ਓਵਰਆਲ ਟਰਾਫੀ ’ਤੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ ਨੇ ਕੀਤਾ ਕਬਜਾ
ਖੇਡਾਂ ਦੀ ਤਰ੍ਹਾਂ ਜੀਵਨ ਅੰਦਰ ਵੀ ਮਿਲਵਰਤਨ ਅਤੇ ਅਨੁਸ਼ਾਸਨ ਦੀ ਭਾਵਨਾ ਕਾਇਮ ਰੱਖੀ ਜਾਵੇ – ਸ. ਬਲਦੇਵ ਸਿੰਘ ਕਾਇਮਪੁਰ
ਵੱਖ-ਵੱਖ ਖੇਡਾਂ ਵਿੱਚੋਂ ਅਵੱਲ ਆਏ ਖਿਡਾਰੀਆਂ ਨੂੰ ਸ. ਕਾਇਮਪੁਰੀ ਨੇ ਕੀਤੇ ਇਨਾਮ ਤਕਸੀਮ
ਸੁਲਤਾਨਪੁਰ ਲੋਧੀ, 28 ਸਤੰਬਰ (             )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰੇਰਨਾ ਨਾਲ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਦੇ ਖੇਡ ਸਟੇਡੀਅਮ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਤਿੰਨ ਰੋਜਾ ਖ਼ਾਲਸਾਈ ਖੇਡ ਉਤਸਵ ਅੱਜ ਸੰਪੰਨ ਹੋਇਆ। ਖੇਡ ਉਤਸਵ ਦੌਰਾਨ ਹੋਏ ਸਖ਼ਤ ਖੇਡ ਮੁਕਾਬਲਿਆਂ ਵਿੱਚੋਂ ਵੱਖ-ਵੱਖ ਖੇਡਾਂ ’ਚ ਬਿਹਤਰ ਪ੍ਰਦਰਸ਼ਨ ਕਰਕੇ ਓਵਰਆਲ ਟਰਾਫੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ ਠੱਠਾ (ਤਰਨ ਤਾਰਨ) ਨੇ ਪ੍ਰਾਪਤ ਕੀਤੀ, ਜਦਕਿ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ ਦੀ ਖਿਡਾਰਨ ਸਹਿਜਾਦਦੀਪ ਕੌਰ ਬੈਸਟ ਐਥਲੀਟ ਚੁਣੀ ਗਈ। ਖ਼ਾਲਸਾਈ ਖੇਡ ਉਤਸਵ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਦੇ ਐਥਲੈਟਿਕਸ, ਗੱਤਕਾ, ਕਬੱਡੀ ਨੈਸ਼ਨਲ ਸਟਾਈਲ, ਬੈਡਮਿੰਟਨ, ਖੋ-ਖੋ, ਹਾਕੀ, ਫੁੱਟਬਾਲ, ਰੱਸਾ ਕਸ਼ੀ, ਨੇਜਾ ਬਾਜ਼ੀ, ਚੈੱਸ, ਉੱਚੀ ਛਾਲ, ਲੰਬੀ ਛਾਲ, ਸ਼ਾਟਪੁੱਟ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਖੇਡ ਮੁਕਾਬਲਿਆਂ ਵਿਚ ਬੱਚਿਆਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਅੱਜ ਹੋਏ ਸਮਾਪਤੀ ਅਤੇ ਇਨਾਮ ਵੰਡ ਸਮਾਰੋਹ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਵੱਲੋਂ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ ਪਹੁੰਚੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਅਜਾਇਬ ਸਿੰਘ ਅਭਿਆਸੀ, ਬੀਬੀ ਗੁਰਪ੍ਰੀਤ ਕੌਰ ਰੂਹੀ, ਸ. ਸੁਖਦੇਵ ਸਿੰਘ ਬਾਠ, ਸ. ਸਰਵਣ ਸਿੰਘ ਕੁਲਾਰ, ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਮਹਿੰਦਰ ਸਿੰਘ ਆਹਲੀ ਅਤੇ ਸ. ਕੇਵਲ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।

