ਅੰਮ੍ਰਿਤਸਰ, 12 ਜੂਨ- ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਹਲਕਾ ਬਲਾਚੌਰ ਦੀ ਸੰਗਤ ਵੱਲੋਂ ਇੱਕ ਟਰੱਕ ਕਣਕ ਭੇਟ ਕੀਤੀ ਗਈ। ਹਲਕੇ ਵੱਲੋਂ ਸ੍ਰੀਮਤੀ ਸੁਨੀਤਾ ਚੌਧਰੀ ਦੀ ਅਗਵਾਈ ਵਿਚ ਇਹ ਕਣਕ ਇਕੱਤਰ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆਂਦੀ ਗਈ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ, ਵਧੀਕ ਮੈਨੇਜਰ ਸ. ਸੁਖਬੀਰ ਸਿੰਘ, ਸ. ਰਾਜਿੰਦਰ ਸਿੰਘ ਰੂਬੀ ਤੇ ਸ. ਨਿਸ਼ਾਨ ਸਿੰਘ ਨੇ ਸ੍ਰੀਮਤੀ ਸੁਨੀਤਾ ਚੌਧਰੀ ਅਤੇ ਹਲਕੇ ਦੀ ਸੰਗਤ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਗੁਰੂ ਕੇ ਲੰਗਰਾਂ ਲਈ ਕਣਕ ਭੇਟ ਕਰਨ ‘’ਤੇ ਹਲਕਾ ਬਲਾਚੌਰ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਕਣਕ ਸਮੇਤ ਹੋਰ ਰਸਦਾਂ ਅਤੇ ਮਾਇਆ ਭੇਜਣ ਲਈ ਵੱਡਾ ਉਤਸ਼ਾਹ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਜੋਗਿੰਦਰ ਸਿੰਘ ਅਟਵਾਲ, ਸ. ਹਰਦਿਆਲ ਸਿੰਘ ਮਾਹੀਪੁਰ, ਸ. ਹਜ਼ੂਰਾ ਸਿੰਘ, ਸ. ਸਤਨਾਮ ਸਿੰਘ ਸਹੂੰਗੜਾ, ਸ. ਗੁਰਦੀਪ ਸਿੰਘ ਬੱਕਾਪੁਰ, ਸ. ਬਹਾਦਰ ਸਿੰਘ ਪੈਲੀ, ਸ੍ਰੀ ਗਗਨ ਚੌਧਰੀ, ਸ੍ਰੀ ਧਰਮਪਾਲ ਕੋਹਲੀ, ਸ੍ਰੀ ਹਨੀ ਟੌਂਸਾ, ਸਰਪੰਚ ਵਿਜੈ ਭੱਟੀ, ਸ. ਬਲਰਾਜ ਸਿੰਘ, ਸ. ਸੁੱਚਾ ਸਿੰਘ ਥੋਪੀਆ ਆਦਿ ਮੌਜੂਦ ਸਨ।