ਅੰਮ੍ਰਿਤਸਰ : 31 ਮਾਰਚ (      ) ਸ੍ਰ: ਅੰਗਰੇਜ਼ ਸਿੰਘ ਅਕਾਊਂਟੈਂਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰ: ਅਵਤਾਰ ਸਿੰਘ ਟੌਹੜਾ ਗੁਰਦੁਆਰਾ ਇੰਸਪੈਕਟਰ ਸੈਕਸ਼ਨ (85) ਤੇ ਸ੍ਰ: ਮੁਖਤਾਰ ਸਿੰਘ ਡਰਾਈਵਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੇਵਾ ਮੁਕਤੀ ਸਮੇਂ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਸ੍ਰ: ਦਲਮੇਘ ਸਿੰਘ ਤੇ ਸ੍ਰ: ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਸ੍ਰ: ਅੰਗਰੇਜ਼ ਸਿੰਘ ਅਕਾਊਂਟੈਂਟ 36 ਸਾਲ, ਸ੍ਰ: ਅਵਤਾਰ ਸਿੰਘ ਟੌਹੜਾ ਗੁਰਦੁਆਰਾ ਇੰਸਪੈਕਟਰ 32 ਸਾਲ ਅਤੇ ਸ੍ਰ: ਮੁਖਤਾਰ ਸਿੰਘ ਡਰਾਈਵਰ 15 ਸਾਲ ਗੁਰੂ ਘਰ ਦੀ ਸੇਵਾ ਕਰਨ ਉਪਰੰਤ ਅੱਜ ਸੇਵਾ ਮੁਕਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾ ਮੁਲਾਜ਼ਮਾ ਨੇ ਆਪਣੇ ਜਿੰਮੇ ਲੱਗੀ ਸੇਵਾ ਪੂਰੀ ਤਨਦੇਹੀ, ਲਗਨ ਤੇ ਮਿਹਨਤ ਨਾਲ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸੇਵਾ ਮੁਕਤੀ ਦਾ ਸਮਾਂ ਤਾਂ ਹਰ ਇਨਸਾਨ ਤੇ ਆਉਂਦਾ ਹੈ ਪਰੰਤੂ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੀਤੀ ਸੇਵਾ ਦੂਸਰਿਆਂ ਲਈ ਮਿਸਾਲ ਬਣਦੀ ਹੈ। ਇਨ੍ਹਾਂ ਤਿੰਨਾ ਅਧਿਕਾਰੀਆਂ ਨੂੰ ਸ੍ਰ: ਮੋਹਨ ਸਿੰਘ ਬੰਗੀਂ ਅੰਤ੍ਰਿੰਗ ਮੈਂਬਰ, ਸ੍ਰ: ਦਲਮੇਘ ਸਿੰਘ ਤੇ ਸ੍ਰ: ਮਨਜੀਤ ਸਿੰਘ ਸਕੱਤਰ ਅਤੇ ਸ੍ਰ: ਪ੍ਰਤਾਪ ਸਿੰਘ ਮੈਨੇਜਰ ਨੇ ਸੇਵਾ ਮੁਕਤੀ ਸਮੇਂ ਗੁਰੂ ਘਰ ਦਾ ਸਿਰੋਪਾਓ, ਲੋਈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਸ੍ਰ: ਦਿਲਜੀਤ ਸਿੰਘ ਬੇਦੀ, ਸ੍ਰ: ਹਰਭਜਨ ਸਿੰਘ ਮਨਾਵਾਂ, ਸ੍ਰ: ਮਹਿੰਦਰ ਸਿੰਘ ਆਹਲੀ, ਸ੍ਰ: ਰਣਜੀਤ ਸਿੰਘ ਤੇ ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ ਐਡੀ: ਸਕੱਤਰ, ਸ੍ਰ: ਸੰਤੋਖ ਸਿੰਘ, ਸ੍ਰ: ਸਕੱਤਰ ਸਿੰਘ, ਸ੍ਰ: ਸੁਖਦੇਵ ਸਿੰਘ ਤਲਵੰਡੀ ਤੇ ਸ੍ਰ: ਜਸਵਿੰਦਰ ਸਿੰਘ ਦੀਨਪੁਰ ਮੀਤ ਸਕੱਤਰ, ਸ੍ਰ: ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ੍ਰ: ਸਤਨਾਮ ਸਿੰਘ ਸੁਪ੍ਰਿੰਟੈਂਡੈਂਟ, ਸ੍ਰ: ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ, ਸ੍ਰ: ਨਿਰਮਲ ਸਿੰਘ, ਸ੍ਰ: ਅਮਰਜੀਤ ਸਿੰਘ, ਸ੍ਰ: ਹਰਜੀਤ ਸਿੰਘ ਲਾਲੂ ਘੁੰਮਣ, ਸ੍ਰ: ਸਤਨਾਮ ਸਿੰਘ ਇੰਚਾਰਜ ਫਲਾਇੰਗ, ਸ੍ਰ: ਤੇਜਿੰਦਰ ਸਿੰਘ ਐਡੀ: ਚੀਫ਼, ਸ੍ਰ: ਗੁਲਜ਼ਾਰ ਸਿੰਘ ਚੀਫ਼ (87), ਸ੍ਰ: ਜਸਵਿੰਦਰ ਸਿੰਘ ਦੀਪ ਇੰਚਾਰਜ, ਸ੍ਰ: ਜਤਿੰਦਰ ਸਿੰਘ, ਸ੍ਰ: ਬਿਅੰਤ ਸਿੰਘ ਅਨੰਦਪੁਰੀ, ਸ੍ਰ: ਮਹਿੰਦਰ ਸਿੰਘ ਤੇ ਸ੍ਰ: ਸੁਖਰਾਜ ਸਿੰਘ ਐਡੀ: ਮੈਨੇਜਰ, ਸ੍ਰ: ਜਤਿੰਦਰ ਸਿੰਘ ਲਾਲੀ, ਸ੍ਰ: ਪ੍ਰਮਜੀਤ ਸਿੰਘ ਮੀਤ ਮੈਨੇਜਰ, ਸ੍ਰ: ਰਜਵੰਤ ਸਿੰਘ ਤੇ ਸ੍ਰ: ਗੋਪਾਲ ਸਿੰਘ ਇੰਟਰਨਲ ਆਡੀਟਰ, ਸ੍ਰ: ਪਰਉਪਕਾਰ ਸਿੰਘ ਤੇ ਸ. ਗੁਰਦੀਪ ਸਿੰਘ ਅਕਾਊਂਟੈਂਟ, ਸ੍ਰ: ਪਰਮਜੀਤ ਸਿੰਘ, ਸ੍ਰ: ਸਰਦੂਲ ਸਿੰਘ ਧਾਰੜ ਤੇ ਸ੍ਰ: ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।