ਸਨਮਾਨ ਸਮਾਰੋਹ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਦਿਆਂ ਖੇਡ ਉਤਸਵ ਦੇ ਮਨੋਰਥ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਸ. ਬਲਦੇਵ ਸਿੰਘ ਕਾਇਮਪੁਰ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੱਚਿਆਂ ਅਤੇ ਨੌਜੁਆਨਾਂ ਨੂੰ ਖ਼ਾਲਸਾਈ ਸੱਭਿਆਚਾਰ ਨਾਲ ਜੋੜਨ ਲਈ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰੋ. ਬਡੂੰਗਰ ਦੇ ਸੁਪਨੇ ਅਨੁਸਾਰ ਇਸ ਖ਼ਾਲਸਾਈ ਖੇਡ ਉਤਸਵ ਦੀ ਵਿਉਂਤੀਬੰਦੀ ਕੀਤੀ ਗਈ ਸੀ, ਜੋ ਅੱਜ ਕਾਮਯਾਬੀ ਨਾਲ ਸੰਪੰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾਈ ਸਰੂਪ ਸਿੱਖ ਦੀ ਪਹਿਚਾਨ ਹੈ ਇਸ ਲਈ ਬਾਣੀ ਅਤੇ ਬਾਣੇ ਨੂੰ ਆਪਣੇ ਅਮਲੀ ਜੀਵਨ ਵਿਚ ਧਾਰਨ ਕਰਨਾ ਚਾਹੀਦਾ ਹੈ। ਸ. ਕਾਇਮਪੁਰ ਨੇ ਖ਼ਾਲਸਾਈ ਖੇਡ ਉਤਸਵ ਦੌਰਾਨ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਪ੍ਰੇਰਨਾ ਕਰਦਿਆਂ ਕਿਹਾ ਕਿ ਜਿਸ ਭਾਵਨਾ ਨਾਲ ਉਨ੍ਹਾਂ ਨੇ ਖੇਡਾਂ ਵਿਚ ਪ੍ਰਦਰਸ਼ਨ ਕੀਤਾ ਹੈ, ਆਪਣੇ ਜੀਵਨ ਅੰਦਰ ਵੀ ਇਹ ਮਿਲਵਰਤਨ ਅਤੇ ਅਨੁਸ਼ਾਸਨ ਦੀ ਭਾਵਨਾ ਕਾਇਮ ਰੱਖੀ ਜਾਵੇ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਪਿੱਛੇ ਰਹੀਆਂ ਟੀਮਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ।
ਇਸ ਮੌਕੇ ਸ. ਕੇਵਲ ਸਿੰਘ ਐਡੀਸ਼ਨਲ ਸਕੱਤਰ ਸਪੋਰਟਸ ਨੇ ਸਟੇਜ਼ ਦੇ ਫ਼ਰਜ਼ ਨਿਭਾਏ। ਵੱਖ-ਵੱਖ ਖੇਡ ਮੁਕਾਬਲਿਆਂ ਵਿੱਚੋਂ ਸਥਾਨ ਗ੍ਰਹਿਣ ਕਰਨ ਵਾਲੇ ਖਿਡਾਰੀਆਂ ਨੂੰ ਸ. ਬਲਦੇਵ ਸਿੰਘ ਕਾਇਮਪੁਰ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਇਨਾਮ ਤਕਸੀਮ ਕੀਤੇ।
