21-06-2015-3ਅੰਮ੍ਰਿਤਸਰ : 21 ਜੂਨ ( ) ਪ੍ਰਸਿਧ ਸਮਾਜ ਸੇਵਕ ਤੇ ਉੱਘੇ ਸਾਹਿਤਕਾਰ ਸ੍ਰ: ਹਰਜੀਤ ਸਿੰਘ ਬੇਦੀ ਦੀ ਅੰਤਿਮ ਅਰਦਾਸ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਹੋਈ। ਭਾਈ ਗਗਨਦੀਪ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਵੈਰਾਗਮਈ ਬਾਣੀ ਦਾ ਕੀਰਤਨ ਕੀਤਾ। ਅਰਦਾਸ ਭਾਈ ਕੁਲਵਿੰਦਰ ਸਿੰਘ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ। ਉਨ੍ਹਾਂ ਦੀ ਅੰਤਿਮ ਅਰਦਾਸ ‘ਚ ਰਾਜਨੀਤਕ, ਸਮਾਜਿਕ, ਧਾਰਮਿਕ ਸਖਸ਼ੀਅਤਾਂ ਦੇ ਇਲਾਵਾ ਸਾਹਿਤ ਜਗਤ ਦੀਆਂ ਨਾਮਵਰ ਹਸਤੀਆਂ ਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋਏ।
ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ੍ਰ: ਹਰਜੀਤ ਸਿੰਘ ਬੇਦੀ ਨਾਮਵਾਰ ਸਾਹਿਤਕਾਰ ਸਵਰਗਵਾਸੀ ਬੇਦੀ ਲਾਲ ਸਿੰਘ ਦੇ ਸਪੁੱਤਰ, ਡਾ: ਹਰਚੰਦ ਸਿੰਘ ਬੇਦੀ ਤੇ ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਦੇ ਵੱਡੇ ਭਰਾਤਾ ਸਨ। ਉਨ੍ਹਾਂ ਕਿਹਾ ਕਿ ਜੋ ਤਾਲੀਮ ਪ੍ਰਸਿੱਧ ਕੌਮੀ ਸਾਹਿਤਕਾਰ ਬੇਦੀ ਲਾਲ ਸਿੰਘ ਨੇ ਆਪਣੇ ਬੱਚਿਆਂ ਨੂੰ ਦਿੱਤੀ ਉਸੇ ਤੇ ਚੱਲਦੇ ਹੋਏ ਉਨ੍ਹਾਂ ਸਾਹਿਤ ਜਗਤ ਰਾਹੀਂ ਸਮਾਜ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਸ੍ਰ: ਹਰਜੀਤ ਸਿੰਘ ਬੇਦੀ ਇਕ ਇੰਜੀਨੀਅਰ ਹੋਣ ਦੇ ਨਾਲ-ਨਾਲ ਚੰਗੇ ਲੇਖਕ ਵੀ ਸਨ ਤੇ ਉਨ੍ਹਾਂ ਚਾਰ ਵੱਡਮੁੱਲੀਆਂ ਪੁਸਤਕਾਂ ਲਿਖ ਕੇ ਸਾਹਿਤ ਜਗਤ ਅਤੇ ਆਪਣੇ ਪਿਤਾ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਬੇਦੀ ਲਾਲ ਸਿੰਘ ਦੇ ਸਪੁੱਤਰ ਡਾ: ਹਰਚੰਦ ਸਿੰਘ ਤੇ ਸ੍ਰ: ਦਿਲਜੀਤ ਸਿੰਘ ਬੇਦੀ ਪੰਥ ਅਤੇ ਸਮਾਜ ਦੀ ਸੇਵਾ ਆਪਣੀਆਂ ਲਿਖਤਾਂ ਰਾਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰ: ਦਿਲਜੀਤ ਸਿੰਘ ਬੇਦੀ ਨੂੰ ਬਹੁਤ ਹੀ ਮਹੱਤਵ ਪੂਰਨ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਜੋ ਉਹ ਬਾਖੂਬੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰੀਰਕ ਤੌਰ ਤੇ ਸ੍ਰ: ਹਰਜੀਤ ਸਿੰਘ ਬੇਦੀ ਭਾਵੇਂ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ ਪਰ ਸਾਹਿਤ ਜਗਤ ਦੀ ਜੋ ਸੇਵਾ ਉਹ ਕਰ ਗਏ ਹਨ ਉਸ ਲਈ ਸਦਾ ਹੀ ਸਾਡੇ ਦਰਮਿਆਨ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਵਡਮੁੱਲੀਆਂ ਲਿਖਤਾਂ ਰਾਹੀਂ ਸਮਾਜ ਹਮੇਸ਼ਾਂ ਹੀ ਉਨ੍ਹਾਂ ਨੂੰ ਯਾਦ ਰੱਖੇਗਾ।ਜਥੇਦਾਰ ਅਵਤਾਰ ਸਿੰਘ ਦੇ ਇਲਾਵਾ ਸਵਰਗੀ ਸ੍ਰ: ਹਰਜੀਤ ਸਿੰਘ ਬੇਦੀ ਨੂੰ ਸ੍ਰ: ਇੰਦਰਜੀਤ ਸਿੰਘ ਬਾਸਰਕੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇਹਾਤੀ, ਸ੍ਰ: ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਸਮੇਂ ਦੀ ਘਾਟ ਹੋਣ ਕਾਰਣ ਬਹੁਤ ਸਾਰੀਆਂ ਨਾਮਵਰ ਹਸਤੀਆਂ ਸ਼ਰਧਾਂਜਲੀ ਭੇਟ ਕਰਨ ਤੋਂ ਰਹਿ ਗਈਆਂ। ਸ੍ਰ: ਹਰਜੀਤ ਸਿੰਘ ਬੇਦੀ ਦੀ ਅੰਤਿਮ ਅਰਦਾਸ ਸਮੇਂ ਸ੍ਰ: ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਸ੍ਰ: ਪ੍ਰਕਾਸ਼ ਸਿੰਘ ਮਾਨ ਜਨਰਲ ਸਕੱਤਰ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਡਾ: ਰਾਜ ਕੁਮਾਰ ਵੇਰਕਾ ਵਾਈਸ ਚੇਅਰਮੈਨ ਨੈਸ਼ਨਲ ਕਮਿਸ਼ਨ ਆਫ਼ ਸ਼ੈਡਿਊਲਡ ਕਾਸਟ, ਸ੍ਰ: ਤਰਲੋਚਨ ਸਿੰਘ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਵੱਲੋਂ ਸ੍ਰ: ਹਰਪਾਲ ਸਿੰਘ ਚੀਕਾ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਬਾਬਾ ਬਲਬੀਰ ਸਿੰਘ ੯੬ ਕਰੋੜੀ ਮੁਖੀ ਬੁੱਢਾ ਦਲ ਵੱਲੋਂ ਭਾਈ ਭਗਤ ਸਿੰਘ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਪ੍ਰਧਾਨ ਇਸਤਰੀ ਅਕਾਲੀ ਦਲ, ਸ੍ਰ: ਗੁਰਚਰਨ ਸਿੰਘ ਗਰੇਵਾਲ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਸ੍ਰ: ਦਿਸ਼ਾ ਦੀਪ ਸਿੰਘ ਅਤੇ ਡਾ: ਤੇਜਵੰਤ ਸਿੰਘ ਮਾਨ ਪ੍ਰਧਾਨ ਕੇਂਦਰੀ ਲੇਖਕ ਸਭਾ ਵੱਲੋਂ ਭੇਜੇ ਸ਼ੋਕ ਮਤੇ ਵੀ ਪੜ੍ਹੇ ਗਏ। ਇਸ ਤੋਂ ਪਹਿਲਾਂ ਬਾਬਾ ਬਲਬੀਰ ਸਿੰਘ ਨਿਹੰਗ ਮੁਖੀ ਬੁੱਢਾ ਦਲ ਸ੍ਰੀ ਅਖੀਡਪਾਠ ਸਾਹਿਬ ਦੇ ਭੋਗ ਸਮੇਂ ਸ੍ਰ: ਦਿਲਜੀਤ ਸਿੰਘ ਬੇਦੀ ਨਾਲ ਸ਼ੋਕ ਪ੍ਰਗਟ ਕਰਕੇ ਆਏ। ਅਖੀਰ ਵਿੱਚ ਡਾ: ਹਰਚੰਦ ਸਿੰਘ ਬੇਦੀ ਨੇ ਸ਼ੋਕ ਸਮਾਗਮ ਵਿੱਚ ਪਹੁੰਚੀਆਂ ਪ੍ਰਸਿੱਧ ਨਾਮਵਰ ਹਸਤੀਆਂ ਤੇ ਗੁਰੂ ਕੀ ਸਾਧ ਸੰਗਤ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਸ੍ਰ: ਹਰਭਜਨ ਸਿੰਘ ਵਕਤਾ ਨੇ ਨਿਭਾਈ। ਗੁਰੂ ਕੇ ਲੰਗਰ ਅਤੁੱਟ ਵਰਤੇ।
ਇਸ ਮੌਕੇ ਨਾਮਵਰ ਹਸਤੀਆਂ ਵਿੱਚ ਸ੍ਰ: ਰਤਨ ਸਿੰਘ ਜੱਫਰਵਾਲ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਰਣਜੀਤ ਸਿੰਘ ਤੇ ਸ੍ਰ: ਬਿਜੈ ਸਿੰਘ ਵਧੀਕ ਸਕੱਤਰ, ਸ੍ਰ: ਜਗਜੀਤ ਸਿੰਘ, ਸ੍ਰ: ਜਸਵਿੰਦਰ ਸਿੰਘ ਦੀਨਪੁਰ ਤੇ ਗੁਰਚਰਨ ਸਿੰਘ ਮੀਤ ਸਕੱਤਰ, ਸ੍ਰ: ਸਤਬੀਰ ਸਿੰਘ ਸਾਬਕਾ ਸਕੱਤਰ, ਸ੍ਰ: ਜੋਗਿੰਦਰ ਸਿੰਘ ਅਦਲੀਵਾਲ ਸਕੱਤਰ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਐਂਡ ਮੈਡੀਕਲ ਸਾਇੰਸਿਜ਼, ਸ੍ਰ: ਪ੍ਰਤਾਪ ਸਿੰਘ ਮੈਨੇਜਰ, ਸ੍ਰ: ਜਤਿੰਦਰ ਸਿੰਘ ਐਡੀ: ਮੈਨੇਜਰ, ਸ੍ਰ: ਜਸਵਿੰਦਰ ਸਿੰਘ ਦੀਪ ਇੰਚਾਰਜ, ਸ੍ਰ: ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਸ੍ਰ: ਗੁਰਿੰਦਰ ਸਿੰਘ ਨਿਜੀ ਸਹਾਇਕ, ਸ੍ਰ: ਜਸਪਾਲ ਸਿੰਘ ਮੈਨੇਜਰ, ਸ੍ਰ: ਗੁਰਤਿੰਦਰ ਪਾਲ ਸਿੰਘ ਮੈਨੇਜਰ ਗੁ: ਕੰਧ ਸਾਹਿਬ,ਸ੍ਰ: ਰਜਿੰਦਰ ਸਿੰਘ ਮੈਨੇਜਰ ਗੁ: ਗੁਰੂਸਰ ਸਤਲਾਣੀ,ਸ੍ਰ: ਹਰਭਜਨ ਸਿੰਘ ਮੈਨੇਜਰ ਗੁ: ਲੋਹਗੜ੍ਹ ਦੀਨੇ, ਸ੍ਰ: ਜਗਦੀਸ਼ ਸਿੰਘ ਗੁ: ਬੁਰਜ ਸਾਹਿਬ ਧਾਰੀਵਾਲ, ਸ੍ਰ: ਸੁਬੇਗ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸ੍ਰੀ ਤਰਨ-ਤਾਰਨ ਸਾਹਿਬ, ਸ੍ਰ: ਪ੍ਰਮਜੀਤ ਸਿੰਘ ਮੈਨੇਜਰ ਬੀੜ ਬਾਬਾ ਬੁੱਢਾ ਸਾਹਿਬ, ਡਾ: ਬਲਵੰਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਸ੍ਰ: ਜਤਿੰਦਰ ਸਿੰਘ ਮੰਡ ਸੁਪ੍ਰਿੰਟੈਂਡੈਂਟ ਪੁਲੀਸ, ਸ੍ਰ: ਗੁਰਪ੍ਰੀਤ ਸਿੰਘ ਕਰਨਾਲ, ਸ੍ਰ: ਗੁਰਦੇਵ ਸਿੰਘ ਪੁਰੀ, ਸ੍ਰ: ਸੋਹਨ ਸਿੰਘ ਪੁਰੀ, ਸ੍ਰ: ਅਜੀਤ ਸਿੰਘ, ਸ੍ਰ: ਬਲਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਸ੍ਰ: ਮੁਖਤਾਰ ਸਿੰਘ ਮੈਨੇਜਰ ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ, ਸ੍ਰ: ਹਰਜਿੰਦਰ ਸਿੰਘ ਮੈਨੇਜਰ ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ, ਸ੍ਰ: ਕਰਮਜੀਤ ਸਿੰਘ ਇੰਚਾਰਜ, ਭਾਈ ਅਜਾਇਬ ਸਿੰਘ ਅਭਿਆਸੀ, ਸ੍ਰ: ਸੁਲੱਖਣ ਸਿੰਘ ਮੈਨੇਜਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਸ੍ਰ: ਮਲਕੀਤ ਸਿੰਘ ਬਹਿੜਵਾਲ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’, ਸ੍ਰ: ਅਜਾਇਬ ਸਿੰਘ ਸਾਬਕਾ ਮੀਤ ਸਕੱਤਰ, ਕਾਮਰੇਡ ਬਲਦੇਵ ਸਿੰਘ ਵੇਰਕਾ, ਸ੍ਰ: ਸੁਰਜੀਤ ਸਿੰਘ ਰਾਹੀ, ਡਾ: ਧਰਮ ਸਿੰਘ, ਸ੍ਰ: ਹਰਭਜਨ ਸਿੰਘ ਬਾਜਵਾ, ਸ੍ਰ: ਪ੍ਰਕਾਸ਼ ਸਿੰਘ ਮਾਨ ਜਨਰਲ ਸਕੱਤਰ, ਕੇਵਲ ਧਾਲੀਵਾਲ ਪ੍ਰਧਾਨ ਵਿਰਸਾ ਵਿਹਾਰ, ਸ੍ਰ: ਦੀਪ ਦਵਿੰਦਰ ਸਿੰਘ, ਡਾ: ਆਇਆ ਸਿੰਘ, ਸ੍ਰ: ਨਰਿੰਦਰ ਸਿੰਘ ਧੰਜਲ, ਸ੍ਰ: ਚਰਨਜੀਤ ਸਿੰਘ ਸ਼ਰਮਾ, ਮਾਸਟਰ ਮਦਨ ਲਾਲ, ਸ੍ਰ: ਮਨਜੀਤ ਸਿੰਘ ਤਹਿਸੀਲਦਾਰ, ਪੱਤਰਕਾਰ ਭਾਈਚਾਰੇ ਵਿਚੋਂ ਸ੍ਰੀ ਦੀਪਕ ਸ਼ਰਮਾ ਜੀ ਨਿਊਜ਼, ਸ੍ਰ: ਅਵਤਾਰ ਸਿੰਘ ਅਹੂਜਾ ਦੈਨਿਕ ਸਵੇਰਾ, ਸ੍ਰੀ ਅਸ਼ੋਕ ਨੀਰ ਦੈਨਿਕ ਜਾਗਰਣ, ਸ੍ਰ: ਸੁਖਵਿੰਦਰਜੀਤ ਸਿੰਘ ਬਹੋੜੂ ਪੰਜਾਬੀ ਜਾਗਰਣ, ਸ੍ਰ: ਜਸਵੰਤ ਸਿੰਘ ਜੱਸ ਅਜੀਤ, ਸ੍ਰ: ਗੁਰਦਿਆਲ ਸਿੰਘ ਚੜ੍ਹਦੀਕਲਾ, ਸ੍ਰ: ਨਿਰਮਲ ਸਿੰਘ ਚੌਹਾਨ ਅਕਾਲੀ ਪੱਤਰਕਾ, ਸ੍ਰ: ਮੋਤਾ ਸਿੰਘ ਅੱਜ ਦੀ ਆਵਾਜ਼, ਸ੍ਰੀ ਵਿਪਨ ਕੁਮਾਰ ਪੀ ਟੀ ਸੀ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।