਰੂ ਨਾਨਕ ਸੇਵਕ ਜਥਾ ਰਾਮਦਾਸ, ਸ. ਗੁਰਦੀਪ ਸਿੰਘ ਨਿਹੰਗ ਸਿੰਘ ਜਥੇਬੰਦੀ ਰਾਮਦਾਸ, ਸ. ਇੰਦਰਜੀਤ ਸਿੰਘ, ਬਾਬਾ ਸਰਬਜੀਤ ਸਿੰਘ ਉਦਾਸੀਏ, ਬਾਬਾ ਬਲਵਿੰਦਰ ਸਿੰਘ ਨਾਨਕਸਰੀਏ, ਹੰਸ ਦਾਸ ਡੇਰਾ ਉਦਾਸੀਨ ਵੱਡਾ ਅਖਾੜਾ, ਹਰਜਸ ਡੇਰਾ ਉਦਾਸੀਨ, ਗੁਰਮੇਲ ਸਿੰਘ ਠਾਠ ਨਾਨਕਸਰ, ਪ੍ਰਭਜੋਤ ਸਿਘ ਡੇਰਾ ਬਾਬਾ ਮਸਤਾਨ ਸਿੰਘ, ਬਾਬਾ ਪ੍ਰੀਤਮ ਸਿੰਘ ਜੀ ਡੇਰਾ ਕਾਰਸੇਵਾ ਦਿੱਲੀ ਵਾਲੇ, ਬਾਬਾ ਸੁਖਦੇਵ ਸਿੰਘ ਜੀ ਡੇਰਾ ਬਾਬਾ ਰੂਸੀਵਾਲੇ, ਬਾਬਾ ਮੱਖਣ ਸਿੰਘ ਜੀ ਬਾਬਾ ਬਕਾਲਾ ਸਾਹਿਬ, ਬਾਬਾ ਗੱਜਣ ਸਿੰਘ ਬਾਬਾ ਬਕਾਲਾ ਸਾਹਿਬ, ਬਾਬਾ ਹਰਨਾਮ ਸਿੰਘ ਮਹਿਤਾ, ਬਾਬਾ ਘੇਲਾ ਸਿੰਘ ਜੀ ਸਰਹਾਲੀ ਕਲਾਂ, ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ, ਬਾਬਾ ਮੇਜਰ ਸਿੰਘ ਜੀ ਮਾਂਗਾਸਰਾਏ, ਬਾਬਾ ਅਮਰ ਸਿੰਘ ਜੀ, ਜੱਬੇਵਾਲ, ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ, ਬਾਬਾ ਸੁਰਜਨ ਸਿੰਘ ਜੀ ਡੇਰਾ ਬਾਬਾ ਨੱਥਾ ਸਿੰਘ ਜੀ, ਬਾਬਾ ਜਸਵੰਤ ਸਿੰਘ ਜੀ ਗੁ:ਢਾਬਸਰ ਸਾਹਿਬ, ਭਾਈ ਜਸਵਿੰਦਰ ਸਿੰਘ ਜੀ ਬਾਬਾ ਬਕਾਲਾ ਸਾਹਿਬ, ਭਾਈ ਪ੍ਰਭਜੀਤ ਸਿੰਘ ਜੀ ਬਾਬਾ ਬਕਾਲਾ ਸਾਹਿਬ, ਮਾਸਟਰ ਇਕਬਾਲ ਸਿੰਘ ਜੀ ਬਾਬਾ ਬਕਾਲਾ ਸਾਹਿਬ, ਬਾਬਾ ਗੁਰਮੇਲ ਸਿੰਘ, ਭਗਤ ਮਿਲਖਾ ਸਿੰਘ ਜੀ, ਸ. ਸਾਹਿਬ ਸ੍ਰੀ ਸਿੰਘ ਸਭਾ ਫਿਰੋਜ਼ਪੁਰ, ਸ੍ਰੀ ਅਕਾਲਗੜ੍ਹ ਸੁਸਾਇਟੀ, ਮਾਤਾ ਸਾਹਿਬ ਕੌਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁ: ਫਿਰੋਜ਼ਪੁਰ, ਪ੍ਰਧਾਨ ਖਾਲਸਾ, ਬਾਬਾ ਗੁਰਨਾਮ ਸਿੰਘ ਜੀ, ਸ. ਹਰਪਾਲ ਸਿੰਘ, ਬਾਬਾ ਗੱਫਾ ਸਿੰਘ ਗੁ:ਭਾੜੀ ਸਾਹਿਬ, ਬਾਬਾ ਹਰਜਿੰਦਰ ਸਿੰਘ ਜੀ ਗੁ:ਭਾਈ ਸੰਗਤ ਸਿੰਘ ਜੀ, ਬਾਬਾ ਮਨਜੀਤ ਸਿੰਘ ਜੀ ਗੁ:ਨਾਨਕਸਰ ਠਾਠ, ਸ. ਗੁਰਮੀਤ ਸਿਘ ਜੀ ਬੁੰਗਾ ਸਾਹਿਬ, ਸੰਤ ਹਰਦੇਵ ਸਿੰਘ ਜੀ ਗੁ:ਪੰਜ ਪਿਆਰੇ ਸਾਹਿਬ, ਬਾਬਾ ਕਰਮ ਸਿੰਘ ਜੀ, ਗੁ:ਬੀਬੀ ਸ਼ਰਨ ਕੌਰ ਜੀ, ਸੰਤ ਪ੍ਰਭਦਾਸ ਜੀ ਡੇਰਾ ਬਾਬਾ ਬੁੱਧ ਦਾਸ ਜੀ, ਭਾਈ ਅਮਰਜੀਤ ਸਿੰਘ ਜੀ ਗੁ:ਰਣਜੀਤਗੜ੍ਹ ਸਾਬਿ ਜੀ, ਸੰਤ ਬਾਬਾ ਤਰਲੋਕ ਸਿੰਘ ਜੀ ਗੁ:ਨਰੈਣ ਪੁਰੀ ਹਮੀਰਾ, ਸੰਤ ਬਾਬਾ ਬਖਸ਼ੀਸ਼ ਸਿੰਘ ਜੀ, ਸੰਤ ਬਾਬਾ ਸੁਲੱਖਣ ਸਿੰਘ ਜੀ ਘੁਗਬੇਟ, ਸੰਤ ਬਾਬਾ ਨਿਰਮਲ ਸਿੰਘ ਜੀ ਬੂੜੇਵਾਲ, ਸੰਤ ਬਾਬਾ ਸ਼ਮਸ਼ੇਰ ਸਿੰਘ ਜੀ ਨਰੈਣਗੜ੍ਹ ਸੰਗੋਜਲਾ, ਸੰਤ ਬਾਬਾ ਮਨਜੀਤ ਸਿੰਘ ਗੁ:ਗੁਰੂ ਨਾਨਕ ਨਗਰ ਡੋਗਰਾਵਾਲਾ ਆਦਿ ਹਾਜ਼ਰ ਸਨ।