ਇਸ ਮੌਕੇ ਬੀਬੀ ਗੁਰਪ੍ਰੀਤ ਕੌਰ ਰੂਹੀ, ਸ. ਸੁਖਦੇਵ ਸਿੰਘ ਬਾਠ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਅਜਾਇਬ ਸਿੰਘ ਅਭਿਆਸੀ, ਸ. ਸਰਵਣ ਸਿੰਘ ਕੁਲਾਰ, ਇੰਜ: ਸਵਰਨ ਸਿੰਘ, ਸ. ਜੈਪਾਲ ਸਿੰਘ ਚੇਅਰਮੈਨ ਗੁਰਦੁਆਰਾ ਬੇਬੇ ਨਾਨਕੀ ਜੀ, ਸ. ਤਰਲੋਚਨ ਸਿੰਘ ਵਾਈਸ ਚੇਅਰਮੈਨ, ਸ. ਮਹਿੰਦਰ ਸਿੰਘ ਆਹਲੀ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਕੇਵਲ ਸਿੰਘ, ਡਾ. ਪਰਮਜੀਤ ਸਿੰਘ ਸਰੋਆ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਚਾਨਣ ਸਿੰਘ ਦੀਪੇਵਾਲ, ਡਾ. ਜਤਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਸਤਵੰਤ ਕੌਰ, ਡਾ. ਪ੍ਰਭਜੀਤ ਸਿੰਘ, ਡਾ. ਸੁਖਵਿੰਦਰ ਸਿੰਘ ਰੰਧਾਵਾ, ਇੰਚਾਰਜ ਸ. ਜਗੀਰ ਸਿੰਘ, ਸ. ਤੇਜਿੰਦਰ ਸਿੰਘ, ਸ. ਸਤਿੰਦਰ ਸਿੰਘ ਮੈਨੇਜਰ, ਸ. ਸਰਬਜੀਤ ਸਿੰਘ ਧੂੰਦਾ, ਸ. ਗੁਰਬਖ਼ਸ਼ ਸਿੰਘ, ਡਾ. ਸੁਖਦੇਵ ਸਿੰਘ, ਪ੍ਰਿੰਸੀਪਲ ਗੁਰਪ੍ਰੀਤ ਸਿੰਘ, ਡਾ. ਜਸਬੀਰ ਸਿੰਘ, ਪ੍ਰਿੰਸੀਪਲ ਵਰਿੰਦਰ ਕੌਰ, ਪ੍ਰਿੰਸੀਪਲ ਗੁਰਪ੍ਰੀਤ ਕੌਰ, ਪ੍ਰਿੰਸੀਪਲ ਕਵਲਜੀਤ ਕੌਰ ਸਮੇਤ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਤਿੰਨ ਦਿਨਾ ਖ਼ਾਲਸਾਈ ਖੇਡ ਉਤਸਵ ਮੌਕੇ ਕਰਵਾਏ ਗਏ ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ।
ਲੜਕਿਆਂ ਦੇ ਹਾਕੀ ਮੁਕਾਬਲਿਆਂ ਵਿੱਚੋਂ ਭੁਪਿੰਦਰਾ ਖ਼ਾਲਸਾ ਸੀਨੀ: ਸੈਕੰ: ਸਕੂਲ ਮੋਗਾ ਨੇ ਪਹਿਲਾ, ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ ਨੇ ਦੂਜਾ ਅਤੇ ਬਾਬਾ ਬੁੱਢਾ ਸਾਹਿਬ ਸੀਨੀ: ਸੈਕੰ: ਸਕੂਲ ਬੀੜ ਸਾਹਿਬ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਲੜਕੀਆਂ ਦੇ ਹਾਕੀ ਮੁਕਾਬਲਿਆਂ ਵਿੱਚੋਂ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਨੇ ਪਹਿਲਾ, ਮਾਤਾ ਗੰਗਾ ਸੀਨੀ: ਸੈਕ: ਸਕੂਲ ਬਾਬਾ ਬਕਾਲਾ ਨੇ ਦੂਜਾ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਹਰਿਗੋਬਿੰਦਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ (ਲੜਕੇ) ਵਿੱਚੋਂ ਖ਼ਾਲਸਾ ਸੀਨੀ:ਸੈਕੰ: ਸਕੂਲ ਬੀੜ ਸਾਹਿਬ ਨੇ ਪਹਿਲਾ, ਬਾਬਾ ਬੁੱਢਾ ਜੀ ਪਬਲਿਕ ਸੀਨੀ: ਸੈਕੰ: ਸਕੂਲ ਬੀੜ ਸਾਹਿਬ ਨੇ ਦੂਜਾ ਅਤੇ ਗੁਰੂ ਨਾਨਕ ਦੇਵ ਅਕੈਡਮੀ ਓਠੀਆ ਬਟਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਕਬੱਡੀ (ਲੜਕੇ) ਵਿੱਚੋਂ ਖ਼ਾਲਸਾ ਸੀਨੀ: ਸੈਕੰ: ਸਕੂਲ ਬੀੜ ਸਾਹਿਬ ਪਹਿਲੇ, ਖ਼ਾਲਸਾ ਪਬਲਿਕ ਸੀਨੀ: ਸੈਕੰ: ਸਕੂਲ ਜੰਡ ਸਾਹਿਬ ਦੂਜੇ ਅਤੇ ਕਲਰ ਖ਼ਾਲਸਾ ਸੀਨੀ: ਸੈਕੰ: ਸਕੂਲ ਹਰਿਆਣਾ ਤੀਸਰੇ ਸਥਾਨ ਤੇ ਰਹੇ।
ਵਾਲੀਬਾਲ (ਲੜਕੇ) ਵਿਚੋਂ ਦਸਮੇਸ਼ ਸੀਨੀ:ਸੈਕੰ: ਸਕੂਲ ਕਪਾਲਮੋਚਨ (ਹਰਿਆਣਾ) ਪਹਿਲੇ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖ਼ਾਲਸਾ ਸੀਨੀ: ਸੈਕੰ: ਸਕੂਲ ਰਮਦਾਸ ਦੂਜੇ ਅਤੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀ: ਸੈਕੰ: ਸਕੂਲ ਤੀਜੇ ਸਥਾਨ ਤੇ ਰਹੇ।
ਲੜਕਿਆਂ ਦੇ ਗਤਕਾ ਮੁਕਾਬਲਿਆਂ ਵਿੱਚੋਂ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀ: ਸੈਕੰ: ਸਕੂਲ ਅੰਮ੍ਰਿਤਸਰ ਨੇ ਪਹਿਲਾ, ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀ:ਸੈਕੰ: ਸਕੂਲ ਤਰਨ ਤਾਰਨ ਨੇ ਦੂਜਾ ਅਤੇ ਦਸਮੇਸ਼ ਪਬਲਿਕ ਸਕੂਲ ਮਾਣੂੰਕੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਗਤਕਾ (ਲੜਕੀਆਂ) ਦੇ ਮੁਕਾਬਲਿਆਂ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨ ਤਾਰਨ ਨੇ ਪਹਿਲਾ, ਗੁਰੂ ਗੋਬਿੰਦ ਸਿੰਘ ਸੀਨੀ: ਸੈਕੰ: ਸਕੂਲ ਗੰਗਸਰ ਜੈਤੋ ਨੇ ਦੂਜਾ ਅਤੇ ਬਾਬਾ ਬੁੱਢਾ ਪਬਲਿਕ ਸੀਨੀ: ਸੈਕੰ: ਸਕੂਲ ਬੀੜ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਚੈੱਸ (ਲੜਕਿਆਂ) ਦੇ ਮੁਕਾਬਲਿਆਂ ਵਿੱਚੋਂ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ ਪਹਿਲੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਦੂਜੇ ਅਤੇ ਭਾਈ ਮਹਾ ਸਿੰਘ ਪਬਲਿਕ ਸਕੂਲ ਜਲਾਲਾਬਾਦ ਤੀਸਰੇ ਸਥਾਨ ਤੇ ਰਹੇ, ਜਦਕਿ ਚੈੱਸ (ਲੜਕੀਆਂ) ਦੇ ਮੁਕਾਬਲਿਆਂ ਵਿੱਚੋਂ ਸੰਤ ਬਾਬਾ ਫ਼ਤਹਿ ਸਿੰਘ ਪਬਲਿਕ ਸਕੂਲ ਬੱਲੋ ਬਡਿਆਲਾ ਨੇ ਪਹਿਲਾ, ਸਾਹਿਬਜ਼ਾਦਾ ਜੂਝਾਰ ਸਿੰਘ ਪਬਲਿਕ ਸਕੂਲ ਕੋਟ ਧਰਮੂ ਨੇ ਦੂਜਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਬਾਜ਼ੀਦਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਲੜਕਿਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਨੇ ਪਹਿਲਾ, ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਸੀਨੀ: ਸੈਕੰ: ਸਕੂਲ ਗੜ੍ਹਸ਼ੰਕਰ ਨੇ ਦੂਜਾ ਅਤੇ ਦਸਮੇਸ਼ ਸੀਨੀ: ਸੈਕੰ: ਸਕੂਲ ਰਾਏਕੋਟ ਨੇ ਤੀਜਾ ਸਥਾਨ ਗ੍ਰਹਿਣ ਕੀਤਾ। ਦੂਜੇ ਪਾਸੇ ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚੋ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਨੇ ਪਹਿਲਾ, ਬੀਬੀ ਰਜਨੀ ਪਬਲਿਕ ਸਕੂਲ ਪੱਟੀ ਨੇ ਦੂਜਾ ਅਤੇ ਸੰਤ ਬਾਬਾ ਫ਼ਤਹਿ ਸਿੰਘ ਪਬਲਿਕ ਸਕੂਲ ਬੱਲੋ ਬਡਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਖੋ-ਖੋ (ਲੜਕੇ) ਦੇ ਮੁਕਾਬਲਿਆਂ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀ: ਸੈਕੰ: ਸਕੂਲ ਖੰਨਾ ਨੇ ਪਹਿਲਾ, ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ ਨੇ ਦੂਜਾ ਅਤੇ ਮਾਤਾ ਸੁੰਦਰੀ ਪਬਲਿਕ ਸਕੂਲ ਕੋਟ ਸ਼ਮੀਰ ਨੇ ਤੀਜਾ ਸਥਾਨ, ਜਦਕਿ ਖੋ-ਖੋ (ਲੜਕੀਆਂ) ਦੇ ਮੁਕਾਬਲਿਆਂ ਵਿੱਚੋਂ ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ ਜਿੰਦਵੜੀ ਪਹਿਲੇ, ਖ਼ਾਲਸਾ ਸੀਨੀ: ਸੈਕੰ: ਸਕੂਲ ਬੀੜ ਸਾਹਿਬ ਦੂਜੇ ਅਤੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਦਿਆਲਪੁਰ ਤੀਜੇ ਸਥਾਨ ਤੇ ਰਹੇ।
ਲੜਕਿਆਂ ਦੇ ਰੱਸਾ ਕਸ਼ੀ ਮੁਕਾਬਲਿਆਂ ਵਿੱਚੋਂ ਖ਼ਾਲਸਾ ਸੀਨੀ:ਸੈਕ: ਸਕੂਲ ਬੀੜ ਸਾਹਿਬ ਨੇ ਪਹਿਲਾ, ਮਾਤਾ ਸੁੰਦਰੀ ਪਬਲਿਕ ਸਕੂਲ ਕੋਟ ਸ਼ਮੀਰ ਨੇ ਦੂਜਾ ਅਤੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੰਗਸਰ ਜੈਤੋ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਰੱਸਾ ਕਸ਼ੀ ਮੁਕਾਬਲਿਆਂ ਵਿਚ ਖ਼ਾਲਸਾ ਸੀਨੀ: ਸੈਕੰ: ਸਕੂਲ ਬੀੜ ਸਾਹਿਬ ਨੇ ਪਹਿਲਾ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਨੇ ਦੂਜਾ ਅਤੇ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਥਲੇਟਿਕਸ ਮੁਕਾਬਲੇ (ਲੜਕੇ) :
