ਅੰਮ੍ਰਿਤਸਰ ੧੫ ਦਸੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕੀ ਫੌਜ ਵੱਲੋਂ ਲੜਾਕੂ ਦਸਤੇ ਦੇ ਸਿੱਖ ਨੌਜਵਾਨ ਸਿਮਰਤਪਾਲ ਸਿੰਘ ਨੂੰ ਦਸਤਾਰ ਸਜਾਉਣ ਤੇ ਦਾੜ੍ਹੀ ਰੱਖਣ ਦੀ ਇਜਾਜਤ ਦੇਣ ਤੇ ਅਮਰੀਕਾ ਫੌਜ ਦੀ ਸ਼ਲਾਘਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਦਾੜ੍ਹੀ ਅਤੇ ਕੇਸ ਸਾਬਤ ਸੂਰਤ ਸਿੱਖ ਦੀ ਪਹਿਚਾਣ ਹਨ ਤੇ ਦਸਤਾਰ ਸਿੱਖ ਦਾ ਮਾਣ-ਸਨਮਾਨ ਅਤੇ ਸ਼ਾਨ ਹੈ।ਉਨ੍ਹਾਂ ਕਿਹਾ ਦਹਾਕਿਆਂ ਮਗਰੋਂ ਇਹ ਪਹਿਲਾ ਮਾਮਲਾ ਹੈ ਕਿ ਜਦੋਂ ਫੌਜ ਦੇ ਲੜਾਕੂ ਦਸਤੇ ‘ਚ ਤਾਇਨਾਤ ਕਿਸੇ ਨੌਜਵਾਨ ਨੂੰ ਧਾਰਮਿਕ ਅਧਾਰ ਤੇ ਦਾੜ੍ਹੀ ਰੱਖਣ ਦੀ ਇਜਾਜਤ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸਿੱਖਾਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।ਉਨ੍ਹਾਂ ਇਸ ਲਈ ਅਮਰੀਕਾ ਦੀ ਸਰਕਾਰ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਸਿੱਖਾਂ ਦੀ ਪਹਿਚਾਣ ਬਾਰੇ ਅਜਿਹੇ ਕਦਮ ਸ਼ਲਾਘਾਯੋਗ ਹਨ।