ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ

23ਅੰਮ੍ਰਿਤਸਰ ੩ ਫਰਵਰੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਘਿਓ ਮੰਡੀ ਵਿਖੇ ਜ਼ਿਲ੍ਹਾ ਪੱਧਰੀ ਪੰਜਾਬੀ, ਹਿੰਦੀ ਸਹਿਤ ਸਿਰਜਨ ਅਤੇ ਕਵਿਤਾ ਗਾਇਨ ਮੁਕਾਬਲੇ ਡਾ. ਭੁਪਿੰਦਰ ਸਿੰਘ ਮੱਟੂ ਜ਼ਿਲ਼੍ਹਾ ਭਾਸ਼ਾ ਅਫਸਰ ਦੀ ਰਹਿਨੁਮਾਈ ਹੇਠ ਕਰਵਾਏ ਗਏ ਜਿਸ ਵਿੱਚ ਅੰਦਾਜ਼ਨ ੧੫ ਸਕੂਲਾਂ ਨੇ ਹਿੱਸਾ ਲਿਆ।ਇਸ ਸਮਾਗਮ ਵਿੱਚ ਉੱਚੇਚੇ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ.ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏੇ।ਪ੍ਰਿੰਸੀਪਲ ਮਨਿੰਦਰਪਾਲ ਕੌਰ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ।
ਸ. ਬੇਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਂ-ਬੋਲੀ ਪੰਜਾਬੀ ਭਾਸ਼ਾ ਬਹੁਤ ਮਿੱਠੀ ਤੇ ਪਿਆਰ ਕਰਨ ਵਾਲੀ ਹੈ।ਵਿਦਿਆਰਥੀਆਂ ਨੂੰ ਪੰਜਾਬੀ ਲਿਖਣ ਵਿੱਚ ਆਪਣੀ ਰੁਚੀ ਵਧਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਨਾਲ ਮਾਨਸਿਕ ਮਨੋਬਲ ਵੱਧਣ ਦੇ ਨਾਲ-ਨਾਲ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ।ਉਨ੍ਹਾਂ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਅਜਿਹੇ ਮੁਕਾਬਲੇ ਜਾਰੀ ਰੱਖਣ ਦੀ ਅਪੀਲ ਵੀ ਕੀਤੀ।ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆ ਵਿੱਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸ. ਦਿਲਜੀਤ ਸਿੰਘ ਬੇਦੀ ਨੇ ਇਨਾਮ ਵੀ ਤਕਸੀਮ ਕੀਤੇ।ਸ. ਭੁਪਿੰਦਰ ਸਿੰਘ ਮੱਟੂ ਜ਼ਿਲ੍ਹਾ ਭਾਸ਼ਾ ਅਫਸਰ ਨੇ ਸਕੂਲ ਦੀ ਪ੍ਰਿੰਸੀਪਲ ਅਤੇ ਸ. ਬੇਦੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੌਰਾਨ ਪੰਜਾਬੀ ਸਾਹਿਤ ਸਿਰਜਨ (ਕਹਾਣੀ) ਮੁਕਾਬਲੇ ਵਿੱਚ ਸ.ਸ.ਸ.ਸ. ਮਾਡਰਨ ਹਾਈ ਸਕੂਲ ਦੀ ਵਿਦਿਆਰਥਣ ਜਸਲੀਨ ਕੌਰ ਨੇ ਪਹਿਲਾ, ਸ੍ਰੀ ਗੁਰੂ ਨਾਨਕ ਗਰਲਜ਼ ਸੀ.ਸੈ.ਸਕੂਲ ਦੀ ਵਿਦਿਆਰਥਣ ਗਗਨਦੀਪ ਕੌਰ ਨੇ ਦੂਜਾ ਅਤੇ ਸ.ਸ.ਸ.ਸ. ਮਾਡਰਨ ਹਾਈ ਸਕੂਲ ਦੀ ਵਿਦਿਆਰਥਣ ਜੈਸਮਿਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਪੰਜਾਬੀ ਸਾਹਿਤ ਸਿਰਜਨ (ਲੇਖ) ਮੁਕਾਬਲੇ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਜੀ.ਟੀ.ਰੋਡ, ਅੰਮ੍ਰਿਤਸਰ ਦੀ ਵਿਦਿਆਰਥਣ ਹਰਸਿਮਰਨ ਸਿੰਘ ਘਈ ਨੇ ਪਹਿਲਾ, ਸ੍ਰੀ ਗੁਰੂ ਨਾਨਕ ਗਰਲਜ਼ ਸੀ.ਸੈ.ਸਕੂਲ, ਜਸਨਪ੍ਰੀਤ ਕੌਰ ਨੇ ਦੂਜਾ ਅਤੇ ਸ੍ਰੀ ਗੁਰੂ ਰਾਮਦਾਸ ਖਾਲਸਾ ਸੀ.ਸੈ.ਸਕੂਲ ਦੀ ਵਿਦਿਆਰਥੀ ਤੇਜਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਪੰਜਾਬੀ ਸਾਹਿਤ ਸਿਰਜਨ (ਕਵਿਤਾ) ਮੁਕਾਬਲੇ ਵਿੱਚ ਸ.ਸ.ਸ.ਸ. ਮਾਡਰਨ ਹਾਈ ਸਕੂਲ ਦੀ ਵਿਦਿਅਰਥਣ ਮਨਪੀ੍ਰਤ ਕੌਰ ਨੇ ਪਹਿਲਾ, ਫੋਰ ਐਸ ਖਾਲਸਾ ਸੀ.ਸੈ.ਸਕੂਲ ਦੀ ਸੋਨਮਪ੍ਰੀਤ ਕੌਰ ਨੇ ਦੂਜਾ ਅਤੇ ਸ੍ਰੀ ਗੁਰੂ ਨਾਨਕ ਗਰਲਜ਼ ਸੀ.ਸੈ.ਸਕੂਲ ਦੀ ਸਨੇਹਪ੍ਰੀਤ ਕੌਰ ਨੇ ਤੀਜਾ ਇਨਾਮ ਹਾਸਲ ਕੀਤਾ।
ਹਿੰਦੀ ਸਾਹਿਤ ਸਿਰਜਨ (ਕਹਾਣੀ) ਮੁਕਾਬਲੇ ਵਿੱਚ ਸ੍ਰੀ ਗੁਰੂ ਨਾਨਕ ਗਰਲਜ਼ ਸੀ.ਸੈ.ਸਕੂਲ ਦੀ ਵਿਦਿਆਰਥਣ ਪੂਜਾ ਨੇ ਪਹਿਲਾ, ਸ੍ਰੀ ਰਾਮ ਆਸ਼ਰਮ ਸੀ.ਸੈ.ਸਕੂਲ ਦੀ ਵਿਦਿਆਰਥਣ ਰਚਿਤ ਸ਼ਰਮਾ ਨੇ ਦੂਜਾ ਅਤੇ ਸ੍ਰੀ ਗੁਰੂ ਨਾਨਕ ਗਰਲਜ਼ ਸੀ.ਸੈ.ਸਕੂਲ ਦੀ ਵਿਦਿਆਰਥਣ ਤਮੰਨਾ ਨੇ ਤੀਜਾ ਸਥਾਨ ਹਾਸਲ ਕੀਤਾ।ਹਿੰਦੀ ਸਾਹਿਤ ਸਿਰਜਨ (ਲੇਖ) ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ, ਅੰਮ੍ਰਿਤਸਰ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਪਹਿਲਾ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਗੋਲਡਨ ਐਵੀਨਿਊਂ, ਅੰਮ੍ਰਿਤਸਰ ਦੀ ਵਿਦਿਆਰਥਨ ਕਿਰਨਦੀਪ ਕੌਰ ਨੇ ਦੂਜਾ ਅਤੇ ਸ੍ਰੀ ਗੁਰੂ ਨਾਨਕ ਗਰਲਜ਼ ਸੀ.ਸੈ.ਸਕੂਲ ਦੀ ਵਿਦਿਆਰਥਣ ਖੁਸ਼ਬੂ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ।ਹਿੰਦੀ ਸਾਹਿਤ ਸਿਰਜਨ (ਕਵਿਤਾ) ਮੁਕਾਬਲੇ ਵਿੱਚ ਫੋਰ ਐਸ ਮਾਡਰਨ ਹਾਈ ਸਕੂਲ ਦੀ ਵਿਦਿਆਰਥਣ ਪਰਦੀਪ ਕੌਰ ਨੇ ਪਹਿਲਾ, ਸ੍ਰੀ ਗੁਰੂ ਨਾਨਕ ਗਰਲਜ਼ ਸੀ.ਸੈ.ਸਕੂਲ ਦੀ ਵਿਦਿਆਰਥਣ ਡਿੰਪਲ ਨੇ ਦੂਜਾ ਅਤੇ ਸ੍ਰੀ ਗੁਰੂ ਨਾਨਕ ਗਰਲਜ਼ ਸੀ.ਸੈ.ਸਕੂਲ ਦੀ ਵਿਦਿਆਰਥਣ ਪੂਜਾ ਨੇ ਤੀਜਾ ਇਨਾਮ ਹਾਸਲ ਕੀਤਾ।ਪੰਜਾਬੀ ਕਵਿਤਾ ਗਾਇਨ ਮੁਕਾਬਲਾ ਵਿੱਚ ਪਹਿਲਾ ਸਥਾਨ ਅੰਕਿਤ ਸ਼ਰਮਾ, ਸ੍ਰੀ ਰਾਮ ਆਸ਼ਰਮ ਸੀ.ਸੈ.ਸਕੂਲ, ਅੰਮ੍ਰਿਤਸਰ, ਦੂਜਾ ਸਥਾਨ ਸਿਮਰਨਜੀਤ ਕੌਰ, ਸ੍ਰੀ ਗੁਰੂ ਨਾਨਕ ਗਰਲਜ਼ ਸੀ.ਸੈ.ਸਕੂਲ, ਅੰਮ੍ਰਿਤਸਰ ਤੇ ਤੀਜਾ ਸਥਾਨ ਸਿਮਰਨਜੀਤ ਕੌਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੀ ਟੀ ਰੋਡ ਅੰਮ੍ਰਿਤਸਰ ਨੇ ਹਾਸਲ ਕੀਤਾ।ਹਿੰਦੀ ਕਵਿਤਾ ਗਾਇਨ ਮੁਕਾਬਲਾ ਵਿੱਚ ਪਹਿਲਾ ਸਥਾਨ ਸਰਗੁਨਦੀਪ ਕੌਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਕਿ ਸਕੂਲ, ਜੀ.ਟੀ.ਰੋਡ ਅੰਮ੍ਰਿਤਸਰ, ਦੂਜਾ ਸਥਾਨ ਸ਼ਿਆਮ ਨੰਦਾ, ਫੋਰ ਐਮ ਮਾਡਰਨ ਹਾਈ ਸਕੂਲ ਅੰਮ੍ਰਿਤਸਰ ਤੇ ਤੀਜਾ ਸਥਾਨ ਖੁਸ਼ੀ ਮਲਹੋਤਰਾ ਸ੍ਰੀ ਰਾਮ ਆਸ਼ਰਮ ਸਕੂਲ ਅੰਮ੍ਰਿਤਸਰ ਨੇ ਹਾਸਲ ਕੀਤਾ।