ਜਥੇਦਾਰ ਅਵਤਾਰ ਸਿੰਘ ਨੇ ਪੈਰਿਸ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ
ਅੰਮ੍ਰਿਤਸਰ : 15 ਨਵੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੈਰਿਸ ਦੇ ਬੈਟਾਕਲਾਂ ਥੀਏਟਰ ਅਤੇ ਵੱਖ-ਵੱਖ ਥਾਵਾਂ ਤੇ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕੱਲਾ ਪੈਰਿਸ ਹੀ ਨਹੀਂ ਅੱਜ ਦੁਨੀਆਂ ਦੇ ਕਈ ਮੁਲਕ ਅੱਤਵਾਦ ਦੀ ਅੱਗ ‘ਚ ਝੁਲਸ ਰਹੇ ਹਨ।ਉਨ੍ਹਾਂ ਕਿਹਾ ਕਿ ਦਹਿਸ਼ਤਗਰਦਾਂ ਦਾ ਕੋਈ ਦੀਨ-ਧਰਮ ਨਹੀਂ ਹੁੰਦਾ। ਇਹ ਹਮੇਸ਼ਾਂ ਆਪਣੇ ਨਿੱਜੀ ਹਿੱਤਾਂ ਲਈ ਪੂਰੇ ਦੇਸ਼ ਨੂੰ ਗੁਰਬਤ ਦੀ ਅੱਗ ਵਿੱਚ ਧਕੇਲ ਦੇਂਦੇ ਹਨ। aੁਨ੍ਹਾਂ ਕਿਹਾ ਮੇਰੀ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾ ਵਿੱਚ ਅਰਦਾਸ ਹੈ ਕਿ ਉਹ ਫਰਾਂਸ ਵਿੱਚ ਹੋਈ ਦੁਖਦਾਈ ਘਟਨਾ ਕਾਰਣ ਆਪਣੇ ਪ੍ਰੀਵਾਰਾਂ ਤੋਂ ਸਦਾ ਲਈ ਵਿੱਛੜ ਗਏ ਲੋਕਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਤੇ ਜਖਮੀਆਂ ਨੂੰ ਜਲਦੀ ਸਿਹਤਯਾਬ ਕਰਨ।