100 ਮੀਟਰ ਦੌੜ ਵਿੱਚੋਂ ਪਹਿਲਾ ਸਥਾਨ ਭਾਈ ਨੰਦ ਲਾਲ ਪਬਲਿਕ ਸਕੂਲ ਅਨੰਦਪੁਰ ਸਾਹਿਬ ਦੇ ਖਿਡਾਰੀ ਰੋਬਨ, ਦੂਜਾ ਸਥਾਨ ਮਹਾਰਾਜਾ ਰਣਜੀਤ ਸਿੰਘ ਸਕੂਲ ਤਰਨ ਤਾਰਨ ਅਤੇ ਤੀਜਾ ਸਥਾਨ ਸਾਹਿਬਜ਼ਾਦਾ ਅਜੀਤ ਸਿੰਘ ਸਕੂਲ ਦੇ ਸ਼ਿਵਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚੋਂ ਪਹਿਲੇ ਸਥਾਨ ਤੇ ਭਾਈ ਨੰਦ ਲਾਲ ਸਕੂਲ ਅਨੰਦਪੁਰ ਸਾਹਿਬ ਦਾ ਖਿਡਾਰੀ ਸ਼ਿਵਰਾਜ ਸਿੰਘ, ਦੂਜੇ ਸਥਾਨ ਤੇ ਇਸੇ ਹੀ ਸਕੂਲ ਦਾ ਖਿਡਾਰੀ ਰੋਬਨਦੀਪ ਸਿੰਘ ਅਤੇ ਤੀਜੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਸਕੂਲ ਜੈਤੋ ਦਾ ਖਿਡਾਰੀ ਪ੍ਰਮਦੀਪ ਸਿੰਘ ਰਿਹਾ। 400 ਮੀਟਰ ਦੌੜ ਵਿਚੋਂ ਪਹਿਲੇ ਸਥਾਨ ਤੇ ਮਹਾਰਾਜਾ ਰਣਜੀਤ ਸਿੰਘ ਸਕੂਲ ਤਰਨ ਤਾਰਨ ਦਾ ਅਰਸ਼ਦੀਪ ਸਿੰਘ, ਦੂਜੇ ਸਥਾਨ ਤੇ ਭਾਈ ਨੰਦ ਲਾਲ ਸਕੂਲ ਅਨੰਦਪੁਰ ਸਾਹਿਬ ਦਾ ਦਿਨੇਸ਼ ਕੁਮਾਰ ਅਤੇ ਤੀਜੇ ਸਥਾਨ ਤੇ ਖ਼ਾਲਸਾ ਸਕੂਲ ਬੀੜ ਸਾਹਿਬ ਦਾ ਕਰਨਪ੍ਰੀਤ ਸਿੰਘ ਰਿਹਾ। 800 ਮੀਟਰ ਦੌੜ ਵਿੱਚੋਂ ਖ਼ਾਲਸਾ ਸਕੂਲ ਗੁਰੂ ਕਾ ਬਾਗ ਦੇ ਬਲਜਿੰਦਰ ਸਿੰਘ ਨੇ ਪਹਿਲਾ, ਬਾਬਾ ਬੁੱਢਾ ਜੀ ਸਕੂਲ ਠੱਠਾ ਦੇ ਹਰਸ਼ਵੀਰ ਸਿੰਘ ਨੇ ਦੂਜਾ ਅਤੇ ਖ਼ਾਲਸਾ ਸਕੂਲ ਬੀੜ ਸਾਹਿਬ ਦੇ ਰਣਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਵਿੱਚੋਂ ਦਸਮੇਸ਼ ਸਕੂਲ ਕਪਾਲ ਮੋਚਨ ਦੇ ਗੁਰਬਿੰਦਰ ਨੇ ਪਹਿਲਾ, ਦਸਮੇਸ਼ ਸਕੂਲ ਰਾਏਕੋਟ ਦੇ ਏਕਮ ਸਿੰਘ ਨੇ ਦੂਜਾ ਅਤੇ ਖ਼ਾਲਸਾ ਸਕੂਲ ਜੰਡ ਸਾਹਿਬ ਦੇ ਰਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉੱਚੀ ਛਾਲ ਵਿੱਚੋਂ ਗੁਰੂ ਗੋਬਿੰਦ ਸਿੰਘ ਸਕੂਲ ਖੰਨਾ ਦੇ ਵਿਸ਼ਾਲ ਨੇ ਪਹਿਲਾ, ਭਾਈ ਨੰਦ ਲਾਲ ਸਕੂਲ ਅਨੰਦਪੁਰ ਸਾਹਿਬ ਦੇ ਦਿਨੇਸ਼ ਕੁਮਾਰ ਨੇ ਦੂਜਾ ਅਤੇ ਮਾਤਾ ਸੁੰਦਰੀ ਜੀ ਸਕੂਲ ਕੋਟ ਸ਼ਮੀਰ ਦੇ ਦਲਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਨੇਜਾ ਬਾਜ਼ੀ ਵਿੱਚੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਕੂਲ ਨਡਾਲਾ ਦੇ ਸੁਖਪਾਲ ਸਿੰਘ ਨੇ ਪਹਿਲਾ, ਦਸਮੇਸ਼ ਸਕੂਲ ਮਾਣੂੰਕੇ ਦੇ ਗੁਰਵੀਰ ਸਿੰਘ ਨੇ ਦੂਜਾ ਅਤੇ ਖ਼ਾਲਸਾ ਸਕੂਲ ਬੀੜ ਸਾਹਿਬ ਦੇ ਅੰਮ੍ਰਿਤਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸ਼ਾਟਪੁੱਟ ਵਿੱਚੋਂ ਭਾਈ ਨੰਦ ਲਾਲ ਸਕੂਲ ਅਨੰਦਪੁਰ ਸਾਹਿਬ  ਦੇ ਕਰਨਜੀਤ ਸਿੰਘ ਨੇ ਪਹਿਲਾ, ਗੁਰੂ ਨਾਨਕ ਦੇਵ ਅਕੈਡਮੀ ਬਟਾਲਾ ਦੇ ਗਗਨਦੀਪ ਸਿੰਘ ਨੇ ਦੂਜਾ ਅਤੇ ਬਾਬਾ ਬੁੱਢਾ ਸਕੂਲ ਬੀੜ ਸਾਹਿਬ ਦੇ ਅੰਮ੍ਰਿਤਪਾਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਰਲੇ ਦੌੜ ਵਿੱਚੋਂ ਭਾਈ ਨੰਦ ਲਾਲ ਸਕੂਲ ਅਨੰਦਪੁਰ ਸਾਹਿਬ  ਦੇ ਰੋਬਨਦੀਪ ਸਿੰਘ, ਮਹਿਤਾਬ  ਸਿੰਘ, ਦਿਨੇਸ਼ ਕੁਮਾਰ ਤੇ ਸ਼ਿਵਰਾਜ ਸਿੰਘ ਪਹਿਲੇ, ਮਹਾਰਾਜਾ ਰਣਜੀਤ ਸਿੰਘ ਤਰਨ ਤਾਰਨ ਦੇ ਪ੍ਰਭਜੀਤ ਸਿੰਘ, ਲਵਪ੍ਰੀਤ ਸਿੰਘ, ਵਿਸ਼ਵਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਦੂਜੇ ਅਤੇ ਗੁਰੂ ਨਾਨਕ ਅਕੈਡਮੀ ਬਟਾਲਾ ਦੇ ਅੰਮ੍ਰਿਤਪਾਲ ਸਿੰਘ, ਜਰਮਨਜੀਤ ਸਿੰਘ, ਗਗਨ ਸਿੰਘ ਤੇ ਸਾਗਰਬੀਰ ਸਿੰਘ ਤੀਜੇ ਸਥਾਨ ਤੇ ਰਹੇ।
ਐਥਲੇਟਿਕਸ ਮੁਕਾਬਲੇ (ਲੜਕੀਆਂ) :
ਲੜਕੀਆਂ ਦੀ 100 ਮੀਟਰ ਦੌੜ ਵਿੱਚੋਂ ਦਸਮੇਸ਼ ਸਕੂਲ ਮਾਣੂੰਕੇ ਦੀ ਗੁਰਪਿੰਦਰ ਕੌਰ ਨੇ ਪਹਿਲਾ, ਗੁਰੂ ਨਾਨਕ ਦੇਵ ਅਕੈਡਮੀ ਬਟਾਲਾ ਦੀ ਸਹਿਜਾਦਦੀਪ ਕੌਰ ਨੇ ਦੂਜਾ ਅਤੇ ਦਸਮੇਸ਼ ਸਕੂਲ ਰਾਏਕੋਟ ਦੀ ਨਿਮਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
200 ਮੀਟਰ ਦੌੜ ਵਿੱਚੋਂ ਸਾਹਿਬਜ਼ਾਦਾ ਜੁਝਾਰ ਸਿੰਘ ਸਕੂਲ ਕੋਟ ਧਰਮੂ ਦੀ ਲਕਸ਼ਮੀ ਦੇਵੀ ਨੇ ਪਹਿਲਾ, ਗੁਰੂ ਨਾਨਕ ਦੇਵ ਅਕੈਡਮੀ ਬਟਾਲਾ ਦੀ ਜਸਪ੍ਰੀਤ ਕੌਰ ਨੇ ਦੂਜਾ ਤੇ ਦਮਸੇਸ਼ ਸਕੂਲ ਰਾਏਕੋਟ ਦੀ ਨਿਰਮਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
400 ਮੀਟਰ ਦੌੜ ਵਿੱਚੋਂ ਖ਼ਾਲਸਾ ਸਕੂਲ ਬੀੜ ਸਾਹਿਬ ਦੀ ਗਗਨਦੀਪ ਕੌਰ ਨੇ ਪਹਿਲਾ, ਸਹਿਬਜ਼ਾਦਾ ਫ਼ਤਹਿ ਸਿੰਘ ਸਕੂਲ ਗੁਰੂ ਕਾ ਬਾਗ ਦੀ ਰੋਬਨਦੀਪ ਕੌਰ ਨੇ ਦੂਜਾ ਅਤੇ ਖ਼ਾਲਸਾ ਸਕੂਲ ਬੀੜ ਸਾਹਿਬ ਦੀ ਸੁਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
