kkkkkkkkkkਇੰਸਟੀਚਿਊਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲਏ ਗਏ ਅਹਿਮ ਫੈਂਸਲੇ

lllllllllllllllllllllllllllਅੰਮ੍ਰਿਤਸਰ : 14 ਸਤੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ (ਪਟਿਆਲਾ) ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਪਹਿਲਾਂ ਭਾਈ ਦਲੇਰ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੋਵੀਂ ਬਹਾਦਰਗੜ੍ਹ ਪਟਿਆਲਾ ਨੇ ਅਰਦਾਸ ਕੀਤੀ। ਇਸ ਉਪਰੰਤ ਇੰਸਟੀਚਿਊ ਦੇ ਕੰਮ ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸਮੇਂ-ਸਮੇਂ ਸੇਧਾਂ ਦੇਣ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸਬ-ਕਮੇਟੀ ਦੀ ਪਲੇਠੀ ਇਕੱਤਰਤਾ ਹੋਈ। ਜਿਸ ਵਿੱਚ ਡਾ:ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ: ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ, ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ, ਡਾ: ਸਰਦਾਰਾ ਸਿੰਘ ਜੌਹਲ ਚਾਂਸਲਰ ਕੇਂਦਰੀ ਯੂਨੀਵਰਸਿਟੀ ਬਠਿੰਡਾ, ਡਾ: ਬਲਕਾਰ ਸਿੰਘ ਡਾਇਰੈਕਟਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਤੂਟ ਆਫ ਐਡਵਾਂਸ ਸਟੱਡੀਜ਼, ਡਾ: ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਿੱਖਿਆ ਬੋਰਡ, ਪਟਿਆਲਾ, ਡਾ: ਸਰਬਜਿੰਦਰ ਸਿੰਘ ਪ੍ਰੋ: ਅਤੇ ਮੁਖੀ ਭਾਈ ਗੁਰਦਾਸ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ ਕੋ-ਆਰਡੀਨੇਟਰ ਸ਼ਾਮਿਲ ਹੋਏ। ਸਬ-ਕਮੇਟੀ ਦੀ ਇਕੱਤਰਤਾ ਦੇ ਏਜੰਡੇ ਵਿੱਚ ਗੁਰਮਤਿ ਦ੍ਰਿਸ਼ਟੀ ੨੦੨੦, ਸਰਬ ਭਾਰਤੀ ਗੁਰਮਤਿ ਕਾਨਫਰੰਸ, ਗੁਰਮਤਿ ਪੀਡੀਆ, ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਲਈ ਆਨ ਲਾਈਨ ਕੋਰਸ, ਹੱਥ ਵਿੱਚ ਲਏ ਜਾ ਰਹੇ ਪ੍ਰੋਗਰਾਮ ਦੀਆਂ ਪ੍ਰਥਮਤਾਵਾਂ ਨਿਰਧਾਰਤ ਕਰਨ, ਇੰਸਟੀਚਿਊਟ ਦੇ ਕੰਮ ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਖਰਚਿਆਂ, ਕੰਮ ਕਰਨ ਅਤੇ ਕਰਵਾਉਣ ਦੀਆਂ ਵਿਧੀਆਂ, ਪ੍ਰਧਾਨ ਸਾਹਿਬ ਜੀ ਦੀ ਆਗਿਆ ਅਨੁਸਾਰ ਹੋਰ ਮਸਲਿਆਂ ਤੇ ਵਿਚਾਰ ਕਰਨਾ ਅਤੇ ਇੰਸਟੀਚਿਊਟ ਦੀ ਵੈਬਸਾਈਟ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਕੱਤਰਤਾ ਵਿੱਚ ਲਏ ਗਏ ਅਹਿਮ ਚਾਰ ਪ੍ਰਮੁੱਖ ਫੈਂਸਲਿਆਂ ਬਾਰੇ ਦੱਸਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵੱਲੋਂ ਹੁਣ ਤੋਂ ਹੀ ਗੁਰਮਤਿ ਦ੍ਰਿਸ਼ਟੀ ੨੦੨੦ ਦੀ ਜ਼ਰੂਰਤ ਤੇ ਵਿਉਂਤਬੰਦੀ ਤੇ ਕੰਮ ਕਰਨਾ ਸ਼ੁਰੂ ਕੀਤਾ ਜਾਵੇਗਾ। ਇਸਦੇ ਇਲਾਵਾ ਪੰਜਾਬ ਤੋਂ ਬਾਹਰ ਦੇ ਰਾਜਾਂ ਵਿੱਚ ਵਸਦੇ ਉਹ ਲੋਕ ਜੋ ਸਿੱਖੀ ਨਾਲ ਜੁੜੇ ਹਨ, ਪਰ ਸਿੱਖੀ ਦੇ ਮਾਧਿਅਮ ਤੋਂ ਦੂਰ ਹਨ ਨਾਲ ਮਿਲ ਕੇ ਸਰਬ ਭਾਰਤੀ ਗੁਰਮਤਿ ਕਾਨਫਰੰਸ@ਾਂ ਕਰਵਾਉਣ, ਗੁਰਮਤਿ ਪੀਡੀਆ ਬਾਰੇ ਕੰਮ ਕਰਨ ਲਈ ਬਾਹਰੀ ਉੱਚ ਵਿਦਵਾਨਾ ਤੋਂ ਸੇਵਾਵਾਂ ਲੈਣ ਅਤੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਲਈ ਆਨ ਲਾਈਨ ਕੋਰਸ ਸ਼ੁਰੂ ਕਰਵਾਉਣ ਬਾਰੇ ਸਰਬ-ਸੰਮਤੀ ਨਾਲ ਫੈਂਸਲਾ ਲੈ ਲਿਆ ਗਿਆ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਇੰਸਟੀਚਿਊਟ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਸਾਹਿਬਾਨ ਦੇ ਸਮੂਹ ਗ੍ਰੰਥੀ ਅਤੇ ਰਾਗੀ ਸਿੰਘਾਂ, ਢਾਡੀ-ਕਵੀਸ਼ਰਾਂ ਅਤੇ ਪ੍ਰਚਾਰਕਾਂ ਨੂੰ ਇਕ ਮਹੀਨੇ ਦਾ ਰਿਫਰੈਸ਼ਰ ਕੋਰਸ ਕਰਵਾਇਆ ਜਾਵੇਗਾ। ਜਿਸ ਨਾਲ ਉਨ੍ਹਾਂ ਦੀ ਵਿਦਵਤਾ ਅਤੇ ਪ੍ਰਤੀਭਾ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਭਾਰਤੀ ਪੰਜਾਬ ਜਾ ਪਾਕਿਸਤਾਨੀ ਪੰਜਾਬ ਵਿਚ ਹੀ ਨਹੀਂ ਸਗੋਂ ਇਸ ਸਮੇਂ ਵਿਸ਼ਵ ਵਿਚ ਵਿਸ਼ੇਸ਼ ਪਛਾਣ ‘ਤੇ ਸਥਾਨ ਬਣਾ ਚੁੱਕਾ ਹੈ। ਸਿੱਖ ਭਾਈਚਾਰੇ ਦੀਆਂ ਪ੍ਰਾਪਤੀਆਂ ਉਸ ਦਾ ਗੌਰਵਮਈ ਇਤਿਹਾਸ ਅਤੇ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਤੋਂ ਸੰਸਾਰ ਵਿੱਚ ਵਾਪਰੀਆਂ ਵਿਸ਼ਵੀਕਰਨ ਦੀਆਂ ਨੀਤੀਆਂ ਤਹਿਤ ਇਕਰੂਪਤਾ ਪੱਖੀ ਤਬਦੀਲੀਆਂ ਨੇ ਸਾਰੇ ਸੰਸਾਰ ਦੇ ਇਲਾਕਾਈ ਸਭਿਆਚਾਰਾਂ ਨੂੰ ਨਵੀਆਂ ਵੰਗਾਰਾਂ ਦੇ ਸਨਮੁਖ ਲਿਆ ਖੜ੍ਹਾ ਕੀਤਾ ਹੈ। ਇਹ ਖਤਰੇ ਜਾਂ ਸ਼ੰਕੇ ਨਸਲੀ ਵਿਤਕਰਿਆਂ ਤੱਕ ਜਾ ਪਹੁੰਚੇ ਹਨ।