14-10-2016-2ਅੰਮ੍ਰਿਤਸਰ 14 ਅਕਤੂਬਰ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਚਲਾਏ ਜਾ ਰਹੇ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਜੋਨਲ ਯੂਥ ਫੈਸਟੀਵਲ ਸਮੇਂ ਬੀ-ਡਵੀਜਨ ਦੀ ਓਵਰ ਆਲ ਟਰਾਫੀ ‘ਚੋਂ ਤੀਜਾ ਸਥਾਨ ਹਾਸਿਲ ਕੀਤਾ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਚੱਜੀ ਅਗਵਾਈ ਹੇਠ ਚਲਾਏ ਜਾ ਰਹੇ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਨੇ ਜੋਨਲ ਯੂਥ ਫੈਸਟੀਵਲ ਵਿੱਚ ਵੱਖੋ-ਵੱਖ ਮੁਕਾਬਲਿਆਂ ਸਮੇਂ ਭਾਗ ਲੈਂਦਿਆਂ ਕਵੀਸ਼ਰੀ ਵਿੱਚ ਪਹਿਲਾ, ਐਲੋਕਿਊਸ਼ਨ ਵਿੱਚ ਦੂਜਾ, ਕਵਿਤਾ ਅਤੇ ਇਕਾਂਗੀ ਵਿਚੋਂ ਤੀਜਾ ਸਥਾਨ ਹਾਸਲ ਕੀਤਾ।ਉਨ੍ਹਾਂ ਕਿਹਾ ਕਿ ਇਸ ਕਾਲਜ ਵਿੱਚ ਉੱਚ ਵਿਦਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਹੋਰਨਾਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਤਜ਼ਰਬੇਕਾਰ ਸਟਾਫ਼ ਅਤੇ ਵਿਦਿਆਰਥੀਆਂ ਦੀ ਲਗਨ ਸਦਕਾ ਇਸ ਕਾਲਜ ਨੇ ਸੱਭਿਆਚਾਰ ਤੇ ਖੇਡਾਂ ਦੇ ਖੇਤਰ ਵਿੱਚ ਵੀ ਵੱਡਮੁੱਲਾ ਯੋਗਦਾਨ ਪਾਉਂਦਿਆਂ ਨਾਮਨਾ ਖੱਟਿਆ ਹੈ।ਸ. ਬੇਦੀ ਨੇ ਕਿਹਾ ਕਿ ਖੇਡਾਂ ਵਿੱਚ ਅਜਿਹੀਆਂ ਪੁਜੀਸ਼ਨਾਂ ਤਦ ਹੀ ਸੰਭਵ ਹੁੰਦੀਆਂ ਹਨ ਜਦ ਸਮੁੱਚਾ ਸਟਾਫ ਸਹਿਯੋਗੀ ਹੋਵੇ।ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਜਤਿੰਦਰ ਕੌਰ ਤੇ ਕਾਲਜ ਸਟਾਫ ਦੀ ਮਿਹਨਤ ਸਦਕਾ ਖਿਡਾਰੀ ਟਰਾਫੀ ਲੈਣ ਵਿੱਚ ਸਫਲ ਰਹੇ ਹਨ।
ਇਸ ਸਮੇਂ ਡਾ. ਗੁਰਜੰਟ ਸਿੰਘ ਇੰਚਾਰਜ, ਡਾ. ਰੁਪਿੰਦਰ ਸਿੰਘ ਮੁਖੀ ਕਮਰਸ ਵਿਭਾਗ, ਪ੍ਰੋ. ਗੁਰਜੀਤ ਸਿੰਘ ਮੁਖੀ ਕੰਪਿਊਟਰ ਵਿਭਾਗ ਤੇ ਸ. ਅਮਰ ਸਿੰਘ ਸੁਪ੍ਰਿੰਟੈਂਡੈਂਟ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।