Mataਪ੍ਰੀਵਾਰ ਵਾਲੇ ਜਾਂ ਰਿਸ਼ਤੇਦਾਰ ਖਬਰ ਦੇਖਣ ਤੇ ਤੁਰੰਤ ਥਾਣਾ ਗਲਿਆਰਾ ਦੀ ਪੁਲੀਸ ਜਾਂ ਕਸ਼ਮੀਰ ਸਿੰਘ ਸੁਪਰਵਾਈਜ਼ਰ ਪ੍ਰੀਕਰਮਾ ਨਾਲ ਸੰਪਰਕ ਕਰਨ
ਅੰਮ੍ਰਿਤਸਰ 7 ਮਾਰਚ (        ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਬਜ਼ੁਰਗ ਮਾਤਾ ਜੀ ਜਿਨ੍ਹਾਂ ਦੀ ਉਮਰ ਲਗਭਗ ੬੫ ਤੋਂ ੭੦ ਸਾਲ ਤੱਕ ਹੋ ਸਕਦੀ ਹੈ, ਦਰਸ਼ਨ ਕਰਨ ਉਪਰੰਤ ਅਚਾਨਕ ਅਕਾਲ ਚਲਾਣਾ ਕਰ ਗਏ ਹਨ।ਇਨ੍ਹਾਂ ਦਾ ਰੰਗ ਕਣਕ ਵਿੰਨਾ ਹੈ ਤੇ ਇਨ੍ਹਾਂ ਨੇ ਗਰੇ ਕਲਰ ਦੀ ਸਲਵਾਰ ਕਮੀਜ ਤੇ ਚੁੰਨੀ ਲਈ ਹੈ ਜਿਸ ਤੇ ਫੁੱਲਾਂ ਦੀ ਕਢਾਈ ਕੱਢੀ ਹੈ।ਪੁਲੀਸ ਤਫਤੀਸ਼ ਵਿੱਚ ਖਬਰ ਲਿਖੇ ਜਾਣ ਤੱਕ ਇਨ੍ਹਾਂ ਦੇ ਥਾਂ-ਟਿਕਾਣੇ ਦਾ ਪਤਾ ਨਹੀਂ ਲੱਗ ਸਕਿਆ।ਇਨ੍ਹਾਂ ਦੀ ਮ੍ਰਿਤਕ ਦੇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਗਲਿਆਰਾ ਪੁਲੀਸ ਨੂੰ ਸੌਂਪ ਦਿੱਤੀ ਗਈ ਹੈ।
ਥਾਣਾ ਗਲਿਆਰਾ ਦੀ ਪੁਲੀਸ ਵੱਲੋਂ ਇਨ੍ਹਾਂ ਦੀ ਦੇਹ ਸਿਵਲ ਹਸਪਤਾਲ ਵਿਖੇ ਤਫਤੀਸ਼ ਲਈ ਰਖਾ ਦਿੱਤੀ ਗਈ ਹੈ।ਗਲਿਆਰਾ ਪੁਲੀਸ ਦੇ ਏ ਐਸ ਆਈ ਸ. ਸੱਤਪਾਲ ਸਿੰਘ ਨੇ ਦੱਸਿਆ ਕਿ ੭੨ ਘੰਟੇ ਤੱਕ ਅਗਰ ਕੋਈ ਵਾਲੀ ਵਾਰਸ ਨਾਂ ਆਇਆ ਤਾਂ ਲਵਾਰਿਸ ਸਮਝ ਕੇ ਇਨ੍ਹਾਂ ਦੀ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।ਅਗਰ ਇਨ੍ਹਾਂ ਦੇ ਘਰ ਵਾਲੇ, ਆਸ-ਪੜੋਸ, ਜਾਣਕਾਰ ਸੱਜਣ ਮਿੱਤਰ ਜਾਂ ਰਿਸ਼ਤੇਦਾਰ ਅਖ਼ਬਾਰ ਵਿੱਚ ਜਾਂ ਟੀ.ਵੀ. ਵਿੱਚ ਖਬਰ ਦੇਖਣ ਤਾਂ ਹੇਠ ਲਿਖੇ ਪਤੇ ਤੇ ਸੰਪਰਕ ਕਰ ਸਕਦੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਥਾਣਾ ਗਲਿਆਰਾ ਪੁਲੀਸ ਚੌਂਕੀ ਸ. ਭਗਵਾਨ ਸਿੰਘ ਇੰਚਾਰਜ ਮੋਬਾਇਲ ਨੰਬਰ  ੯੭੮੧੧-੩੦੨੧੯, ਸ. ਸੱਤਪਾਲ ਸਿੰਘ ਏ ਐਸ ਆਈ ਮੋਬਾਇਲ ਨੰਬਰ ੯੮੭੮੨-੭੪੧੧੧ ਜਾਂ ਸ. ਕਸ਼ਮੀਰ ਸਿੰਘ ਸੁਪਰਵਾਈਜ਼ਰ ਪ੍ਰੀਕਰਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਮੋਬਾਇਲ ਨੰਬਰ ੯੭੮੧੧-੧੮੩੨੮ ਜਾਂ ਸਬੰਧਿਤ ਵਿਅਕਤੀਆਂ ਨਾਲ ਸੰਪਰਕ ਨਾ ਹੋਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੈਲੀਫੋਨ ਨੰਬਰ ੦੧੮੩- ੨੫੫੩੯੫੭, ੨੫੫੩੯੫੮ ਤੇ ੨੫੫੩੯੫੯ ਤੇ ਫੋਨ ਕਰਕੇ ਇਨ੍ਹਾਂ ਨਾਲ ਰਾਫ਼ਤਾ ਕਾਇਮ ਕਰ ਸਕਦੇ ਹਨ।