ਉਨ੍ਹਾਂ ਕਿਹਾ ਕਿ ਇਸ ਦਾ ਅਸਲ ਕਾਰਨ ਸਿੱਖ ਧਰਮ ਬਾਰੇ ਅਗਿਆਨਤਾ ਹੈ। ਇਸੇ ਨੂੰ ਧਿਆਨ ਵਿੱਚ ਰੱਖਕੇ ਗੁਰਮਤਿ-ਦ੍ਰਿਸ਼ਟੀ ੨੦੨੦ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੰਸਟੀਚਿਊਟ ਦੀ ਪ੍ਰਤੀਬੱਧਤਾ ਹੀ ਨਹੀਂ, ਰੀਝ ਅਤੇ ਸੁਪਨਾ ਵੀ ਹੈ ਕਿ ਹਰੇਕ ਸਿੱਖ ਇਸ ਦ੍ਰਿਸ਼ਟੀ ਨੂੰ ਘੜਨ ਵਿਚ ਆਪਣਾ ਯੋਗਦਾਨ ਪਾਵੇ ਅਤੇ ਫਿਰ ਇਨ੍ਹਾਂ ਸਾਰੇ ਲੋੜੀਂਦੇ ਉਦਮਾਂ/ਕਾਰਜਾਂ ਵਿਚ ਪੂਰੀ ਤਨਦੇਹੀ, ਸ਼ਕਤੀ, ਸਾਧਨਾਂ ਅਤੇ ਸੂਝ ਨਾਲ ਇਨ੍ਹਾਂ ਨੂੰ ਨੇਪਰੇ ਚਾੜ੍ਹਨ ਵਿਚ ਮਦਦਗਾਰ ਹੋਵੇ।
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ, ਸਾਰੀ ਦੁਨੀਆਂ ਵਿੱਚ ਫੈਲ ਗਿਆ ਹੈ ਅਤੇ ਇਸ ਨਾਲ ਅਜਿਹੇ ਪਲੇਟਫਾਰਮ ਦੀ ਲੋੜ ਪੈਦਾ ਹੋ ਗਈ ਹੈ ਜਿਸ ਤੇ ਸਾਰੇ ਰਲਕੇ ਬੈਠ ਸਕਣ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਧਰਮ ਦਾ ਕੇਂਦਰ ਪੰਜਾਬ ਹੀ ਹੈ ਅਤੇ ਪੰਜਾਬ ਦਾ ਸਿੱਖ ਭਾਈਚਾਰਾ ਹੀ ਸਿੱਖਾਂ ਦੀ ਮੁੱਖ ਧਾਰਾ ਮੰਨਿਆਂ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਬਾਕੀ ਹਿੱਸਿਆਂ ਵਿੱਚ ਵਸੇ ਹੋਏ ਸਿੱਖਾਂ ਨਾਲ ਤਾਲਮੇਲ ਲਈ ਲੋੜੀਂਦੀਆਂ ਕੋਸ਼ਿਸਾਂ ਲੋੜੀਂਦੇ ਰੰਗ ਵਿੱਚ ਸਾਹਮਣੇ ਨਹੀਂ ਆ ਰਹੀਆਂ। ਇਸ ਪਾਸੇ ਤੁਰਨ ਲਈ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਵਸੇ ਸਿੱਖਾਂ ਦੇ ਪ੍ਰਤੀਨਿਧਾਂ ਨੂੰ ਇੱਕ ਥਾਂ ਇਕੱਠਾ ਕਰਨ ਵਾਸਤੇ ਸਰਬ-ਹਿੰਦ ਗੁਰਮਤਿ ਕਾਨਫਰੰਸ ਕਰਵਾਉਣ ਦਾ ਫੈਂਸਲਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ‘ਤੇ ਕਿਹਾ ਜਾਂਦਾ ਹੈ ਕਿ ਇਹ ਦੌਰ ਗਿਆਨ ਦੀ ਸਰਦਾਰੀ ਦਾ ਦੌਰ ਹੈ। ਜਿਸ ਕੋਲ ਗਿਆਨ ਹੋਵੇਗਾ ਉਸੇ ਦੀ ਸਤਾ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਨੇ ਗਿਆਨ ਅਤੇ ਵਿਸ਼ਵਾਸ਼ ਵਿਚਕਾਰ ਸਹਿਜ-ਸਥਾਪਨ ਕਰਕੇ ਗਿਆਨ ਦਾ ਸਿੱਖ-ਪ੍ਰਸੰਗ ਸਥਾਪਿਤ ਕੀਤਾ ਹੋਇਆ ਹੈ। ਇਨ੍ਹਾਂ ਨੂੰ ਦੇਸ਼-ਵਿਦੇਸ਼ ਵਿੱਚ ਵਸਦੇ ਲੋਕਾਂ ਤੱਕ ਲਿਜਾਣ ਲਈ ਗੁਰਮਤਿ ਪੀਡੀਆ ਸ਼ੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਦੇ ਗਲੋਬਲ ਭਾਈਚਾਰਾ ਬਣ ਜਾਣ ਨਾਲ ਅਜਿਹੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਜਿਨ੍ਹਾਂ ਨੂੰ ਗੁਰਮਤਿ ਦੇ ਰੰਗ ਵਿਚ ਸਮਝਣ ਅਤੇ ਸਮਝੌਣ ਦਾ ਮੁੱਦਾ, ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਉਟ ਆਫ ਸਿਖਿਇਜ਼ਮ ਨੇ ਹੱਥ ਵਿੱਚ ਲੈਣ ਦਾ ਫੈਂਸਲਾ ਲਿਆ ਹੈ। aੁਨ੍ਹਾਂ ਕਿਹਾ ਕਿ ਇਸ ਵੇਲੇ ਤਕਰੀਬਨ ੯੦ ਮੁਲਕਾਂ ਵਿਚ ਗੁਰੂ ਘਰ ਸਥਾਪਿਤ ਹਨ ਅਤੇ ਇਸ ਤੋਂ ਵੀ ਵਧੇਰੇ ਮੁਲਕਾਂ ਵਿਚ ਸਿੱਖਾਂ ਦੇ ਅੰਕੜੇ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਾਪਤ ਹੋ ਰਹੇ ਹਨ। ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਗੁਰਮਤਿ ਨਾਲ ਜੋੜਨਾ ਸਿੱਖ-ਸਮਕਾਲ ਦੀਆਂ ਸਭ ਤੋਂ ਵੱਡੀਆਂ ਲੋੜਾਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ, ਪ੍ਰਾਪਤ ਸੰਚਾਰ-ਸਾਧਨਾਂ ਦੇ ਵਰਤਮਾਨ ਦੌਰ ਵਿੱਚ ਕਾਫੀ ਸੌਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਆਸ਼ੇ ਨਾਲ ਵਿਦੇਸ਼ਾਂ ‘ਚ ਵਸਦੇ ਸਿੱਖਾਂ ਲਈ ਆਨਲਾਈਨ ਗੁਰਮਤਿ-ਕੋਰਸ ਸ਼ੁਰੂ ਕਰਨ ਦਾ ਫੈਂਸਲਾ ਲਿਆ ਗਿਆ ਹੈ।
 ਉਨ੍ਹਾਂ ਕਿਹਾ ਕਿ ਇਸ ਮੰਤਵ ਵਾਸਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਨੋਡਲ ਏਜੰਸੀ ਵਜੋਂ ਕੰਮ ਕਰ ਸਕਦਾ ਹੈ। ਏਸੇ ਨੂੰ ਗੁਰਮਤਿ-ਦ੍ਰਿਸ਼ਟੀ ਕਿਹਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਹ ਸਾਰਾ ਕਾਰਜ ਕਿਸੇ ਇਕੱਲੀ ਧਿਰ ਵੱਲੋਂ ਨਹੀਂ ਕੀਤਾ ਜਾ ਸਕਦਾ ਬਲਕਿ ਇਸ ਵਾਸਤੇ ਸਾਂਝੀ ਸੋਚ, ਸਾਂਝਾ ਉੱਦਮ ਅਤੇ ਸੰਗਤੀ ਅਰਦਾਸ ਹੀ ਕੰਮ ਕਰ ਸਕਦੀ ਹੈ।
ਇਸ ਮੌਕੇ ਸ੍ਰ: ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰ: ਜਗਜੀਤ ਸਿੰਘ ਤੇ ਸ੍ਰ. ਸਿਮਰਜੀਤ ਸਿੰਘ ਮੀਤ ਸਕੱਤਰ, ਡਾ: ਧਰਮਿੰਦਰ ਸਿੰਘ ਉੱਭਾ, ਪ੍ਰੋ: ਚਮਕੌਰ ਸਿੰਘ, ਡਾ: ਗੁਰਬੀਰ ਸਿੰਘ ਪ੍ਰਿੰਸੀਪਲ ਗੁਰੂ ਕਾਸ਼ੀ ਕਾਲਜ ਆਫ ਸਿੱਖ ਸਟੱਡੀਜ਼ ਤਲਵੰਡੀ ਸਾਬੋ, ਬੀਬੀ ਪ੍ਰਭਜੋਤ ਕੌਰ ਅਸਿਸਟੈਂਟ ਰੀਸਰਚ ਸਕਾਲਰ ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਬਿਕਰਮਜੀਤ ਸਿੰਘ ਧਰਮ ਪ੍ਰਚਾਰ ਕਮੇਟੀ ਆਦਿ ਹਾਜ਼ਰ ਸਨ।