ਅੰਮ੍ਰਿਤਸਰ ੦੩ ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਹਰਿਆਣਾ ਰਾਜ ਦੀਆਂ ਸੰਗਤਾਂ ਨੇ ਅੱਜ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕੀਤੀ ਤੇ ਵੱਡੀ ਮਾਤਰਾ ਵਿੱਚ ਲੰਗਰ ਲਈ ਰਸਦਾਂ ਭੇਟ ਕੀਤੀਆਂ। ਉਨ੍ਹਾਂ ਵੱਲੋਂ ਇਹ ਲੰਗਰ ਸੇਵਾ ਭਲਕ ਤਕ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸ. ਰਘੂਜੀਤ ਸਿੰਘ ਵਿਰਕ ਹਰਿਆਣੇ ਦੀਆਂ ਸੰਗਤਾਂ ਸਮੇਤ ੨੦੦੮ ਤੋਂ ਗੁਰੂ ਰਾਮਦਾਸ ਲੰਗਰ ਵਿਖੇ ਹਰ ਸਾਲ ਸੇਵਾ ਕਰਦੇ ਆ ਰਹੇ ਹਨ। ਇਸ ਮੌਕੇ ਸ. ਰਘੂਜੀਤ ਸਿੰਘ ਵਿਰਕ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਲੰਗਰ ਦੀ ਪ੍ਰਥਾ ਦੁਨੀਆਂ ਦੇ ਧਰਮਾਂ ਵਿੱਚੋਂ ਵਿਲੱਖਣ ਹੈ ਅਤੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ‘ਚ ਸੇਵਾ ਕਰਕੇ ਆਪਣਾ ਜੀਵਨ ਸਫ਼ਲਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਸੰਗਤਾਂ ਧੰਨਤਾਯੋਗ ਹਨ ਜਿਨ੍ਹਾਂ ਨੂੰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਸ. ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਗਰ ਸੇਵਾ ਲਈ ਆਟਾ ੪੫੦ ਕੁਇੰਟਲ, ਦਾਲ ੫੨੫੦ ਕਿਲੋ, ਖੰਡ ੬੧੨੦ ਕਿਲੋ, ਚਾਹ ਪੱਤੀ ੫੭ ਕਿਲੋ, ਦੁੱਧ ੪੮ ਕੁਇੰਟਲ, ਚਾਵਲ ੧੧੨ ਕੁਇੰਟਲ, ਦੇਸੀ ਘਿਉ ੩੧੦ ਕਿਲੋ, ਪਿਆਜ਼ ੨੦ ਕੁਇੰਟਲ, ਚਿੱਟੇ ਛੋਲੇ ੩੯੦, ਕਾਲੇ ਛੋਲੇ ੩੦੦ ਕਿਲੋ, ਹਲਦੀ ੨੦੮ ਕਿਲੋ, ਰਿਫਾਇੰਡ ੧੩੫ ਕਿਲੋ, ਤੇਲ ਸਰੋਂ ੬੦ ਕਿਲੋ, ਵੇਸਣ ੧੭੫ ਕਿਲੋ, ਅਚਾਰ ੫੭੫ ਕਿਲੋ, ਅਧਰਕ ੧੧੦ ਕਿਲੋ, ਹਰੀ ਮਿਰਚ ੧੫੩ ਕਿਲੋ, ਲਸਣ ੯੦ ਕਿਲੋ, ਸੇਵੀਆ ੬੦੦ ਕਿਲੋ, ਫੁੱਲ ਵੜੀਆ ੧੦੦ ਕਿਲੋ, ਜੀਰਾ ੬੦ ਕਿਲੋ, ਗਿਰੀ ਬੁਰਾ ੭੦ ਕਿਲੋ, ਕਾਜੂ ੫੦ ਕਿਲੋ, ਮਗਜ ੨੫ ਕਿਲੋ, ਬਦਾਮ ਗਿਰੀ ੭੫ ਕਿਲੋ, ਸੌਗੀ ੭੫ ਕਿਲੋ, ਬੇਗਨ ੧੨੮੦ ਕਿਲੋ, ਖੀਰਾ ੧੦੦ ਕਿਲੋ, ਟਮਾਟਰ ੧੫੦ ਕਿਲੋ, ਚੱਪਣ ਕੱਦੂ ੧੨੨੦ ਕਿਲੋ ਤੇ ਮਸਾਲਾ ੬੫ ਕਿਲੋ ਆਦਿ ਰਸਦਾਂ ਲਿਆਂਦੀਆਂ ਗਈਆਂ ਹਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਭੁਪਿੰਦਰ ਸਿੰਘ ਅਸੰਧ, ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲੇ, ਬਾਬਾ ਦਵਿੰਦਰ ਸਿੰਘ ਇਸਰਾਣਾ ਸਾਹਿਬ, ਸ. ਹਰਦੀਪ ਸਿੰਘ ਚੇਅਰਮੈਨ, ਸ. ਬਲਕਾਰ ਸਿੰਘ ਪ੍ਰਧਾਨ, ਸ. ਪ੍ਰਤਾਪ ਸਿੰਘ ਪ੍ਰਧਾਨ ਗੁ: ਸੀਸ ਗੰਜ ਸਾਹਿਬ ਤਰਾਵੜੀ, ਸ. ਪਲਵਿੰਦਰ ਸਿੰਘ ਕਰਨਾਲ, ਸ. ਸੁਖਵੰਤ ਸਿੰਘ ਕਰਨਾਲ, ਸ. ਦਵਿੰਦਰ ਸਿੰਘ ਨੀਲੋਖੇੜੀ, ਸ. ਸੁਖਦੇਵ ਸਿੰਘ ਪਾਨੀਪਤ, ਸ. ਮਨਪ੍ਰੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਹਰਿਆਣਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਸ. ਲਖਬੀਰ ਸਿੰਘ, ਐਡੀਸ਼ਨਲ ਮੈਨੇਜਰ, ਸ. ਬਲਬੀਰ ਸਿੰਘ ਸੰਘਾ ਇੰਚਾਰਜ ਲੰਗਰ ਤੇ ਸ. ਹਰਜੀਤ ਸਿੰਘ ਆਦਿ ਹਾਜ਼ਰ ਸਨ।