800 ਮੀਟਰ ਦੌੜ ਵਿੱਚੋਂ ਖ਼ਾਲਸਾ ਸਕੂਲ ਬੀੜ ਸਾਹਿਬ ਦੀ ਮੁਸਕਾਨ ਕੌਰ ਨੇ ਪਹਿਲਾ, ਮਾਤਾ ਗੁਜਰੀ ਸਕੂਲ ਥੇਹੜੀ ਸਾਹਿਬ ਦੀ ਜੋਤਪਾਲ ਕੌਰ ਨੇ ਦੂਜਾ ਤੇ ਖ਼ਾਲਸਾ ਸਕੂਲ ਬੀੜ ਸਾਹਿਬ ਦੀ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਲੜਕੀਆਂ ਦੀ ਲੰਬੀ ਛਾਲ ਵਿੱਚੋਂ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ ਦੀ ਸਹਿਜਾਦਦੀਪ ਕੌਰ ਨੇ ਪਹਿਲਾ, ਗੁਰੂ ਗੋਬਿੰਦ ਸਿੰਘ ਸਕੂਲ ਜੈਤੋ ਦੀ ਅਰਸ਼ਦੀਪ ਕੌਰ ਨੇ ਦੂਜਾ ਅਤੇ ਖ਼ਾਲਸਾ ਸਕੂਲ ਜੰਡ ਸਾਹਿਬ ਦੀ ਲਖਵਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੜਕੀਆਂ ਦੀ ਉੱਚੀ ਛਾਲ ਵਿੱਚੋਂ ਦਸਮੇਸ਼ ਸਕੂਲ ਮਾਣੂੰਕੇ ਦੀ ਕਮਲਦੀਪ ਕੌਰ ਨੇ ਪਹਿਲਾ, ਮਾਤਾ ਸੁੰਦਰੀ ਸਕੂਲ ਕੋਟ ਸ਼ਮੀਰ ਦੀ ਮਹਿਕਪ੍ਰੀਤ ਕੌਰ ਨੇ ਦੂਜਾ ਤੇ ਦਸਮੇਸ਼ ਸਕੂਲ ਮਾਣੂੰਕੇ ਦੀ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਲੜਕੀਆਂ ਦੀ ਨੇਜਾ ਬਾਜ਼ੀ ਵਿੱਚੋਂ ਖ਼ਾਲਸਾ ਸਕੂਲ ਬੀੜ ਸਾਹਿਬ ਦੀ ਸੁਮਨਦੀਪ ਕੌਰ ਨੇ ਪਹਿਲਾ, ਇਸੇ ਸਕੂਲ ਦੀ ਹੀ ਸਨਪ੍ਰੀਤ ਕੌਰ ਨੇ ਦੂਜਾ ਅਤੇ ਦਸਮੇਸ਼ ਸਕੂਲ ਰਾਏਕੋਟ ਦੀ ਸਿਮਰਨਦੀਪ ਕੌਰ ਨੇ ਤੀਜਾ ਸਥਾਨ ਗ੍ਰਹਿਣ ਕੀਤਾ।
ਇਸੇ ਤਰ੍ਹਾਂ ਲੜਕੀਆਂ ਦੇ ਸ਼ਾਟਪੁਟ ਮੁਕਾਬਲੇ ਵਿੱਚੋਂ ਦਸਮੇਸ਼ ਸਕੂਲ ਰਾਏਕੋਟ ਦੀ ਰੁਪਿੰਦਰ ਕੌਰ ਪਹਿਲੇ, ਖ਼ਾਲਸਾ ਸਕੂਲ ਬੀੜ ਸਾਹਿਬ ਦੀ ਮਨਪ੍ਰੀਤ ਕੌਰ ਦੂਜੇ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਕੂਲ ਨਡਾਲਾ ਦੀ ਸੁਮਨਪ੍ਰੀਤ ਕੌਰ ਤੀਜੇ ਸਥਾਨ ਤੇ ਰਹੀ।
ਲੜਕੀਆਂ ਦੀ ਰਲੇ ਦੌੜ ਵਿੱਚੋ ਦਸਮੇਸ਼ ਸਕੂ ਰਾਏਕੋਟ ਦੀ ਗੁਰਪਿੰਦਰ ਕੌਰ, ਨਿਮਰਤ ਕੌਰ, ਹਰਪ੍ਰੀਤ ਕੌਰ ਅਤੇ ਸਿਮਰਨ ਦੀਪ ਕੌਰ ਨੇ ਪਹਿਲਾ, ਗੁਰੂ ਨਾਨਕ ਅਕੈਡਮੀ ਬਟਾਲਾ ਦੀ ਮਨਜੋਤ ਕੌਰ, ਸਹਿਜਾਦਦੀਪ ਕੌਰ, ਦਮਨਪ੍ਰੀਤ ਕੌਰ ਤੇ ਅੰਮ੍ਰਿਤਪਾਲ ਕੌਰ ਨੇ ਦੂਜਾ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸਕੂਲ ਕੋਟ ਧਰਮੂ ਦੀ ਜਸਪ੍ਰੀਤ ਕੌਰ, ਸੁਖਪ੍ਰੀਤ ਕੌਰ, ਸਮਨਦੀਪ ਕੌਰ ਤੇ ਲਕਸ਼ਮੀ ਦੇਵੀ ਨੇ ਤੀਜਾ ਸਥਾਨ ਹਾਸਲ ਕੀਤਾ।