sਅੰਮ੍ਰਿਤਸਰ 11 ਨਵੰਬਰ (       )  – ਸਿੱਖ ਕੌਮ ਦੇ ਮੋਢੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਉਣ ਲਈ ਜਥਾ 12 ਨਵੰਬਰ ਨੂੰ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਥੇ ਦੇ ਪਾਰਟੀ ਲੀਡਰ ਸ. ਮੰਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ ਤੇ ਡਿਪਟੀ ਪਾਰਟੀ ਲੀਡਰ ਸ. ਸਰਵਣ ਸਿੰਘ ਕਪੂਰਥਲਾ ਦੀ ਅਗਵਾਈ ਵਿੱਚ ਜਾਵੇਗਾ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇ ਨੂੰ ਸਵੇਰੇ 9.30 ਵਜੇ ਰਵਾਨਾ ਕਰਨਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਯਾਤਰੂਆਂ ਵਾਸਤੇ ਪਹਿਲੀ ਰੇਲ ਗੱਡੀ 11.00 ਵਜੇ, ਦੂਜੀ ਦੁਪਹਿਰ 1 ਵਜੇ ਤੇ ਤੀਜੀ ਰੇਲ ਗੱਡੀ ਸ਼ਾਮ 4.00 ਵਜੇ ਚਲੇਗੀ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਨਵੰਬਰ ਨੂੰ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਯਾਤਰੂਆਂ ਦਾ ਜਥਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਲਈ ਰਵਾਨਾ ਕਰਨਗੇ ਤੇ ਇਹ ਜਥਾ 13 ਨਵੰਬਰ ਨੂੰ ਗੁਰਦੁਆਰਾ ਸ੍ਰੀ ਸੱਚਾ ਸੌਦਾ, ਮੰਡੀ ਚੂਹੜਕਾਨਾ (ਸ਼ੇਖਪੂਰਾ) ਤੋਂ ਦਰਸ਼ਨ ਦੀਦਾਰੇ ਕਰਕੇ ਸ਼ਾਮ ਨੂੰ ਫੇਰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਸ ਪਰਤੇਗਾ।ਉਨ੍ਹਾਂ ਕਿਹਾ ਕਿ 14 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।ਉਨ੍ਹਾਂ ਕਿਹਾ ਕਿ 15 ਨਵੰਬਰ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਜਥੇ ਦੀ ਰਵਾਨਗੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲਈ ਹੋਵੇਗੀ ਤੇ 16 ਨੂੰ ਉਕਤ ਸਥਾਨ ਤੋਂ ਰਾਤ ਦਾ ਵਿਸਰਾਮ ਕਰਨ ਉਪਰੰਤ ਇਹ ਜਥਾ 17 ਨਵੰਬਰ ਸ਼ਾਮ ਨੂੰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਲਈ ਰਵਾਨਾ ਹੋਵੇਗਾ। 18 ਨਵੰਬਰ ਨੂੰ ਉਕਤ ਸਥਾਨ ਤੋਂ ਰਾਤ ਦਾ ਵਿਸਰਾਮ ਕਰਨ ਉਪਰੰਤ ਇਹ ਜਥਾ 19 ਨਵੰਬਰ ਨੂੰ ਗੁਰਦੁਆਰਾ ਸ੍ਰੀ ਰੋੜੀ ਸਾਹਿਬ (ਐਮਨਾਬਾਦ), ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਾਪਸ ਪਹੁੰਚੇਗਾ ਜੋ 20 ਨਵੰਬਰ ਨੂੰ ਉਕਤ ਸਥਾਨ ਪੁਰ ਰਹਿਣ ਉਪਰੰਤ 21 ਨਵੰਬਰ ਨੂੰ ਦੇਸ਼ ਵਾਪਸ ਪਰਤੇਗਾ।
ਉਨ੍ਹਾਂ ਦੱਸਿਆ ਕਿ ਇਸ ਜਥੇ ‘ਚ ਜਾਣ ਲਈ ਪਾਕਿਸਤਾਨ ਦੇ ਹਾਈ ਕਮਿਸ਼ਨ ਨੂੰ 1355 ਸ਼ਰਧਾਲੂਆਂ ਦੇ ਪਾਸਪੋਰਟ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 1249 ਸ਼ਰਧਾਲੂਆਂ ਦੇ ਵੀਜ਼ਾ ਲੱਗੇ ਹਨ ਤੇ 106 ਸ਼ਰਧਾਲੂਆਂ ਦੇ ਵੀਜ਼ੇ ਕੱਟੇ ਗਏ ਹਨ।ਸ. ਬੇਦੀ ਨੇ ਕਿਹਾ ਕਿ ਜਿਨ੍ਹਾਂ ਯਾਤਰੂਆਂ ਦੇ ਵੀਜ਼ੇ ਨਹੀਂ ਲੱਗੇ ਜਾਂ ਨਾਮ ਸੂਚੀ ‘ਚੋਂ ਭਾਰਤ ਸਰਕਾਰ ਤੇ ਪਾਕਿਸਤਾਨ ਅੰਬੈਸੀ ਵੱਲੋਂ ਕੱਟ ਦਿੱਤੇ ਗਏ ਹਨ ਉਹ ਸੀਰੀਅਲ ਨੰਬਰ 5, 6, 12, 19, 20, 21, 113, 114, 115, 184, 244, 589, 590, 696, 943, 959, 998, 1015, 1028, 1029, 1030, 1035, 1037, 1041, 1043, 1046, 1047, 1048, 1049, 1052, 1057, 1072, 1073, 1074, 1082, 1087, 1088, 1089, 1126, 1127, 1132, 1139, 1140, 1141, 1142, 1143, 1145, 1146, 1156, 1168, 1169, 1176, 1179, 1187, 1191, 1194, 1203, 1215, 1220, 1223, 1239, 1248, 1256, 1257, 1261, 1269, 1271, 1273, 1274, 1286, 1290, 1302, 1334, 1335, 1339, 1351, 1356, 1368, 1412, 1426, 1430, 1441, 1459, 1460, 1461, 1463, 1466, 1480, 1482, 1495, 1498. 1499, 1500, 1501, 1508, 1510, 1512, 1516, 1521, 1523, 1528, 1542, 1543, 1544, 1545 ਤੇ 1546 ਹਨ। ਉਨ੍ਹਾਂ ਕਿਹਾ ਕਿ ਜੇਕਰ ਸ਼ਰਧਾਲੂਆਂ ਨੇ ਵੀਜ਼ੇ ਸਬੰਧੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਟੈਲੀਫੋਨ ਨੰ: 0183-2553956, 57 ਅਤੇ ਐਕਸਟੈਂਸ਼ਨ 249 ‘ਤੇ ਸੰਪਰਕ ਕਰ ਸਕਦੇ ਹਨ।