29-09-2015-2ਅੰਮ੍ਰਿਤਸਰ 29  ਸਤੰਬਰ- ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ
ਦਿਵਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸ੍ਰੀ ਅਨੰਦਪੁਰ
ਸਾਹਿਬ ਨੂੰ ਚਿੱਟਾ ਰੰਗ ਰੋਗਨ ਕਰਵਾਉਣ ਬਦਲੇ ਕੀਤੀ ਮੰਗ ਤੇ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ
ਕਮੇਟੀ ਨੂੰ ੨ ਕਰੋੜ ਰੁਪਏ ਦੇਣ ਦਾ ਅਹਿਮ ਫੈਸਲਾ ਕੀਤਾ ਜਿਸ ਤੇ ਦਫ਼ਤਰ
ਸ਼੍ਰੋਮਣੀ ਕਮੇਟੀ ਵਿਖੇ ਦਿੱਲੀ ਕਮੇਟੀ ਵੱਲੋਂ ਪੁੱਜੇ ਸ. ਪਰਮਜੀਤ ਸਿੰਘ ਚੰਢੋਕ ਨੂੰ
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰੋੜਕਰੋੜ
ਰੁਪਏ ਦੇ ੨ ਚੈੱਕ ਦਿੱਤੇ।
ਇਸ ਮੌਕੇ ਸ੍ਰ: ਸੁੱਚਾ ਸਿੰਘ ਲੰਗਾਹ, ਸ੍ਰ: ਅਲਵਿੰਦਰਪਾਲ ਸਿੰਘ ਪੱਖੋਕੇ, ਸ.
ਦਿਲਜੀਤ ਸਿੰਘ ਭਿੰਡਰ ਮੈਂਬਰ (ਹਿਮਾਚਲ) ਤੇ ਸ. ਗੁਰਿੰਦਰਪਾਲ ਸਿੰਘ ਕਾਦੀਆਂ
ਮੈਂਬਰ, ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ.ਰੂਪ ਸਿੰਘ, ਸ. ਮਨਜੀਤ ਸਿੰਘ ਤੇ
ਸ.ਅਵਤਾਰ ਸਿੰਘ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ
ਸਾਹਿਬ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ.
ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ ਤੇ ਸ. ਸਤਿੰਦਰ ਸਿੰਘ ਨਿੱਜੀ ਸਹਾਇਕ
ਆਦਿ ਹਾਜ਼ਰ ਸਨ।