ਅੰਮ੍ਰਿਤਸਰ, ੧੧ ਮਈ– ਬੀ.ਬੀ.ਸੀ. ਦੇ ਸੀਨੀਅਰ ਪੱਤਰ ਸ. ਰਵਿੰਦਰ ਸਿੰਘ ਰੋਬਿਨ ਦੇ ਪਿਤਾ ਸ. ਸੁਰਿੰਦਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਤੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਜਗਜੀਤ ਸਿੰਘ ਜੱਗੀ ਨਿੱਜੀ ਸਕੱਤਰ ਸਮੇਤ ਹੋਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਅਧਿਕਾਰੀਆਂ ਨੇ ਕਿਹਾ ਕਿ ਪਿਤਾ ਦਾ ਚਲਾਣਾ ਬੱਚਿਆਂ ਲਈ ਡੂੰਘਾ ਸਦਮਾ ਹੁੰਦਾ ਹੈ, ਪਰ ਕਰਤਾ ਪੁਰਖ ਦੇ ਭਾਣੇ ਨੂੰ ਵੀ ਟਾਲਿਆ ਨਹੀਂ ਜਾ ਸਕਦਾ। ਇਸੇ ਦੌਰਾਨ ਅੱਜ ਸ. ਸੁਰਿੰਦਰ ਸਿੰਘ ਦੇ ਅੰਤਮ ਸੰਸਕਾਰ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਡਾ. ਰੂਪ ਸਿੰਘ ਮੁੱਖ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਅਤੇ ਸ. ਹਰਭਜਨ ਸਿੰਘ ਵਕਤਾ ਇੰਚਾਰਜ ਪਬਲੀਸਿਟੀ ਨੇ ਪੁੱਜ ਕੇ ਸ. ਰਵਿੰਦਰ ਸਿੰਘ ਰੋਬਿਨ ਨਾਲ ਦੁੱਖ ਸਾਂਝਾ ਕੀਤਾ।